ਮੁੰਬਈ (ਬਿਊਰੋ)– ਸੰਨੀ ਦਿਓਲ ਦੇ ਕਰੀਅਰ ਤੇ ਬਾਲੀਵੁੱਡ ਬਾਕਸ ਆਫਿਸ ਦੇ ਇਤਿਹਾਸ ਦੀ ਸਭ ਤੋਂ ਵਧ ਮੁਨਾਫ਼ੇ ਵਾਲੀ ਫ਼ਿਲਮ ‘ਗਦਰ 2’ ਦੇ ਅਗਲੇ ਭਾਗ ’ਤੇ ਕੰਮ ਛੇਤੀ ਹੀ ਸ਼ੁਰੂ ਹੋਵੇਗਾ। ਇਸ ਫਰੈਂਚਾਇਜ਼ੀ ਦਾ ਪਹਿਲਾ ਭਾਗ 22 ਸਾਲ ਪਹਿਲਾਂ 2001 ’ਚ ਰਿਲੀਜ਼ ਹੋਇਆ ਸੀ। ਦੂਜਾ ਭਾਗ ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਇਆ ਸੀ। ਹੁਣ ਜੇਕਰ ਵਪਾਰਕ ਸੂਤਰਾਂ ਦੀ ਮੰਨੀਏ ਤਾਂ ਨਿਰਮਾਤਾ ਇਸ ਦੇ ਤੀਜੇ ਹਿੱਸੇ ’ਚ ਜ਼ਿਆਦਾ ਦੇਰੀ ਨਹੀਂ ਕਰਨਗੇ।
ਮੇਕਰਸ ਨੂੰ ਸੰਨੀ ਦੇ ਸਟਾਰਡਮ ’ਤੇ ਪੂਰਾ ਭਰੋਸਾ
ਇਸ ਦਾ ਕਾਰਨ ਇਹ ਹੈ ਕਿ ਹੁਣ ਮੇਕਰਸ ਨੂੰ ਇਸ ਫ੍ਰੈਂਚਾਇਜ਼ੀ ਤੇ ਸੰਨੀ ਦਿਓਲ ਦੇ ਸਟਾਰਡਮ ’ਤੇ ਪੂਰਾ ਭਰੋਸਾ ਹੈ। ‘ਗਦਰ 2’ ਦੀ ਸਫ਼ਲਤਾ ਤੋਂ ਬਾਅਦ ਸੰਨੀ ਦਿਓਲ ਦਾ ਸਟਾਰਡਮ ਫਿਰ ਤੋਂ ਸਥਿਰ ਹੋ ਗਿਆ ਹੈ। ਆਉਣ ਵਾਲੇ ਕੁਝ ਸਾਲ ਐਕਸ਼ਨ ਸ਼ੈਲੀ ਦੀਆਂ ਫ਼ਿਲਮਾਂ ਨੂੰ ਹੀ ਸਮਰਪਿਤ ਹੋਣ ਜਾ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਨਿਰਮਾਤਾ ‘ਗਦਰ 3’ ’ਤੇ ਜਲਦ ਹੀ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ।
‘ਗਦਰ 3’ ਨੂੰ ਲੈ ਕੇ ਸਾਹਮਣੇ ਆਈ ਇਹ ਅਪਡੇਟ
- ਅਧਿਕਾਰਤ ਐਲਾਨ 2024 ਦੇ ਸ਼ੁਰੂ ’ਚ ਕੀਤਾ ਜਾਵੇਗਾ
- 8 ਮਹੀਨਿਆਂ ਬਾਅਦ ਪੂਰੀ ਟੀਮ ਅਗਸਤ ’ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ
- ਇਹ ਫ਼ਿਲਮ 2025 ’ਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ
ਇਹ ਖ਼ਬਰ ਵੀ ਪੜ੍ਹੋ : ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?
