ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਲੇਖਕ ਜਾਵੇਦ ਅਖਤਰ ਦੇ ਇਕ ਟਵੀਟ ਨੇ ਸੋਸ਼ਲ ਮੀਡੀਆ ’ਤੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਜਾਵੇਦ ਅਖਤਰ ਨੇ ਇਹ ਟਵੀਟ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਨੂੰ ਸੰਬੋਧਨ ਕਰਦਿਆਂ ਕੀਤਾ ਹੈ ਤੇ ਇਸ ’ਚ ਉਨ੍ਹਾਂ ਨੇ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਹੈ।
ਜਾਵੇਦ ਅਖਤਰ ਨੇ ਰਾਹੁਲ ਗਾਂਧੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੀ ਨਿਰੰਤਰਤਾ ਲਈ ਵੀ ਆਪਣਾ ਪੱਖ ਰੱਖਿਆ ਹੈ। ਇਸ ਤਰ੍ਹਾਂ ਉਨ੍ਹਾਂ ਦਾ ਟਵੀਟ ਸੋਸ਼ਲ ਮੀਡੀਆ ’ਤੇ ਕਾਫ਼ੀ ਪੜ੍ਹਿਆ ਜਾ ਰਿਹਾ ਹੈ।
ਜਾਵੇਦ ਅਖਤਰ ਨੇ ਆਪਣੇ ਟਵੀਟ ’ਚ ਲਿਖਿਆ, ‘ਸ਼੍ਰੀਮਾਨ ਸਲਮਾਨ ਖੁਰਸ਼ੀਦ, ‘ਲੋਕਤੰਤਰ ਦੇ ਰਾਜੇ’ ਨਾਲ ਭਰਪੂਰ ਤੁਹਾਡੇ ਵਿਪਰੀਤ ਬਿਲਕੁਲ ਤਰਸਯੋਗ ਹਨ। ਰਾਹੁਲ ਗਾਂਧੀ ਸ਼ਾਇਦ ਇਕ ਵਿਰੋਧੀ ਧਿਰ ਦੇ ਨੇਤਾ ਵਜੋਂ ਸਵੀਕਾਰ ਹੋਣਗੇ ਪਰ ਜਿਹੜਾ ਵੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਦਾ ਹੈ, ਉਹ ਸ਼੍ਰੀ ਮੋਦੀ ਨੂੰ ਸਦਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।’
ਤੁਹਾਨੂੰ ਦੱਸ ਦੇਈਏ ਕਿ 21 ਮਈ ਨੂੰ ਸਲਮਾਨ ਖੁਰਸ਼ੀਦ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰ ਮਰਹੂਮ ਰਾਜੀਵ ਗਾਂਧੀ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਸੀ। ਉਸ ਨੇ ਇਸ ਦੇ ਨਾਲ ਕੈਪਸ਼ਨ ’ਚ ਲਿਖਿਆ, ‘ਇਕ ਵਾਰ ਤੇ ਭਵਿੱਖ ਦੇ ਲੋਕਤੰਤਰ ਦਾ ਰਾਜਾ।’ ਇਸ ਲਈ ਜਾਵੇਦ ਅਖਤਰ ਨੇ ਇਸ ਪੋਸਟ ਜ਼ਰੀਏ ਸਲਮਾਨ ਖੁਰਸ਼ੀਦ ਦੀ ਉਸੇ ਪੋਸਟ ਦਾ ਜਵਾਬ ਦਿੱਤਾ ਹੈ।
ਨੋਟ– ਜਾਵੇਦ ਅਖਤਰ ਦੇ ਇਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕੈਰੀ ਮਿਨਾਤੀ ਨੇ ਨਵੀਂ ਵੀਡੀਓ ’ਚ ਵਿੰਨ੍ਹਿਆ ਬਿੱਗ ਬੌਸ ’ਤੇ ਨਿਸ਼ਾਨਾ, ਮੁਕਾਬਲੇਬਾਜ਼ਾਂ ਦੀ ਕੀਤੀ ਰੱਜ ਕੇ ਬੇਇੱਜ਼ਤੀ
NEXT STORY