ਮੁੰਬਈ (ਬਿਊਰੋ)– ਜਯਾ ਬੱਚਨ ਨੂੰ ਇਕ ਵਾਰ ਮੁੜ ਪਾਪਾਰਾਜ਼ੀ ’ਤੇ ਗੁੱਸਾ ਆਇਆ ਹੈ। ਜਯਾ ਬੱਚਨ ਨੇ ਬੀਤੀ ਰਾਤ ਮੁੰਬਈ ’ਚ ਆਪਣੀ ਦੋਹਤੀ ਨਵਿਆ ਨੰਦਾ ਨਵੇਲੀ ਨਾਲ ਫੈਸ਼ਨ ਸ਼ੋਅ ਅਟੈਂਡ ਕੀਤਾ ਸੀ। ਜਿਵੇਂ ਹੀ ਜਯਾ ਤੇ ਨਵਿਆ ਇਵੈਂਟ ’ਚ ਪਹੁੰਚੇ, ਪਾਪਾਰਾਜ਼ੀ ਨੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕੀ ਸੀ, ਹਮੇਸ਼ਾ ਦੀ ਤਰ੍ਹਾਂ ਜਯਾ ਬੱਚਨ ਨੂੰ ਪਾਪਾਰਾਜ਼ੀ ਦੀਆਂ ਤਸਵੀਰਾਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਗੁੱਸਾ ਆ ਗਿਆ।
ਇਹ ਖ਼ਬਰ ਵੀ ਪੜ੍ਹੋ : 2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ
ਤਸਵੀਰਾਂ ਖਿੱਚਣ ਸਮੇਂ ਇਕ ਫੋਟੋਗ੍ਰਾਫਰ ਲੜਖੜਾ ਗਿਆ ਸੀ, ਜਿਸ ਤੋਂ ਬਾਅਦ ਜਯਾ ਬੱਚਨ ਬੋਲੀ, ‘‘ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਦੁੱਗਣਾ ਡਿੱਗੋਗੇ।’’ ਦੂਜੇ ਫੋਟੋਗ੍ਰਾਫਰਾਂ ਨੂੰ ਜਯਾ ਬੱਚਨ ਨੇ ਪੁੱਛਿਆ, ‘‘ਤੁਸੀਂ ਲੋਕ ਕੌਣ ਹੋ? ਤੁਸੀਂ ਮੀਡੀਆ ਤੋਂ ਹੋ?’’
ਇੰਨਾ ਹੀ ਨਹੀਂ, ਤਸਵੀਰ ਕਲਿੱਕ ਕਰ ਰਹੇ ਕਈ ਮੀਡੀਆ ਪਰਸਨ ਤੋਂ ਜਯਾ ਬੱਚਨ ਉਨ੍ਹਾਂ ਦੀ ਕੰਪਨੀ ਦਾ ਨਾਂ ਵੀ ਪੁੱਛਦੀ ਦਿਖੀ। ਇਕ ਫੋਟੋਗ੍ਰਾਫਰ ਨੇ ਜਦੋਂ ਆਪਣੇ ਸੰਸਥਾਨ ਦਾ ਨਾਂ ਦੱਸਿਆ ਤਾਂ ਹੈਰਾਨ ਹੋ ਕੇ ਜਯਾ ਬੱਚਨ ਬੋਲੀ, ‘‘ਇਹ ਕਿਹੜੀ ਅਖ਼ਬਾਰ ਹੈ?’’ ਇਸ ਦੌਰਾਨ ਨਵਿਆ ਨੰਦਾ ਆਪਣੀ ਨਾਨੀ ਨੂੰ ਸ਼ਾਂਤ ਕਰਵਾਉਂਦੀ ਨਜ਼ਰ ਆਈ।
ਜਯਾ ਬੱਚਨ ਨਾਰਾਜ਼ ਦਿਖੀ। ਉਥੇ ਨਵਿਆ ਪਾਪਾਰਾਜ਼ੀ ਨੂੰ ਦੇਖ ਕੇ ਹੱਸਦੀ ਨਜ਼ਰ ਆਈ। ਸੋਸ਼ਲ ਮੀਡੀਆ ’ਤੇ ਜਯਾ ਬੱਚਨ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਜਯਾ ਬੱਚਨ ਦਾ ਇੰਝ ਪਾਪਾਰਾਜ਼ੀ ’ਤੇ ਨਾਰਾਜ਼ ਹੋਣਾ ਯੂਜ਼ਰਸ ਨੂੰ ਪਸੰਦ ਨਹੀਂ ਆ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁੱਤਰ ਦੀ ਜਿੱਤ ਤੋਂ ਖ਼ੁਸ਼ ਸ਼ਾਹਰੁਖ ਖ਼ਾਨ, ਅਬਰਾਮ ਨੂੰ ਮਿਲਿਆ ਗੋਲਡ ਮੈਡਲ
NEXT STORY