ਮੁੰਬਈ (ਬਿਊਰੋ) - ਛੋਟੇ ਪਰਦੇ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਹਿਨਾ ਖ਼ਾਨ 'ਬ੍ਰੈਸਟ ਕੈਂਸਰ' ਦੀ ਤੀਜੀ ਸਟੇਜ 'ਤੇ ਹੈ। ਜਿਸ ਕਾਰਨ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲ ਹੀ 'ਚ ਹਿਨਾ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹਿਨਾ ਖ਼ਾਨ ਡਾਕਟਰ ਦੀ ਦੇਖ ਰੇਖ ਹੇਠ ਆਪਣਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਚੜ੍ਹਦੀਕਲਾ 'ਚ ਹੈ ਅਤੇ ਖੁਸ਼ ਦਿਖਾਈ ਦੇ ਰਹੀ ਹੈ ਅਤੇ ਨਾਲ ਅੱਖਾਂ 'ਚ ਹੰਝੂ ਲੈ ਆਉਂਦੀ ਹੈ।

ਅਦਾਕਾਰਾ ਨੁੰ ਉਸ ਦੇ ਫੈਨਸ ਵੀ ਚੰਗੀ ਸਿਹਤ ਲਈ ਦੁਆਵਾਂ ਕਰ ਰਹੇ ਹਨ ਅਤੇ ਨਾਲ ਹੀ ਉਸ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਿਨਾ ਖ਼ਾਨ ਦੀ ਇਹ ਵੀਡੀਓ ਪਹਿਲੀ ਕੀਮੋਥੈਰੇਪੀ ਤੋਂ ਪਹਿਲਾਂ ਦੀ ਜਾਂ ਬਾਅਦ ਦੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਹਿਨਾ ਖ਼ਾਨ ਨੇ ਆਪਣੇ ਵਾਲ ਕਟਵਾ ਲਏ, ਜਿਸ ਦੀ ਵੀਡੀਓ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤੇ ਅਦਾਕਾਰਾ ਨੂੰ ਹੌਂਸਲਾ ਦੇ ਰਿਹਾ ਹੈ। ਉਥੇ ਹੀ ਜਦੋਂ ਹਿਨਾ ਖ਼ਾਨ ਆਪਣੇ ਵਾਲ ਕੱਟ ਰਹੀ ਸੀ, ਉਦੋਂ ਮਾਂ ਉਸ ਨੂੰ ਵੇਖ ਕੇ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਭੁੱਬਾਂ ਮਾਰ ਕੇ ਰੋਣ ਲੱਗਦੀ ਹੈ। ਇਸ ਦੀ ਇਕ ਵੀਡੀਓ ਹਿਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਹਿਨਾ ਖ਼ਾਨ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ- 'ਤੁਸੀਂ ਮੇਰੀ ਮਾਂ ਦੇ ਰੋਣ ਨੂੰ ਸੁਣ ਸਕਦੇ ਹੋ। ਮੈਨੂੰ ਅਸੀਸ ਦੇਣਾ ਕਿਉਂਕਿ ਮੈਂ ਆਪਣੇ ਆਪ ਨੂੰ ਅਜਿਹਾ ਵੇਖਣ ਲਈ ਤਿਆਰ ਕੀ,ਤਾ ਜਿਸ ਦੀ ਮੈਂ ਕਦੇ ਕਲਪਨਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ।

ਉਹ ਸਾਰੇ ਲੋਕਾਂ ਲਈ, ਖ਼ਾਸ ਤੌਰ 'ਤੇ ਉਹ ਔਰਤਾਂ ਜੋ ਇੱਕੋ ਲੜਾਈ ਲੜ ਰਹੀਆਂ ਹਨ, ਮੈਂ ਜਾਣਦੀ ਹਾਂ ਕਿ ਇਹ ਮੁਸ਼ਕਿਲ ਹੈ, ਸਾਡੇ ਵਾਲ ਸਾਡੇ ਲਈ ਇੱਕ ਤਾਜ ਦੀ ਤਰ੍ਹਾਂ ਹੈ, ਜੋ ਅਸੀਂ ਕਦੇ ਨਹੀਂ ਕਟਵਾਉਂਦੇ ਪਰ ਜਦੋਂ ਤੁਸੀਂ ਅਜਿਹੀ ਵੱਡੀ ਲੜਾਈ ਦਾ ਸਾਹਮਣਾ ਕਰ ਰਹੇ ਹੋ, ਜਿਸ 'ਚ ਤੁਹਾਨੂੰ ਆਪਣੇ ਵਾਲ ਗੁਆਉਣੇ ਪੈਣ-ਤੁਹਾਡਾ ਮਾਣ, ਤੁਹਾਡਾ ਤਾਜ?

ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮੁਸ਼ਕਿਲ ਫੈਸਲੇ ਲੈਣੇ ਪੈਣਗੇ ਅਤੇ ਮੈਂ ਜਿੱਤਣਾ ਚੁਣਦੀ ਹਾਂ। ਮੈਂ ਇਸ ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡ ਦੇਣਾ ਚਾਹੁੰਦੀ ਹਾਂ। ਮੈਂ ਇਸ ਮਾਨਸਿਕ ਵਿਗਾੜ ਨੂੰ ਕਈ ਹਫ਼ਤਿਆਂ ਤੱਕ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਸੀ।

ਇਸ ਲਈ ਮੈਂ ਆਪਣਾ ਤਾਜ ਛੱਡਣ ਦੀ ਚੋਣ ਕੀਤੀ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ, ਮੇਰੀ ਤਾਕਤ ਅਤੇ ਆਪਣੇ ਲਈ ਮੇਰਾ ਪਿਆਰ ਹੈ। ਹਾਂ ਮੈਂ ਇਸ ਚੀਜ਼ ਲਈ ਇੱਕ ਵਧੀਆ ਵਿੱਗ ਬਣਾਉਣ ਲਈ ਆਪਣੇ ਵਾਲਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਵਾਲ ਵਾਪਸ ਉੱਗਣਗੇ, ਭਰਵੱਟੇ ਉੱਗਣਗੇ, ਜ਼ਖਮ ਫਿੱਕੇ ਪੈ ਜਾਣਗੇ, ਪਰ ਆਤਮਾ ਬਰਕਰਾਰ ਰਹਿਣੀ ਚਾਹੀਦੀ ਹੈ।''

ਦੱਸਣਯੋਗ ਹੈ ਕਿ 'ਬਿੱਗ ਬੌਸ' ਤੋਂ ਬਾਅਦ ਹਿਨਾ ਖ਼ਾਨ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ ਸੀ। ਹਿਨਾ ਖ਼ਾਨ ਨੇ ਫ਼ਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਪਰ ਇਹ ਫ਼ਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਿਨਾ ਕਈ ਸੰਗੀਤ ਐਲਬਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫ਼ਿਲਮ ਵੀ ਕਰ ਚੁੱਕੀ ਹੈ।

ਅੱਜ ਹਿਨਾ ਟੀ.ਵੀ. ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹਿਨਾ ਖ਼ਾਨ ਦੀ ਕੁੱਲ ਜਾਇਦਾਦ 52 ਕਰੋੜ ਰੁਪਏ ਹੈ, ਜੋ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਅਮੀਰ ਟੈਲੀਵਿਜ਼ਨ ਅਦਾਕਾਰਾ ਬਣਾਉਂਦੀ ਹੈ। ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਟੀ.ਵੀ. ਅਦਾਕਾਰਾਂ 'ਚੋਂ ਇੱਕ ਹੈ, ਜੋ ਕਥਿਤ ਤੌਰ 'ਤੇ ਇੱਕ ਐਪੀਸੋਡ ਲਈ 2 ਲੱਖ ਰੁਪਏ ਚਾਰਜ ਕਰਦੀ ਹੈ।


ਸੁਜ਼ੈਨ-ਅਰਸਲਾਨ ਗੋਨੀ ਦੇ ਵਿਆਹ ਨੂੰ ਲੈ ਕੇ ਮਾਂ ਨੇ ਤੋੜੀ ਚੁੱਪੀ, ਕੀਤਾ ਇਹ ਖੁਲਾਸਾ
NEXT STORY