ਮੁੰਬਈ (ਬਿਊਰੋ)- ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਦੀ ਤੁਲਨਾ ਤਾਲਿਬਾਨ ਨਾਲ ਕਰਨ 'ਤੇ ਮੁੰਬਈ ਦੇ ਇਕ ਵਕੀਲ ਨੇ ਲੇਖਕ-ਗੀਤਕਾਰ ਜਾਵੇਦ ਅਖ਼ਤਰ ਖ਼ਿਲਾਫ਼ ਮੈਜਿਸਟ੍ਰੇਟ ਅਦਾਲਤ 'ਚ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਅਦਾਲਤ ਇਸ ਮਾਮਲੇ 'ਚ 16 ਨਵੰਬਰ ਨੂੰ ਸ਼ਿਕਾਇਤਕਰਤਾ ਦਾ ਬਿਆਨ ਦਰਜ ਕਰੇਗੀ।
ਖ਼ੁਦ ਨੂੰ ਆਰ. ਐੱਸ. ਐੱਸ. ਦਾ ਸਮਰਥਕ ਦੱਸਣ ਵਾਲੇ ਵਕੀਲ ਸੰਤੋਸ਼ ਦੁਬੇ ਨੇ ਪਿਛਲੇ ਮਹੀਨੇ ਹੀ ਜਾਵੇਦ ਅਖ਼ਤਰ ਨੂੰ ਨੋਟਿਸ ਭੇਜ ਕੇ ਉਨ੍ਹਾਂ ਵਲੋਂ ਦਿੱਤੇ ਬਿਆਨ 'ਤੇ ਮੁਆਫ਼ੀ ਮੰਗਣ ਲਈ ਕਿਹਾ ਸੀ। ਜਾਵੇਦ ਅਖ਼ਤਰ ਵਲੋਂ ਅਜਿਹਾ ਨਾ ਕੀਤੇ ਜਾਣ 'ਤੇ ਦੁਬੇ ਨੇ ਉਨ੍ਹਾਂ ਖ਼ਿਲਾਫ਼ ਮੁਲੁੰਡ ਦੇ ਮੈਜਿਸਟ੍ਰੇਟ ਅਦਾਲਤ 'ਚ ਆਈ. ਪੀ. ਸੀ. ਦੀਆਂ ਧਾਰਾਵਾਂ 499 ਤੇ 500 (ਮਾਨਹਾਨੀ) ਤਹਿਤ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ।
ਇਹ ਖ਼ਬਰ ਵੀ ਦੇਖੋ : ਸ਼ੈਰੀ ਮਾਨ 'ਤੇ ਵਰ੍ਹਿਆ ਪਰਮੀਸ਼ ਵਰਮਾ, ਕਿਹਾ- 'ਇਕ ਵਾਰ ਮਾਂ-ਭੈਣ ਦੀ ਗਾਲ੍ਹ ਸੁਣ ਲਈ, ਅਗਲੀ ਵਾਰ ਸੋਚ ਕੇ'
ਦੁਬੇ ਦਾ ਕਹਿਣਾ ਹੈ ਕਿ ਜਾਵੇਦ ਅਖ਼ਤਰ ਨੇ ਇਹ ਬਿਆਨ ਜਾਣਬੁਝ ਕੇ ਇਕ ਯੋਜਨਾ ਤਹਿਤ ਦਿੱਤਾ ਹੈ। ਉਹ ਅਜਿਹਾ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਦੁਬੇ ਮੁਤਾਬਕ ਜਾਵੇਦ ਅਖ਼ਤਰ ਜਾਣਦੇ ਹਨ ਕਿ ਆਰ. ਐੱਸ. ਐੱਸ. ਤੇ ਤਾਲਿਬਾਨ ਦੇ ਸੋਚ-ਵਿਚਾਰ ਤੇ ਕਾਰਜਸ਼ੈਲੀ 'ਚ ਕੋਈ ਸਮਾਨਤਾ ਨਹੀਂ ਹੈ। ਇਸ ਦੇ ਬਾਵਜੂਦ ਆਰ. ਐੱਸ. ਐੱਸ. ਨੂੰ ਬਦਨਾਮ ਕਰਨ ਲਈ ਉਨ੍ਹਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।
ਦੱਸਣਯੋਗ ਹੈ ਕਿ ਆਰ. ਐੱਸ. ਐੱਸ. ਨੂੰ ਤਾਲਿਬਾਨ ਵਰਗਾ ਦੱਸਣ ਵਾਲਾ ਬਿਆਨ ਜਾਵੇਦ ਅਖ਼ਤਰ ਨੇ ਪਿਛਲੇ ਮਹੀਨੇ ਇਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੰਦਿਆਂ ਦਿੱਤਾ ਸੀ। ਇਸ ਬਿਆਨ ਤੋਂ ਬਾਅਦ ਦੁਬੇ ਨੇ ਮੁਲੁੰਡ ਪੁਲਸ ਥਾਣੇ 'ਚ ਵੀ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
ਨੋਟ- ਜਾਵੇਦ ਅਖ਼ਤਰ ਦੇ ਇਸ ਬਿਆਨ ਨੂੰ ਤੁਸੀੰ ਕਿਵੇੰ ਦੇਖਦੇ ਹੋ? ਕੁਮੈੰਟ ਕਰਕੇ ਜ਼ਰੂਰ ਦੱਸੋ।
ਪੰਜਾਬੀ ਭਾਸ਼ਾ ਨੂੰ ਸੀ. ਬੀ. ਐੱਸ. ਈ. ਦੇ ਮੁੱਖ ਵਿਸ਼ਿਆਂ ‘ਚੋਂ ਬਾਹਰ ਕੱਢਣ ‘ਤੇ ਭੜਕਿਆ ਗੈਵੀ ਚਾਹਲ (ਵੀਡੀਓ)
NEXT STORY