ਚੰਡੀਗੜ੍ਹ (ਬਿਊਰੋ)– ਹਾਰਡੀ ਸੰਧੂ ਦਾ ‘ਬਿਜਲੀ ਬਿਜਲੀ’ ਗੀਤ ਬੇਹੱਦ ਹਿੱਟ ਰਿਹਾ ਹੈ। ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 271 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਗੀਤ ’ਚ ਹਾਰਡੀ ਸੰਧੂ ਨਾਲ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਨਜ਼ਰ ਆਈ ਸੀ। ਪਲਕ ਤਿਵਾਰੀ ਦਾ ਇਹ ਪਹਿਲਾ ਪੰਜਾਬੀ ਗੀਤ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੀਤਾ ਯਾਦ, ਟਵੀਟ ਕਰ ਦਿੱਤੀ ਸ਼ਰਧਾਂਜਲੀ
ਉਥੇ ਅੱਜ ਹਾਰਡੀ ਸੰਧੂ ਨੇ ਗੀਤ ਦੇ ਸ਼ੂਟਿੰਗ ਸਮੇਂ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਹਾਰਡੀ ਸੰਧੂ ਦੀ ਡਾਂਸ ਕਰਦਿਆਂ ਪੈਂਟ ਉਤਰ ਜਾਂਦੀ ਹੈ।
ਵੀਡੀਓ ’ਚ ਦੇਖਦੇ ਹੋ ਕਿ ਕਿਵੇਂ ਹਾਰਡੀ ਸੰਧੂ ‘ਬਿਜਲੀ ਬਿਜਲੀ’ ਗੀਤ ’ਤੇ ਸਟੈੱਪ ਕਰਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਪੈਂਟ ਉਤਰ ਜਾਂਦੀ ਹੈ। ਇਸ ਦੌਰਾਨ ਹਾਰਡੀ ਸੰਧੂ ਰੁਕਦੇ ਨਹੀਂ, ਸਗੋਂ ਉਤਰੀ ਪੈਂਟ ਨਾਲ ਹੀ ਡਾਂਸ ਕਰਦੇ ਹਨ।
ਵੀਡੀਓ ਸਾਂਝੀ ਕਰਦਿਆਂ ਹਾਰਡੀ ਨੇ ਕੈਪਸ਼ਨ ’ਚ ਲਿਖਿਆ, ‘ਇਹ ਵੀ ਹੋਇਆ ਸੀ।’ ਇਸ ਦੇ ਨਾਲ ਹੀ ਹਾਰਡੀ ਨੇ ਹੱਸਣ ਵਾਲੀ ਇਮੋਜੀ ਵੀ ਬਣਾਈ ਹੈ। ਉਥੇ ਪਲਕ ਤਿਵਾਰੀ ਨੇ ਵੀਡੀਓ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਇਹ ਮੈਂ ਕਿਵੇਂ ਭੁੱਲ ਗਈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੂਜਾ ਹੇਗੜੇ ਨਾਲ ਪ੍ਰਭਾਸ ਨੇ ਕੀਤਾ ਫਲਰਟ, ਵੈਲੇਨਟਾਈਨਜ਼ ਮੌਕੇ ਰਿਲੀਜ਼ ਹੋਇਆ ਨਵਾਂ ਟੀਜ਼ਰ
NEXT STORY