ਮੁੰਬਈ : ਹੁਣੇ ਜਿਹੇ ਹੋਏ ਸਟਾਰ ਸਕ੍ਰੀਨ ਅਵਾਰਡਸ ਮੌਕੇ ਜਯਾ ਬੱਚਨ ਅਤੇ ਰੇਖਾ ਇਕ-ਦੂਜੀ ਨੂੰ ਗਲੇ ਲਗਾਉਂਦੀਆਂ ਨਜ਼ਰ ਆਈਆਂ। ਪੂਰੀ ਇੰਡਸਟਰੀ 'ਚ ਚਰਚਾ ਰਹੀ ਕਿ ਮੈਗਾਸਟਾਰ ਅਮਿਤਾਭ ਬੱਚਨ ਨੂੰ ਲੈ ਕੇ ਇਨ੍ਹਾਂ ਦੋਹਾਂ ਅਭਿਨੇਤਰੀਆਂ ਵਿਚਾਲੇ ਕਈ ਸਾਲਾਂ ਤੱਕ ਖਿੱਚੋਤਾਣ ਅਤੇ ਸੀਤ ਜੰਗ ਦੀ ਸਥਿਤੀ ਰਹੀ ਸੀ ਪਰ ਇਸ ਵਾਰ ਇਕ ਸਟਾਰ ਸਕ੍ਰੀਨ ਅਵਾਰਡਸ ਦਾ ਨਜ਼ਾਰਾ ਦੇਖਣ ਹੀ ਵਾਲਾ ਸੀ। ਜਯਾ ਅਤੇ ਰੇਖਾ ਨਾ ਸਿਰਫ ਇਕੱਠੀਆਂ ਬੈਠੀਆਂ, ਸਗੋਂ ਦੋਵੇਂ ਕਾਫੀ ਗਰਮਜੋਸ਼ੀ ਨਾਲ ਗਲੇ ਵੀ ਮਿਲੀਆਂ।
ਜ਼ਿਕਰਯੋਗ ਹੈ ਕਿ ਸਾਲ 1980 'ਚ ਆਈ ਯਸ਼ ਚੋਪੜਾ ਦੀ ਫਿਲਮ 'ਸਿਲਸਿਲਾ' ਵਿਚ ਦੋਵੇਂ ਅਭਿਨੇਤਰੀਆਂ ਇਕੱਠੀਆਂ ਨਜ਼ਰ ਆਈਆਂ ਸਨ ਪਰ ਹੁਣ ਲੱਗਦੈ ਕਿ ਸ਼ਾਇਦ ਜ਼ਿੰਦਗੀ ਦੇ ਇਸ ਪੜਾਅ 'ਤੇ ਦੋਹਾਂ ਨੇ ਆਪਣੇ ਗਿਲੇ-ਸ਼ਿਕਵੇ ਭੁਲਾ ਦਿੱਤੇ ਹਨ। ਅਵਾਰਡਸ ਦੌਰਾਨ ਦੀਪਿਕਾ ਵੀ ਜਯਾ ਅਤੇ ਰੇਖਾ ਦੇ ਨੇੜੇ ਬੈਠੀ ਨਜ਼ਰ ਆਈ।
ਅਵਾਰਡਸ ਫੰਕਸ਼ਨ ਦੌਰਾਨ ਜਿਥੇ ਇਕ ੁਪਾਸੇ ਰਣਵੀਰ ਸਿੰਘ ਅਮਿਤਾਭ ਬੱਚਨ ਦੇ ਪੈਰ ਛੂੰਹਦੇ ਨਜ਼ਰ ਆਏ, ਉਥੇ ਅਕਸ਼ੈ ਕੁਮਾਰ ਨੇ ਆਪਣੇ ਏਰੀਅਲ ਐਕਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਵਰੁਣ ਧਵਨ ਵੀ ਆਪਣੀ ਪੇਸ਼ਕਾਰੀ ਦੌਰਾਨ ਏਰੀਅਲ ਐਕਟ ਕਰਦੇ ਨਜ਼ਰ ਆਏ।
ਅਸਿਨ ਦੇ ਰਿਸੈਪਸ਼ਨ ਕਾਰਡ ਦੀ ਪਹਿਲੀ ਝਲਕ, ਅੱਕੀ ਨੂੰ ਮਿਲਿਆ ਪਹਿਲਾ ਸੱਦਾ
NEXT STORY