ਮੁੰਬਈ (ਬਿਊਰੋ) - ਟੀ. ਵੀ. ਸੈਲੇਬਸ ਸਟਾਈਲ ਅਤੇ ਗਲੈਮਰ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹਨ। ਇਸ ਸਾਲ ਟੀ. ਵੀ. ਦੇ ਕਈ ਅਜਿਹੇ ਮਸ਼ਹੂਰ ਸਿਤਾਰੇ ਸਨ, ਜਿਨ੍ਹਾਂ ਦੇ ਗਲੈਮਰਸ ਲੁੱਕ ਨੇ ਪ੍ਰਸ਼ੰਸਕਾਂ ਦੇ ਮੂੰਹ ਖੋਲ੍ਹ ਦਿੱਤੇ ਸਨ। ਇਨ੍ਹਾਂ 'ਚ 'ਬਿੱਗ ਬੌਸ 13' ਫੇਮ ਸ਼ਹਿਨਾਜ਼ ਕੌਰ ਗਿੱਲ ਸਮੇਤ ਨਿਆ ਸ਼ਰਮਾ ਅਤੇ ਨਿੱਕੀ ਤੰਬੋਲੀ ਵਰਗੇ ਨਾਮ ਸ਼ਾਮਲ ਹਨ।
ਸ਼ਵੇਤਾ ਤਿਵਾਰੀ
ਸ਼ਵੇਤਾ ਤਿਵਾਰੀ ਟੀ. ਵੀ. ਦੇ ਸਭ ਤੋਂ ਮਹਿੰਗੇ ਸਿਤਾਰਿਆਂ 'ਚ ਆਉਂਦੀ ਹੈ। ਪਿਛਲੇ ਕੁਝ ਦਿਨਾਂ 'ਚ ਉਨ੍ਹਾਂ ਨੇ ਆਪਣੇ ਜ਼ਬਰਦਸਤ ਟਰਾਂਸਫਾਰਮੇਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਉਹ ਦੋ ਬੱਚਿਆਂ ਦੀ ਮਾਂ ਵੀ ਹੈ।
ਸ਼ਹਿਨਾਜ਼ ਕੌਰ ਗਿੱਲ
'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦੇ ਅੰਦਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸ਼ਹਿਨਾਜ਼ ਨੇ ਨਾ ਸਿਰਫ਼ ਆਪਣੀ ਫਿਟਨੈੱਸ 'ਤੇ ਕੰਮ ਕੀਤਾ ਸਗੋਂ ਆਪਣੇ ਗਲੈਮਰਸ ਲੁੱਕ ਨਾਲ ਸਾਰਿਆਂ ਦੇ ਪਸੀਨੇ ਛੁਡਵਾ ਦਿੱਤੇ।
ਉਰਫੀ ਜਾਵੇਦ
ਉਰਫੀ ਜਾਵੇਦ ਆਪਣੇ ਵੱਖਰੇ ਤੇ ਗਲੈਮਰਸ ਅੰਦਾਜ਼ ਨਾਲ ਇੰਟਰਨੈੱਟ 'ਤੇ ਅੱਗ ਲਗਾਉਂਦੀ ਰਹਿੰਦੀ ਹੈ। ਜਦੋਂ ਵੀ ਉਹ ਘਰੋਂ ਬਾਹਰ ਨਿਕਲਦੀ ਹੈ, ਉਸ ਦਾ ਬਿਲਕੁਲ ਵੱਖਰਾ ਅੰਦਾਜ਼ ਵੇਖਣ ਨੂੰ ਮਿਲਦਾ ਹੈ।
ਨੀਆ ਸ਼ਰਮਾ
ਨੀਆ ਸ਼ਰਮਾ ਟੀ. ਵੀ. ਦੀ ਸਭ ਤੋਂ ਗਲੈਮਰਸ ਅਤੇ ਸਟਾਈਲਿਸ਼ ਅਦਾਕਾਰਾਂ 'ਚ ਆਉਂਦੀ ਹੈ। ਇਸ ਸਾਲ ਉਸ ਦੀਆਂ ਤਸਵੀਰਾਂ ਨੇ ਵੀ ਇੰਟਰਨੈੱਟ 'ਤੇ ਖ਼ੂਬ ਸੁਰਖੀਆਂ ਬਟੋਰੀਆਂ।
ਨਿੱਕੀ ਤੰਬੋਲੀ
'ਬਿੱਗ ਬੌਸ 14' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨਿੱਕੀ ਤੰਬੋਲੀ ਵੀ ਇੱਕ ਫੈਸ਼ਨ ਦੀਵਾ ਹੈ। ਫੈਸ਼ਨ ਅਤੇ ਸਟਾਈਲ ਕੀ ਹੈ, ਕੋਈ ਇਨ੍ਹਾਂ ਤੋਂ ਸਿੱਖੇ। ਨਿੱਕੀ ਤੰਬੋਲੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ ਲਈ ਕਾਫ਼ੀ ਹਨ।
ਟੀਨਾ ਦੱਤਾ
'ਉਤਰਨ' ਸੀਰੀਅਲ ਦੀ ਫੇਮ ਅਦਾਕਾਰਾ ਟੀਨਾ ਦੱਤਾ ਨੇ ਵੀ ਆਪਣੇ ਸਿਜ਼ਲਿੰਗ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਟੀਨਾ ਦੇ ਇਸ ਅੰਦਾਜ਼ ਨੂੰ ਦੇਖ ਕੇ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਕੀ ‘ਤਾਰਕ ਮਹਿਤਾ...’ ਨੂੰ ਅਲਵਿਦਾ ਕਹਿਣ ਵਾਲੇ ਨੇ ‘ਜੇਠਾਲਾਲ’? ਅਦਾਕਾਰ ਨੇ ਖ਼ੁਦ ਦੱਸੀ ਸੱਚਾਈ
NEXT STORY