ਤੀਜੇ ਭਾਗ ਦੀ ਕਹਾਣੀ ਹੋ ਗਈ ਫਾਈਨਲ
ਵੱਡੀ ਗੱਲ ਇਹ ਹੈ ਕਿ ਅਨਿਲ ਸ਼ਰਮਾ ਫ਼ਿਲਮਜ਼ ਦੇ ਕਾਰਜਕਾਰੀ ਨਿਰਮਾਤਾ ਰਾਣਾ ਭਾਟੀਆ ਨੇ ਇਸ ਡਿਵੈਲਪਮੈਂਟ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ ਪਰ ਉਨ੍ਹਾਂ ਨੇ ਇਸ ਨੂੰ ਰੱਦ ਵੀ ਨਹੀਂ ਕੀਤਾ। ਰਾਣਾ ਨੇ ਕਿਹਾ ਕਿ ਅਗਲੇ ਭਾਗ ਦੀ ਕਹਾਣੀ ਫਾਈਨਲ ਹੋ ਗਈ ਹੈ। ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਸੀਂ ਇਸ ਨੂੰ ਦੋ ਸਾਲਾਂ ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਵਿਲੇਨ ਬਾਰੇ ਫ਼ੈਸਲਾ ਹੋਣਾ ਬਾਕੀ
ਰਾਣਾ ਨੇ ਅੱਗੇ ਦੱਸਿਆ ਕਿ ਮੁੱਖ ਕਲਾਕਾਰ ਤੇ ਕਰਿਊ ਵੀ ਭਾਗ 3 ਦਾ ਹਿੱਸਾ ਹੋਣਗੇ। ਭਾਵ ਤਾਰਾ ਸਿੰਘ ਤੇ ਉਸ ਦਾ ਪਰਿਵਾਰ ਤੀਜੇ ਹਿੱਸੇ ’ਚ ਹੋਵੇਗਾ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਇਸ ਫ਼ਿਲਮ ’ਚ ਵਿਲੇਨ ਕੌਣ ਹੋਵੇਗਾ। ਹਾਂ, ਇਹ ਤੈਅ ਹੈ ਕਿ ਤੀਜੇ ਭਾਗ ਦਾ ਸੰਗੀਤ ਵੀ ਮਿਥੁਨ ਹੀ ਤਿਆਰ ਕਰਨਗੇ।
ਅਨਿਲ ਪਿਓ-ਪੁੱਤ ਦੇ ਸਫਰ ’ਤੇ ਫ਼ਿਲਮ ਬਣਾ ਰਹੇ ਹਨ
ਰਾਣਾ ਨੇ ‘ਗਦਰ 3’ ਤੋਂ ਇਲਾਵਾ ਅਨਿਲ ਸ਼ਰਮਾ ਦੀ ਅਗਲੀ ਫ਼ਿਲਮ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ, ‘‘ਅਨਿਲ ਸ਼ਰਮਾ ਇਨ੍ਹੀਂ ਦਿਨੀਂ ‘ਜਰਨੀ’ ਫ਼ਿਲਮ ’ਤੇ ਕੰਮ ਕਰ ਰਹੇ ਹਨ। ਇਹ ਪਿਤਾ ਤੇ ਪੁੱਤਰ ਦੇ ਰਿਸ਼ਤੇ ਨੂੰ ਸਮਰਪਿਤ ਹੈ। ‘ਗਦਰ 2’ ’ਚ ਵੀ ਸਿਰਫ਼ ਪਿਓ-ਪੁੱਤ ਦੇ ਜਜ਼ਬਾਤ ਵਿਖਾਏ ਗਏ ਸਨ ਪਰ ਐਕਸ਼ਨ ਜ਼ਿਆਦਾ ਸੀ। ਇਥੇ ਅਜਿਹਾ ਨਹੀਂ ਹੈ।
ਉਤਕਰਸ਼-ਸਿਮਰਤ ਫਿਰ ਇਕੱਠੇ ਨਜ਼ਰ ਆਉਣਗੇ
ਇਸ ਫ਼ਿਲਮ ’ਚ ਨਾਨਾ ਪਾਟੇਕਰ ਤੇ ਅਨਿਲ ਸ਼ਰਮਾ ਦੇ ਪੁੱਤਰ ਉਤਕਰਸ਼ ਸ਼ਰਮਾ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ‘ਗਦਰ 2’ ਦੀ ਹੀਰੋਇਨ ਸਿਮਰਤ ਕੌਰ ਨੂੰ ਇਥੇ ਦੁਹਰਾਇਆ ਗਿਆ ਹੈ। ਕਾਰਨ ਇਹ ਹੈ ਕਿ ‘ਗਦਰ 2’ ’ਚ ਉਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਸੀ। ਸੁਣਨ ’ਚ ਆਇਆ ਹੈ ਕਿ ਫ਼ਿਲਮ ਦੀ ਕਹਾਣੀ ਨਾਨਾ ਪਾਟੇਕਰ ਦੇ ਕਿਰਦਾਰ ਦੇ ਆਲੇ-ਦੁਆਲੇ ਰੱਖੀ ਗਈ ਹੈ, ਜੋ ਡਿਮੇਂਸ਼ੀਆ ਤੋਂ ਪੀੜਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬਿੱਗ ਬੌਸ 17’ ਦੇ ਵਾਈਲਡ ਕਾਰਡ ਦੀ ਐਂਟਰੀ ਹੁੰਦਿਆਂ ਹੀ ਹੋਈ ਜ਼ਬਰਦਸਤ ਲੜਾਈ, ਰੋਕਣਾ ਔਖਾ
NEXT STORY