ਮੁੰਬਈ (ਬਿਊਰੋ) : ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਕੋਰੋਨਾ ਵਾਇਰਸ ਸੰਕਟ ਦੇ ਦੌਰ ਵਿਚ ਬਾਲੀਵੁੱਡ ਤੋਂ ਸਿਰਫ ਅਕਸ਼ੇ ਕੁਮਾਰ ਹੀ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਫੋਰਬਸ ਦੀ ਟੌਪ 10 'ਚ ਆਪਣੀ ਥਾਂ ਬਣਾਈ ਹੈ। ਉਂਝ ਦੱਸ ਦਈਏ ਕਿ ਫੋਰਬਸ ਮੁਤਾਬਕ, ਇਸ ਸੂਚੀ ਵਿਚ ਸ਼ਾਮਲ ਅਦਾਕਾਰ ਉਨ੍ਹਾਂ ਦੀ ਆਮਦਨੀ ਦੇ ਵਾਧੇ ਦੇ ਮੱਦੇਨਜ਼ਰ ਚੁਣੇ ਗਏ ਹਨ।
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇੱਕ ਸਾਲ ਵਿਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਐਂਡੋਰਸਮੈਂਟ 'ਚ ਅਕਸ਼ੇ ਕੁਮਾਰ ਦਾ ਕੋਈ ਮੈਚ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਪੀਰੀਅਡ ਦੌਰਾਨ ਵੀ ਅਕਸ਼ੇ ਕੁਮਾਰ ਦੀਆਂ ਕਈ ਫ਼ਿਲਮਾਂ ਰਿਲੀਜ਼ ਦਾ ਇੰਤਜ਼ਾਰ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੇ ਕੁਮਾਰ ਇਸ ਸਮੇਂ ਯੂਕੇ ਵਿਚ ਬੈਲ ਬੋਟਮ ਲਈ ਸ਼ੂਟਿੰਗ ਕਰ ਰਹੇ ਹਨ। ਅਕਸ਼ੇ ਦੀਆਂ ਫ਼ਿਲਮ ਲਕਸ਼ਮੀ ਬੰਬ, ਸੂਰਿਆਵੰਸ਼ੀ, ਪ੍ਰਿਥਵੀਰਾਜ, ਅਤਰੰਗੀ ਰੇ ਰਿਲੀਜ਼ ਹੋਣ ਵਾਲੀਆਂ ਹਨ। ਅਕਸ਼ੇ ਕੁਮਾਰ ਨੇ ਸਭ ਤੋਂ ਵੱਧ ਕਮਾਈ ਵਾਲੇ ਐਕਟਰਸ ਦੀ ਸੂਚੀ ਵਿਚ ਛੇਵਾਂ ਸਥਾਨ ਹਾਸਲ ਕੀਤਾ ਹੈ। ਉਸ ਦੀ ਕੁੱਲ ਕਮਾਈ 1 ਜੂਨ 2019 ਤੋਂ 1 ਜੂਨ 2020 ਦਰਮਿਆਨ 48.5 ਮਿਲੀਅਨ ਡਾਲਰ (362 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਸ ਸੂਚੀ ਵਿਚ ਅਕਸ਼ੇ ਕੁਮਾਰ ਨੇ ਨਾ ਸਿਰਫ਼ ਬਾਲੀਵੁੱਡ ਅਭਿਨੇਤਾ ਨੂੰ ਪਿਛਾੜਿਆ ਹੈ, ਬਲਕਿ ਹਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਵੀ ਉਨ੍ਹਾਂ ਦੇ ਪਿੱਛੇ ਛੱਡਿਆ ਹੈ।
ਨਿਊਡ ਹੋ ਕੇ ਕਾਇਲੀ ਜੇਨਰ ਨੇ ਬੋਲਡ ਅੰਦਾਜ਼ 'ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ
NEXT STORY