ਅੰਮ੍ਰਿਤਸਰ, (ਦੀਪਕ ਸ਼ਰਮਾ)– ‘ਰਾਮਾਇਣ’ ਸੀਰੀਅਲ ’ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਪਹਿਲਵਾਨ ਰੁਸਤਮ-ਏ-ਹਿੰਦ ਸਵਰਗੀ ਦਾਰਾ ਸਿੰਘ, ਜੋ ਭਗਵਾਨ ਰਾਮ ਚੰਦਰ ਜੀ ਦੇ ਸੇਵਕ ਬਣ ਕੇ ਸੱਚਾਈ ਦੀ ਜੰਗ ਲੜਦੇ ਰਹੇ, ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿੰਡ ਧਰਮੂਚੱਕ ਦੇ ਪਟਵਾਰੀ ਇਕਬਾਲ ਸਿੰਘ ਵਾਸੀ ਪਿੰਡ ਟਕਾਪੁਰ ਥਾਣਾ ਮਹਿਤਾ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਸਵਰਗੀ ਦਾਰਾ ਸਿੰਘ ਦੇ ਪਰਿਵਾਰ ਦੀ 30 ਏਕੜ ਜ਼ਮੀਨ ਦੇ ਨਕਲੀ ਕਾਗਜ਼ਾਤ ਬਣਾ ਕੇ ਪੰਚਕੂਲਾ ਦੀ ਅਦਾਲਤ ’ਚ ਨਕਲੀ ਜ਼ਮਾਨਤ ਬਲਜੀਤ ਸਿੰਘ ਉਰਫ ਬੱਲਾ ਪਹਿਲਵਾਨ ਦੇ ਨਾਮ ’ਤੇ ਕਰਵਾ ਕੇ ਨਾਮੀ ਚੋਰਾਂ ਦੇ ਗਿਰੋਹ ਦੀਆਂ ਜ਼ਮਾਨਤਾਂ ਕਰਵਾਈਆਂ ਹਨ।
ਦਿਹਾਤੀ ਪੁਲਸ ਮੁਖੀ ਰਾਕੇਸ਼ ਕੌਸ਼ਲ ਨੂੰ ਸ਼ਿਕਾਇਤ ਪੱਤਰ ਦੇਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਸਵਰਗੀ ਦਾਰਾ ਸਿੰਘ ਦੇ ਭਤੀਜੇ ਬਲਜੀਤ ਸਿੰਘ ਬੱਲਾ ਪੁੱਤਰ ਸਰਦਾਰਾ ਸਿੰਘ ਰੰਧਾਵਾ ਪਹਿਲਵਾਨ ਦੀ ਪਿੰਡ ਧਰਮੂਚੱਕ ’ਚ ਕਰੀਬ 30 ਏਕੜ ਖੇਤੀ ਦੀ ਜ਼ਮੀਨ ਹੈ। ਠੇਕੇ ’ਤੇ ਖੇਤੀ ਦੀ ਫਸਲ ਦੇ ਰੱਖੀ ਹੈ। ਬਲਜੀਤ ਸਿੰਘ ਬੱਲਾ ਪਹਿਲਵਾਨ ਨੇ ਦੱਸਿਆ ਕਿ ਸਾਲ 2019 ’ਚ ਕਰੀਬ ਛੇ ਚੋਰਾਂ ਦਾ ਗਿਰੋਹ ਪੰਚਕੂਲਾ ’ਚ ਫੜਿਆ ਗਿਆ ਸੀ ਪਰ ਇਲਾਕੇ ਦੇ ਪਟਵਾਰੀ ਇਕਬਾਲ ਸਿੰਘ ਤੇ ਇਲਜ਼ਾਮ ਹੈ ਕਿ ਉਸ ਨੇ 30 ਏਕੜ ਬਲਜੀਤ ਸਿੰਘ ਦੇ ਪਰਿਵਾਰ ਦੀ ਜ਼ਮੀਨ ਦੇ ਨਕਲੀ ਕਾਗਜ਼ਾਤ ਬਣਾ ਕੇ ਇਨ੍ਹਾਂ ਫੜੇ ਗਏ ਚੋਰਾਂ ਦੀ ਜ਼ਮਾਨਤ ਕਰਵਾਉਣ ਲਈ ਬਲਜੀਤ ਸਿੰਘ ਬੱਲੇ ਦੇ ਨਾਂ ’ਤੇ ਅਦਾਲਤ ’ਚ ਨਕਲੀ ਜ਼ਮਾਨਤੀ ਕਾਗਜ਼ਾਤ ਪੇਸ਼ ਕਰਕੇ ਚੋਰਾਂ ਦੇ ਗਿਰੋਹ ਨੂੰ ਛੁਡਵਾ ਲਿਆ ਸੀ, ਜਦਕਿ ਇਸ ਦੇ ਬਾਰੇ ਬਲਜੀਤ ਸਿੰਘ ਨੂੰ ਕੋਈ ਜਾਣਕਾਰੀ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਦੀ ਭਤੀਜੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਜਸਬੀਰ ਜੱਸੀ ਨੇ ਗਾਏ ਸੁਹਾਗ ਤੇ ਨਿੰਜਾ ਨੇ ਪਾਇਆ ਭੰਗੜਾ
