ਲੰਡਨ- 'ਹੈਰੀ ਪੋਟਰ' ਸੀਰੀਜ਼ 'ਚ 'ਸਕੈਬੀਅਰ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨਿਕ ਮੋਰਨ ਇਸ ਸਮੇਂ ਮੁਸ਼ਕਲ ਦੌਰ 'ਚੋਂ ਲੰਘ ਰਹੇ ਹਨ। ਨਿਕ ਮੋਰਨ ਨੂੰ ਹਾਲ ਹੀ 'ਚ ਇਕ ਐਮਰਜੈਂਸੀ ਸਰਜਰੀ 'ਚੋਂ ਲੰਘਣਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ 'ਚ ਰੱਖਿਆ ਗਿਆ ਹੈ। ਨਿਕ ਮੋਰਨ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਜੀਵਨ ਲਈ ਖਤਰਾ ਦੱਸ ਦਿੱਤਾ ਹੈ। ਅਦਾਕਾਰ ਟੇਰੀ ਸਨੋਨ ਨੇ ਇੰਸਟਾਗ੍ਰਾਮ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਨਿਕ ਨੂੰ ਇਸ ਹਫਤੇ ਸਰਜਰੀ ਲਈ ਹਸਪਤਾਲ ਲਿਜਾਇਆ ਗਿਆ।
ਸਰਜਰੀ ਇੰਨੀ ਸੈਂਸਟਿਵ ਸੀ ਕਿ ਇਸ ਦਾ ਅਸਰ ਉਨ੍ਹਾਂ ਦੇ ਬੋਲਣ ਅਤੇ ਚੱਲਣ ਦੀ ਸਮਰੱਥਾ 'ਤੇ ਵੀ ਪੈ ਸਕਦਾ ਹੈ। ਸਰਜਰੀ ਤੋਂ ਬਾਅਦ ਫਿਲਹਾਲ ਮੋਰਨ ਆਈਸੀਯੂ 'ਚ ਹਨ। ਅਦਾਕਾਰ ਹੌਲੀ-ਹੌਲੀ ਰਿਕਵਰ ਕਰ ਰਹੇ ਹਨ। ਟੇਰੀ ਸਟੋਨ ਨੇ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਪਰ ਉਨ੍ਹਾਂ ਨੂੰ ਦੁਆਵਾਂ ਅਤੇ ਪਿਆਰ ਦੀ ਲੋੜ ਹੈ।
ਦੱਸ ਦੇਈਏ ਕਿ ਨਿਕ ਮੋਰਨ ਨੂੰ ਹੈਰੀ ਪੋਰਟ 'ਐਂਡ ਦਿ ਡੇਥਲੀ ਹੈਲੋਜ 'ਚ ਸਕੈਬੀਅਰ ਦੇ ਕਿਰਦਾਰ ਤੋਂ ਪਛਾਣ ਮਿਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਾਕ', 'ਸਟਾਕ ਔਰ ਦੋ ਸਮੋਕਿੰਗ ਬੈਰਲ','ਦ ਮਸਕਟੀਅਰ', 'ਨੇਮੇਸਿਸ', 'ਬੂਗੀ ਮੈਨ' ਅਤੇ 'ਨਿਊ ਬਲੱਡ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਨਿਕ ਮੋਰਨ ਦਾ ਕਿਰਦਾਰ ਫਿਲਮ ਦੀ ਆਖਰੀ ਕਿਸ਼ਤ 'ਡੇਥਲੀ ਹੈਲੋਜ : ਪਾਰਟ ਟੂ' 'ਚ ਦੇਖਣ ਨੂੰ ਮਿਲਿਆ ਸੀ।
'ਜਾਟ' ਤੋਂ ਬਾਅਦ ਸੰਨੀ ਦਿਓਲ ਨੇ 'ਜਾਟ 2' ਦਾ ਕੀਤਾ ਐਲਾਨ, ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਪੋਸਟਰ
NEXT STORY