ਚੰਡੀਗੜ੍ਹ (ਬਿਊਰੋ)– ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਇਹ ਫ਼ਿਲਮ ਇਸੇ ਸਾਲ 4 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰੁਪਿੰਦਰ ਇੰਦਰਜੀਤ ਨੇ ਹੈ।
ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਸਰੀ ਪੁਲਸ ਨੇ ਗਾਇਕ ਕੇ. ਐੱਸ. ਮੱਖਣ ਨੂੰ ਕੀਤਾ ਗ੍ਰਿਫ਼ਤਾਰ (ਵੀਡੀਓ)
ਗੁਰਨਾਮ ਭੁੱਲਰ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਸੁਰਖੀ ਬਿੰਦੀ’ ਸ਼ੂਟ ਕਰ ਰਹੇ ਸੀ, ਜਦੋਂ ਰੁਪਿੰਦਰ ਵੀਰੇ ਨੇ ਕਿਹਾ ਸੀ ਕਿ ਇਕ ਫ਼ਿਲਮ ਜਿਸ ਨੂੰ ਮੈਂ ਡੈਬਿਊ ਡਾਇਰੈਕਟ ਕਰਨਾ ਹੈ। ਮੈਂ ਕਿਹਾ ਸੁਣਾਓ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਇਹ ਫ਼ਿਲਮ ਖ਼ਤਮ ਕਰੋ, ਮੈਂ ਨਹੀਂ ਚਾਹੁੰਦਾ ਤੁਹਾਡਾ ਧਿਆਨ ਹਟੇ। ਫਿਰ ਇਕ ਦਿਨ ਉਨ੍ਹਾਂ ਨੇ ਮੈਨੂੰ ਫੋਨ ਕੀਤਾ, ਜਦੋਂ ‘ਸੁਰਖੀ ਬਿੰਦੀ’ ਰਿਲੀਜ਼ ਹੋ ਚੁੱਕੀ ਸੀ।’
ਗੁਰਨਾਮ ਨੇ ਅੱਗੇ ਲਿਖਿਆ, ‘ਰੁਪਿੰਦਰ ਵੀਰੇ ਨੇ ਅਜੇ ਸਿਰਫ 5 ਮਿੰਟ ਦੀ ਨਰੇਸ਼ਨ ਦਿੱਤੀ ਸੀ ਕਿ ਮੈਂ ਸੋਚ ਲਿਆ ਸੀ ਕਿ ਇਹ ਫ਼ਿਲਮ ਮੈਂ ਕਰਨੀ ਹੈ। ਕੁਝ ਪ੍ਰਾਜੈਕਟਸ ਹੁੰਦੇ ਹੀ ਅਜਿਹੇ ਨੇ, ਬਹੁਤ ਰੀਝਾਂ ਨਾਲ ਬਣਾਈ ਅਸੀਂ ਫ਼ਿਲਮ ਕਿਉਂਕਿ ਇਹ ਪ੍ਰੋਡਿਊਸ ਵੀ ਅਸੀਂ ਖ਼ੁਦ ਕੀਤੀ। ਸੱਚ ਦੱਸਾਂ ਫ਼ਿਲਮ ਪ੍ਰੋਡਕਸ਼ਨ ਮੈਂ ਇਕੱਲਾ ਅੱਜ ਤਾਂ ਕੀ, ਕਦੇ ਵੀ ਨਹੀਂ ਕਰ ਸਕਦਾ, ਸਾਰੇ ਦਾ ਸਾਰਾ ਕ੍ਰੈਡਿਟ ਇਨ੍ਹਾਂ ਦਾ।’
ਰੁਪਿੰਦਰ ਰੂਪੀ ਬਾਰੇ ਲਿਖਦਿਆਂ ਉਨ੍ਹਾਂ ਕਿਹਾ, ‘ਰੂਪੀ ਮੈਮ ਮੇਰੀ ਮਾਂ ਦਾ ਕਿਰਦਾਰ ਨਿਭਾਅ ਰਹੇ ਹਨ। ਇਕ ਸੀਨ ’ਚ ਅਸੀਂ ਸੱਚੀ ਰੋਣ ਲੱਗ ਗਏ। ਇਕ ਮਾਂ ਤੇ ਆਰਟਿਸਟ ਵਜੋਂ ਨਾਲ ਖੜ੍ਹਨ ਲਈ ਤੁਹਾਡਾ ਧੰਨਵਾਦ।’
ਸੋਨਮ ਬਾਜਵਾ ਬਾਰੇ ਲਿਖਦਿਆਂ ਗੁਰਨਾਮ ਨੇ ਕਿਹਾ, ‘ਸੋਨਮ ਬਾਜਵਾ ਦਾ ਬਹੁਤ-ਬਹੁਤ ਧੰਨਵਾਦ। ਇਸ ਫ਼ਿਲਮ ਤੋਂ ਬਾਅਦ ਇੱਜ਼ਤ ਹੋਰ ਵੀ ਵੱਧ ਗਈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
BB 15 : ਰਸ਼ਮੀ ਦੇਸਾਈ ਨੇ ਦਿਖਾਈ ਹੌਟ ਲੁੱਕ, ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਨੇ 'ਸਾਮੀ ਸਾਮੀ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ
NEXT STORY