ਐਂਟਰਟੇਨਮੈਂਟ ਡੈਸਕ- ਨਵਾਂ ਸਾਲ ਸਿਨੇਮਾ ਦੇ ਸ਼ੌਕੀਨਾਂ ਲਈ ਬੇਹੱਦ ਖਾਸ ਹੋਣ ਵਾਲਾ ਹੈ। ਬਾਲੀਵੁੱਡ ਅਤੇ ਸਾਊਥ ਦੇ ਵੱਡੇ ਸੁਪਰਸਟਾਰ ਆਪਣੀਆਂ ਮੋਸਟ ਅਵੇਟਿਡ ਫ਼ਿਲਮਾਂ ਨਾਲ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ। ਇਸ ਸਾਲ ਕਈ ਵੱਡੇ ਸੀਕਵਲ ਅਤੇ ਨਵੇਂ ਪ੍ਰੋਜੈਕਟ ਰਿਲੀਜ਼ ਹੋਣ ਜਾ ਰਹੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਇਸ ਹਸੀਨਾ ਨੇ ਦਿੱਤਾ ਸੀ ਸਕ੍ਰੀਨ 'ਤੇ ਪਹਿਲਾ ਕਿਸਿੰਗ ਸੀਨ, ਜਾਣੋ ਕੌਣ ਸੀ ਇਹ ਅਦਾਕਾਰਾ
ਸਾਲ ਦੀ ਸ਼ੁਰੂਆਤ ਅਤੇ ਵੱਡੇ ਧਮਾਕੇ
ਸਾਲ ਦੀ ਸ਼ੁਰੂਆਤ ਪ੍ਰਭਾਸ ਦੀ ਫ਼ਿਲਮ 'ਰਾਜਾ ਸਾਬ' ਨਾਲ 9 ਜਨਵਰੀ ਨੂੰ ਹੋਵੇਗੀ। ਇਸ ਤੋਂ ਤੁਰੰਤ ਬਾਅਦ 23 ਜਨਵਰੀ ਨੂੰ ਸੰਨੀ ਦਿਓਲ ਆਪਣੀ ਬਹੁ-ਚਰਚਿਤ ਫ਼ਿਲਮ 'ਬਾਰਡਰ 2' ਨਾਲ ਦੇਸ਼ ਭਗਤੀ ਦਾ ਜਜ਼ਬਾ ਜਗਾਉਣਗੇ। ਫਰਵਰੀ ਮਹੀਨੇ ਵਿੱਚ ਸ਼ਾਹਿਦ ਕਪੂਰ ਦੀ 'ਓ ਰੋਮੀਓ' (13 ਫਰਵਰੀ) ਅਤੇ ਰਾਨੀ ਮੁਖਰਜੀ ਦੀ 'ਮਰਦਾਨੀ 3' (27 ਫਰਵਰੀ) ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਸਾਲ ਭਰ ਰਹੇਗੀ ਤੰਗੀ
ਮਾਰਚ ਅਤੇ ਅਪ੍ਰੈਲ ਦਾ ਸ਼ਡਿਊਲ
• 4 ਮਾਰਚ: ਆਯੁਸ਼ਮਾਨ ਖੁਰਾਨਾ ਦੀ 'ਪਤੀ ਪਤਨੀ ਔਰ ਵੋ 2'।
• 13 ਮਾਰਚ: ਸੰਨੀ ਦਿਓਲ ਦੀ 'ਗਬਰੂ'।
• 20 ਮਾਰਚ: ਅਜੇ ਦੇਵਗਨ ਦੀ ਕਾਮੇਡੀ ਫ਼ਿਲਮ 'ਧਮਾਲ 4'।
• 2 ਅਪ੍ਰੈਲ: ਅਕਸ਼ੈ ਕੁਮਾਰ ਦੀ ਹਾਰਰ-ਕਾਮੇਡੀ 'ਭੂਤ ਬੰਗਲਾ'।
• 3 ਅਪ੍ਰੈਲ: ਇਮਰਾਨ ਹਾਸ਼ਮੀ ਦੀ 'ਆਵਾਰਾਪਨ 2'।
• 17 ਅਪ੍ਰੈਲ: ਆਲੀਆ ਭੱਟ ਦੀ ਐਕਸ਼ਨ ਫ਼ਿਲਮ 'ਅਲਫਾ'।
ਮਈ ਤੋਂ ਨਵੰਬਰ ਤੱਕ ਦੀਆਂ ਵੱਡੀਆਂ ਫ਼ਿਲਮਾਂ
