ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਹਾਲ ਹੀ ’ਚ ਆਪਣੀ ਗਰਲਫਰੈਂਡ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਦੇ ਬੰਧਨ ’ਚ ਬੱਝੇ ਹਨ। ਫਰਹਾਨ ਤੇ ਸ਼ਿਬਾਨੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਦੋਵੇਂ ਇਸ ਸਮੇਂ ਹਰ ਜਗ੍ਹਾ ਛਾਏ ਹੋਏ ਹਨ। ਫਰਹਾਨ ਤੇ ਸ਼ਿਬਾਨੀ ਸੋਸ਼ਲ ਮੀਡੀਆ ’ਤੇ ਵਿਆਹ ਸਮਾਰੋਹ ਦੀਆਂ ਢੇਰ ਸਾਰੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ।

ਫਰਹਾਨ ਨੇ ਅੱਜ ਸ਼ਿਬਾਨੀ ਨਾਲ ਟ੍ਰਡੀਸ਼ਨਲ ਆਊਟਫਿੱਟ ’ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਇਹ ਕੱਪਲ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਹਰ ਕੋਈ ਉਨ੍ਹਾਂ ਦੀਆਂ ਤਸਵੀਰਾਂ ਦੀ ਤਾਰੀਫ਼ ਕਰ ਰਿਹਾ ਹੈ।

ਫਰਹਾਨ ਨੇ ਗੋਲਡਨ ਕਲਰ ਦੇ ਆਊਟਫਿੱਟ ’ਚ ਸ਼ਿਬਾਨੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਸ਼ਿਬਾਨੀ ਨੇ ਗੋਲਡਨ ਕਲਰ ਦੀ ਸਾੜ੍ਹੀ ਪਹਿਨੀ ਹੈ ਤੇ ਉਹ ਨਵੀਂ ਨਵੇਲੀ ਦੁਲਹਨ ਵਾਂਗ ਤਿਆਰ ਹੋਈ ਹੈ।

ਉਥੇ ਫਰਹਾਨ ਨੇ ਕੁਰਤਾ ਪਜਾਮਾ ਤੇ ਜੈਕੇਟ ਪਹਿਨ ਰੱਖੀ ਹੈ। ਫਰਹਾਨ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਆਈ ਡੂ ਸ਼ਿਬਾਨੀ।’ ਨਾਲ ਹੀ ਦਿਲ ਵਾਲੀ ਇਮੋਜੀ ਵੀ ਪੋਸਟ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਸ ਗੰਭੀਰ ਬੀਮਾਰੀ ਕਾਰਨ ਸਲਮਾਨ ਖ਼ਾਨ ਨੂੰ ਆਉਂਦਾ ਸੀ ਆਤਮ ਹੱਤਿਆ ਦਾ ਖਿਆਲ
NEXT STORY