ਐਂਟਰਟੇਨਮੈਂਟ ਡੈਸਕ- ਪੰਜਾਬੀ ਫਿਲਮ ‘ਅਕਾਲ’ 10 ਅਪ੍ਰੈਲ ਤੋਂ ਦੁਨੀਆ ਭਰ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ’ਚ ਗਿੱਪੀ ਗਰੇਵਾਲ, ਨਿਮਰਤ ਖੈਰਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤੀਨ ਧੀਰ ਤੇ ਹੋਰ ਕਈ ਸਿਤਾਰੇ ਮੁੱਖ ਭੂਮਿਕਾ ’ਚ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਹੀ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। 'ਅਕਾਲ' ਦੀ ਰਿਲੀਜ਼ ਮਗਰੋਂ ਜਿੱਥੇ ਕੁੱਝ ਲੋਕਾਂ ਨੂੰ ਇਹ ਫਿਲਮ ਪਸੰਦ ਆਈ, ਉਥੇ ਹੀ ਕੁੱਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ। ਹੁਣ ਅਦਾਕਾਰ ਗਿੱਪੀ ਗਰੇਵਾਲ ਨੇ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ : ਪਹਿਲੀ ਵਾਰ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਜਨਤਕ ਤੌਰ 'ਤੇ ਦਿਖੇ ਆਮਿਰ ਖਾਨ, ਵਿਦੇਸ਼ ਤੋਂ ਫੋਟੋਆਂ ਆਈਆਂ ਸਾਹਮਣੇ
ਗਿੱਪੀ ਨੇ ਇਕ ਵੀਡੀਓ ਵਿਚ ਇਸ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਉਹ ਬਿਨਾਂ ਵੇਖੇ ਇਸ ਫਿਲਮ ਦਾ ਵਿਰੋਧ ਨਾ ਕਰਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਅਸੀਂ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ। ਅਸੀਂ ਸਾਰੀਆਂ ਚੀਜ਼ਾਂ SGPC ਤੋਂ ਵੀ ਪੁੱਛੀਆਂ ਕਿ ਜੋ ਹਦਾਇਤਾਂ ਹਨ ਸਾਨੂੰ ਦੱਸ ਦਿਓ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਕੋਈ ਨਾਰਾਜ਼ਗੀ ਹੈ ਤਾਂ ਉਹ ਜਰੂਰ ਦੱਸੋ ਪਰ ਪਹਿਲਾਂ ਫਿਲਮ ਨੂੰ ਜ਼ਰੂਰ ਵੇਖੋ। ਕਈਆਂ ਨੇ ਕਮੈਂਟ ਕੀਤੇ ਹਨ ਕਿ ਸਾਨੂੰ ਕੱਪੜਿਆਂ ਤੋਂ ਲੱਗ ਰਿਹਾ ਹੈ ਕਿ ਫਿਲਮ ਠੀਕ ਨਹੀਂ ਹੈ। ਉਨ੍ਹਾਂ ਕਿਹਾ ਇਹ ਸਭ ਵਿਰੋਧ ਕਰਨ ਵਾਲਿਆਂ ਨੂੰ 10 ਅਪ੍ਰੈਲ ਨੂੰ ਹੀ ਕਿਉਂ ਪਤਾ ਲੱਗਾ, ਜਦੋਂਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿਚ ਟੀਜ਼ਰ ਰਿਲੀਜ਼ ਹੋਇਆ ਸੀ। ਫਿਰ ਗਾਣੇ ਆਏ। ਫਿਰ ਟਰੇਲਰ ਰਿਲੀਜ਼ ਹੋਇਆ। ਉਦੋਂ ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਵਿਦੇਸ਼ਾਂ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਜਿਨ੍ਹਾਂ ਨੇ ਫਿਲਮ ਨਹੀਂ ਵੇਖੀ ਉਹ ਜ਼ਰੂਰ ਜਾ ਕੇ ਵੇਖਣ ਅਤੇ ਜਿਨ੍ਹਾਂ ਪਰਿਵਾਰਾਂ ਨੇ ਇਹ ਫਿਲਮ ਵੇਖ ਲਈ ਹੈ, ਉਨ੍ਹਾਂ ਨੇ ਇਹੀ ਕਿਹਾ ਹੈ ਕਿ ਫਿਲਮ ਬਹੁਤ ਵਧੀਆ ਹੈ। ਮੈਂ ਕਈ ਨਿਹੰਗ ਸਿੰਘਾਂ ਨਾਲ ਗੱਲਬਾਤ ਕਰ ਚੁੱਕਾ ਹਾਂ, ਉਨ੍ਹਾਂ ਨੇ ਵੀ ਫਿਲਮ ਵੇਖੀ ਹੈ, ਉਨ੍ਹਾਂ ਇਹੀ ਕਿਹਾ ਕਿ ਫਿਲਮ ਵਧੀਆ ਹੈ। ਗਿੱਪੀ ਨੇ ਅੱਗੇ ਕਿਹਾ ਵਿਰੋਧ ਕਰਨ ਵਾਲਿਆਂ ਨਾਲ ਕੋਈ ਨਰਾਜ਼ਗੀ ਨਹੀਂ ਹੈ ਪਰ ਉਹ ਫਿਲਮ ਜ਼ਰੂਰ ਵੇਖਣ ਅਤੇ ਫਿਰ ਸਾਨੂੰ ਦੱਸਣ। ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਫਿਲਮ ਨਹੀਂ ਬਣਾਈ। ਇਹ ਇਕ ਚੰਗੀ ਫਿਲਮ ਹੈ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਾਮੇਡੀਅਨ ਕਪਿਲ ਸ਼ਰਮਾ, ਚਿੰਤਾ 'ਚ ਪਏ ਪ੍ਰਸ਼ੰਸਕ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਡਾ ਮਾਈਂਡ ਸੈੱਟ ਚੇਂਜ ਕਰ ਕੇ ਡਾਇਰੈਕਟਰ ਛੋਰੀ-2 ਨੂੰ ਇੰਟਰਨੈਸ਼ਨਲ ਫੀਲ ਦੇਣਾ ਚਾਹੁੰਦੇ ਸਨ : ਸੋਹਾ ਅਲੀ
NEXT STORY