ਸਾਲ ਦੇ ਅੱਧ ਵਿੱਚ ਵੀ ਮਨੋਰੰਜਨ ਦਾ ਪੂਰਾ ਪ੍ਰਬੰਧ ਹੈ। ਸਿਧਾਰਥ ਮਲਹੋਤਰਾ ਦੀ 'ਵਿਵਾਨ' 15 ਮਈ ਨੂੰ ਅਤੇ ਵਰੁਣ ਧਵਨ ਦੀ 'ਹੈ ਜਵਾਨੀ ਤੋ...' 5 ਜੂਨ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਅਗਸਤ ਮਹੀਨੇ ਵਿੱਚ 14 ਅਗਸਤ ਨੂੰ ਦੋ ਵੱਡੀਆਂ ਫ਼ਿਲਮਾਂ ਕਾਰਤਿਕ ਆਰੀਅਨ ਦੀ 'ਨਾਗਜਿਲਾ' ਅਤੇ ਰਣਬੀਰ ਕਪੂਰ ਦੀ 'ਲਵ ਐਂਡ ਵਾਰ' ਵਿਚਕਾਰ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਸਾਲ ਦੇ ਅੰਤ ਵਿੱਚ ਅਜੇ ਦੇਵਗਨ ਦੀ 'ਦ੍ਰਿਸ਼ਯਮ 3' (2 ਅਕਤੂਬਰ) ਅਤੇ ਰਣਬੀਰ ਕਪੂਰ ਦੀ ਸਭ ਤੋਂ ਵੱਡੀ ਫ਼ਿਲਮ 'ਰਾਮਾਇਣ-1' (6 ਨਵੰਬਰ) ਰਿਲੀਜ਼ ਹੋਣ ਲਈ ਤਿਆਰ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਸਵਿਟਜ਼ਰਲੈਂਡ ਦੇ ਲਗਜ਼ਰੀ ਰਿਜ਼ੋਰਟ 'ਚ ਧਮਾਕਾ: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ
OTT 'ਤੇ ਵੀ ਰਹੇਗੀ ਰੌਣਕ
ਸਿਰਫ਼ ਸਿਨੇਮਾਘਰ ਹੀ ਨਹੀਂ, ਬਲਕਿ OTT ਪਲੇਟਫਾਰਮਾਂ 'ਤੇ ਵੀ ਇਸ ਸਾਲ ਕਈ ਸੁਪਰਹਿੱਟ ਸੀਰੀਜ਼ ਦੇ ਅਗਲੇ ਸੀਜ਼ਨ ਆਉਣਗੇ। ਅਮੇਜ਼ਨ ਪ੍ਰਾਈਮ 'ਤੇ ਜਿਤੇਂਦਰ ਕੁਮਾਰ ਦੀ 'ਪੰਚਾਇਤ 5' ਅਤੇ ਪੰਕਜ ਤ੍ਰਿਪਾਠੀ ਦੀ 'ਮਿਰਜ਼ਾਪੁਰ 4' ਦਾ ਇੰਤਜ਼ਾਰ ਖਤਮ ਹੋਵੇਗਾ। ਇਸ ਦੇ ਨਾਲ ਹੀ ਸੋਨੀ ਲਿਵ 'ਤੇ 'ਗੁੱਲਕ 5' ਵੀ ਰਿਲੀਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਵੇਂ ਸਾਲ ਦਾ ਤੋਹਫ਼ਾ: ਭਾਰਤ ਦੇ ਗੁਆਂਢੀ ਦੇਸ਼ 'ਚ ਪੈਟਰੋਲ 10.28 ਰੁਪਏ ਤੇ ਡੀਜ਼ਲ 8.57 ਰੁਪਏ ਹੋਇਆ ਸਸਤਾ
ਨਵੇਂ ਸਾਲ ਦੇ ਜਸ਼ਨ 'ਚ ਡੁੱਬੀ ਅਦਾਕਾਰਾ, ਬਿਕਨੀ ਪਹਿਨ ਸਮੁੰਦਰ ਕੰਢੇ ਪਤੀ ਨਾਲ ਸ਼ਰੇਆਮ...
NEXT STORY