ਪਟਵਾਰੀ ਨੇ ਬਲਜੀਤ ਸਿੰਘ ਦੇ ਨਕਲੀ ਦਸਤਖ਼ਤ ਕਰਵਾ ਕੇ 20 ਦਸੰਬਰ, 2018 ਨੂੰ ਬਾਬਾ ਬਕਾਲਾ ਦੀ ਤਹਿਸੀਲਦਾਰ ਸ਼੍ਰੀਮਤੀ ਕਿਰਨ ਗਰਗ ਤੋਂ ਦਸਤਖ਼ਤ, ਮੋਹਰ ਸਹਿਤ ਮਨਜ਼ੂਰੀ ਕਰਵਾ ਕੇ ਕਿਸੇ ਹੋਰ ਅਣਜਾਣ ਵਿਅਕਤੀ ਨੂੰ ਨਕਲੀ ਬਲਜੀਤ ਸਿੰਘ ਬਣਾ ਕੇ ਪੰਚਕੂਲਾ ਦੀ ਅਦਾਲਤ ’ਚ ਪੇਸ਼ ਕਰਕੇ ਚੋਰਾਂ ਦੀਆਂ ਜ਼ਮਾਨਤਾਂ ਕਰਵਾਈ ਸਨ। ਨਕਲੀ ਜ਼ਮਾਨਤੀ ਬਾਂਡ 40 ਹਜ਼ਾਰ ਦੇ 24/9/2018 ਨੂੰ ਨਕਲੀ ਨੰਬਰਦਾਰ ਰਣਜੀਤ ਸਿੰਘ ਪੁੱਤਰ ਅਜੀਤ ਸਿੰਘ ਦੇ ਨਾਂ ’ਤੇ ਭਰੇ ਗਏ, ਜਦਕਿ ਤਹਿਸੀਲਦਾਰ ਬਾਬਾ ਬਕਾਲਾ ’ਚ ਰਣਜੀਤ ਸਿੰਘ ਨਾਂ ਦਾ ਕੋਈ ਵੀ ਨੰਬਰਦਾਰ ਨਹੀਂ ਹੈ।
ਪੰਚਕੂਲਾ ਪੁਲਸ ਵਲੋਂ ਇਨ੍ਹਾਂ ਚੋਰਾਂ ਦੀਆਂ ਜ਼ਮਾਨਤਾਂ ਤੋਂ ਬਾਅਦ ਪੇਸ਼ ਨਾਂ ਹੋਣ ਦੇ ਨਤੀਜੇ ਵਜੋਂ ਪੰਚਕੂਲਾ ਪੁਲਸ ਅਸਲੀ ਬਲਜੀਤ ਸਿੰਘ ਬੱਲਾ ਪਹਿਲਵਾਨ ਵਾਸੀ ਪਿੰਡ ਧਰਮੂਚੱਕ ਨੂੰ ਫੜ ਕੇ ਅਦਾਲਤ ’ਚ ਪੇਸ਼ ਕਰਵਾਉਣ ਆਈ ਤਾਂ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਜੂਡੀਸ਼ੀਅਲ ਮੈਜਿਸਟਰੇਟ ਪੰਚਕੂਲਾ ਕੋਰਟ ਸ਼੍ਰੀਮਤੀ ਮੋਨਿਕਾ ਜਾਂਗਰਾ ਦੇ ਸਾਹਮਣੇ ਪੇਸ਼ ਹੋ ਕੇ ਜਦੋਂ ਨਕਲੀ ਬਲਜੀਤ ਸਿੰਘ ਦੇ ਨਾਂ ’ਤੇ ਜ਼ਮਾਨਤ ਕਰਵਾਉਣ ਵਾਲੇ ਦੀ ਫੋਟੋ ਅਦਾਲਤ ’ਚ ਪੇਸ਼ ਹੋਣ ਨਾਲ ਇਹ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਤੇ ਜੂਡੀਸ਼ੀਅਲ ਮੈਜਿਸਟਰੇਟ ਨੇ ਅਸਲੀ ਬਲਜੀਤ ਸਿੰਘ ਬੱਲਾ ਪਹਿਲਵਾਨ ਤੋਂ ਮੁਆਫ਼ੀ ਮੰਗ ਕੇ ਉਸ ਨੂੰ ਛੱਡ ਦਿੱਤਾ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਦਿੱਗਜ ਅਦਾਕਾਰ ਪ੍ਰੇਮ ਚੋਪੜਾ ਤੇ ਪਤਨੀ ਓਮਾ ਚੋਪੜਾ ਨੂੰ ਹਸਪਤਾਲ ਮਿਲੀ ਛੁੱਟੀ, ਕੋਰੋਨਾ ਨਾਲ ਸਨ ਪੀੜਤ
NEXT STORY