ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਰਹੀ ਮਮਤਾ ਕੁਲਕਰਨੀ ਇਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ। ਹਾਲ ਹੀ 'ਚ ਭਾਰਤ ਪਰਤੀ ਮਮਤਾ ਨੇ ਪ੍ਰਯਾਗਰਾਜ 'ਚ ਮਹਾਕੁੰਭ 'ਚ ਹਿੱਸਾ ਲਿਆ, ਜਿੱਥੇ ਉਸ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ। ਮਮਤਾ ਨੇ ਸੰਨਿਆਸ ਲੈ ਲਿਆ ਹੈ ਅਤੇ ਉਨ੍ਹਾਂ ਨੇ ਪ੍ਰਯਾਗਰਾਜ ਮਹਾਕੁੰਭ 'ਚ ਸੰਨਿਆਸ ਦੀ ਦੀਕਸ਼ਾ ਲਈ ਹੈ। ਸੰਨਿਆਸ ਲੈਣ ਤੋਂ ਬਾਅਦ ਇਸ ਅਭਿਨੇਤਰੀ ਨੂੰ ਨਵਾਂ ਨਾਂ ਵੀ ਮਿਲ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਸ਼੍ਰੀ ਯਾਮਈ ਮਮਤਾ ਨੰਦ ਗਿਰੀ ਨਾਂ ਨਾਲ ਜਾਣੀ ਜਾਵੇਗੀ ਮਮਤਾ ਕੁਲਕਰਨੀ
ਮਮਤਾ ਕੁਲਕਰਨੀ ਨੂੰ ਨਵੇਂ ਨਾਂ ਨਾਲ ਜਾਣਿਆ ਜਾਵੇਗਾ। ਹੁਣ ਮਮਤਾ ਕੁਲਕਰਨੀ ਨੂੰ ਯਮਾਈ ਮਮਤਾ ਨੰਦ ਗਿਰੀ ਦੇ ਨਾਂ ਨਾਲ ਜਾਣਿਆ ਜਾਵੇਗਾ। ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਭਿਨੇਤਰੀ ਮਮਤਾ ਕੁਲਕਰਨੀ ਨੇ ਪ੍ਰਯਾਗਰਾਜ ਮਹਾਕੁੰਭ 'ਚ ਸੰਨਿਆਸ ਦੀ ਦਿੱਖ ਲੈ ਲਈ ਹੈ ਅਤੇ ਹੁਣ ਉਨ੍ਹਾਂ ਨੂੰ ਕਿੰਨਰ ਅਖਾੜੇ 'ਚ ਮਹਾਮੰਡਲੇਸ਼ਵਰ ਦੀ ਉਪਾਧੀ ਦਿੱਤੀ ਦਈ। ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਖਿਤਾਬ ਦਿੱਤਾ ਗਿਆ। ਮਮਤਾ ਨੇ ਸੰਗਮ ਦੇ ਕੰਢੇ ਆਪਣੇ ਹੱਥਾਂ ਨਾਲ ਪਿੰਡ ਦਾਨ ਕੀਤਾ ਸੀ। ਮਮਤਾ ਕੁਲਕਰਨੀ, ਹੁਣ ਤੋਂ ਹੀ ਸ਼੍ਰੀ ਯਾਮਈ ਮਮਤਾ ਨੰਦ ਗਿਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਜੂਨਾ ਅਖਾੜੇ ਦੇ ਆਚਾਰੀਆ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਦੀਕਸ਼ਾ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ
ਸਿਲਵਰ ਸਕ੍ਰੀਨ ਤੋਂ ਮਹਾਮੰਡਲੇਸ਼ਵਰ ਤੱਕ ਮਮਤਾ ਦਾ ਸਫ਼ਰ
ਸਾਲ 1992 ਦੀ ਸੁਪਰਹਿੱਟ ਫ਼ਿਲਮ 'ਤਿਰੰਗਾ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਮਤਾ ਕੁਲਕਰਨੀ ਨੇ ਲਗਭਗ 40 ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ। ਉਸ ਨੇ 'ਆਸ਼ਿਕ ਆਵਾਰਾ', 'ਕਰਨ ਅਰਜੁਨ', 'ਵਕਤ ਹਮਾਰਾ ਹੈ' ਅਤੇ 'ਕ੍ਰਾਂਤੀਵੀਰ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕੀਤਾ।
ਸਾਲ 2001 'ਚ ਰਿਲੀਜ਼ ਹੋਈ 'ਛੁਪਾ ਰੁਸਤਮ' ਉਨ੍ਹਾਂ ਦੀ ਆਖਰੀ ਹਿੱਟ ਫ਼ਿਲਮ ਸੀ। ਇਸ ਤੋਂ ਬਾਅਦ ਉਸ ਨੇ ਆਪਣੀ 2002 ਦੀ ਫ਼ਿਲਮ 'ਕਭੀ ਹਮ ਕਭੀ ਤੁਮ' ਨਾਲ ਮਨੋਰੰਜਨ ਉਦਯੋਗ ਨੂੰ ਅਲਵਿਦਾ ਕਿਹਾ ਅਤੇ ਕੀਨੀਆ ਚਲੀ ਗਈ। ਮਮਤਾ ਨੇ ਹਿੰਦੀ ਤੋਂ ਇਲਾਵਾ ਕੰਨੜ, ਤਾਮਿਲ, ਤੇਲਗੂ, ਬੰਗਾਲੀ ਅਤੇ ਮਲਿਆਲਮ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
NEXT STORY