ਮੁੰਬਈ (ਬਿਊਰੋ)– ਅਦਕਾਰਾ ਜੈਕਲੀਨ ਫਰਨਾਂਡੀਜ਼ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ 200 ਕਰੋੜ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ’ਚ ਪੁੱਛਗਿੱਛ ਲਈ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਨਹੀਂ ਹੋਈ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਗੈਰ-ਹਾਜ਼ਰੀ ਲਈ ਪੇਸ਼ੇਵਰ ਰੁਝਾਨ ਦਾ ਕਾਰਨ ਦੱਸਿਆ ਹੈ। ਜਾਂਚ ਏਜੰਸੀ ਮੁੜ ਉਸ ਨੂੰ ਇਕ ਨਵੀਂ ਮਿਤੀ ’ਤੇ ਪੇਸ਼ ਹੋਣ ਲਈ ਕਹਿ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿਡਨਾਜ਼ ਦੇ ਪ੍ਰਸ਼ੰਸਕਾਂ ਦੀ ਬੇਨਤੀ ’ਤੇ ਮੁੜ ਬਦਲਿਆ ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ਦਾ ਟਾਈਟਲ
ਇਹ ਤੀਜੀ ਵਾਰ ਹੈ ਜਦੋਂ ਫਰਨਾਂਡੀਜ਼ ਈ. ਡੀ. ਦੇ ਨੋਟਿਸ ’ਤੇ ਪੇਸ਼ ਨਹੀਂ ਹੋਈ। ਫਰਨਾਂਡੀਜ਼ (36) ਅਗਸਤ ’ਚ ਸੰਘੀ ਏਜੰਸੀ ਦੇ ਸਾਹਮਣੇ ਪੇਸ਼ ਹੋਈ ਸੀ ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਦੇ ਤਹਿਤ ਇਸ ਮਾਮਲੇ ’ਚ ਉਸ ਦਾ ਬਿਆਨ ਦਰਜ ਕੀਤਾ ਗਿਆ ਸੀ।
ਦੱਸ ਦੇਈਏ ਕਿ ਜੈਕਲੀਨ ਫਰਨਾਂਡੀਜ਼ ਦੇ ਨਾਲ ਨੋਰਾ ਫਤੇਹੀ ਨੂੰ ਵੀ ਈ. ਡੀ. ਨੇ ਸੰਮਨ ਜਾਰੀ ਕੀਤਾ ਸੀ। ਸੰਮਨ ਤੋਂ ਬਾਅਦ ਨੋਰਾ ਫਤੇਹੀ ਈ. ਡੀ. ਸਾਹਮਣੇ ਪੇਸ਼ ਹੋਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।
ਦਿਵਾਲੀ ਦੇ ਖ਼ਾਸ ਮੌਕੇ 'ਤੇ 6 ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ 'ਐਡਵੈਂਚਰ ਇਟਰਨਲਸ'
NEXT STORY