ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਦੀ ਆਗਾਮੀ ਫ਼ਿਲਮ ‘ਅਟੈਕ ਭਾਗ 1’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਐਕਸ਼ਨ ਤੇ ਐਂਟਰਟੇਨਮੈਂਟ ਦਾ ਡੋਜ਼ ਲੈ ਕੇ ਜੌਨ ਇਕ ਵਾਰ ਮੁੜ ‘ਅਟੈਕ’ ਲਈ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
ਅਟੈਕ ਦੇ ਟਰੇਲਰ ’ਚ ਜੌਨ ਇਕ ਆਰਮੀ ਅਫ਼ਸਰ ਦੇ ਕਿਰਦਾਰ ’ਚ ਨਜ਼ਰ ਆ ਰਹੇ ਹਨ, ਜਿਸ ਲਈ ਦੋ ਤਾਰੀਖ਼ਾਂ ਸਭ ਤੋਂ ਖ਼ਾਸ ਹਨ। ਇਕ ਤਾਰੀਖ਼ ਉਹ, ਜਦੋਂ ਉਹ ਇਸ ਦੁਨੀਆ ’ਚ ਆਏ ਸਨ ਤੇ ਦੂਜੀ ਤਾਰੀਖ਼ ਉਹ ਜਦੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿਉਂ ਇਸ ਦੁਨੀਆ ’ਚ ਆਏ ਸਨ।
ਮਜ਼ੇਦਾਰ ਗੱਲ ਇਹ ਹੈ ਕਿ ਇਸ ਵਾਰ ਜੌਨ ਦਾ ਕਿਰਦਾਰ ਕਿਸੇ ਆਮ ਆਰਮੀ ਜਵਾਨ ਦਾ ਨਹੀਂ, ਸਗੋਂ ਇਕ ਸੁਪਰਸੋਲਜਰ ਦਾ ਹੈ। ਇਹ ਟੈਕਨਾਲੋਜੀ ਉਸ ਦੇ ਸਰੀਰ ’ਚ ਫਿੱਟ ਹੈ। ਆਸਾਮ ਭਾਸ਼ਾ ’ਚ ਆਖੀਏ ਤਾਂ ਜੌਨ ਦਾ ਕਿਰਦਾਰ ਇਕ ਮਸ਼ੀਨ ਵਾਂਗ ਹੈ, ਜਿਸ ਨੂੰ ਟੈਕਨਾਲੋਜੀ ਦੀ ਮਦਦ ਨਾਲ ਸੁਪਰ ਪਾਵਰਫੁੱਲ ਬਣਾਇਆ ਗਿਆ ਹੈ। ਜੌਨ ਇਸ ’ਚ ਸੁਪਰ ਸੋਲਜਰ ਬਣੇ ਹਨ।
ਫ਼ਿਲਮ ਦੇ ਟਰੇਲਰ ’ਚ ਉਨ੍ਹਾਂ ਦਾ ਫੁੱਲ ਐਕਸ਼ਨ ਮੋਡ ਨਜ਼ਰ ਆ ਰਿਹਾ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜੋ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਜੌਨ ਦਾ ਸੁਪਰਸੋਲਜਰ ਕਿਰਦਾਰ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ। ਉਹ ਦੇਸ਼ ਲਈ ਦੁਸ਼ਮਣ ਦੇ ਇਲਾਕੇ ’ਚ ਦਾਖ਼ਲ ਹੁੰਦੇ ਹਨ, ਜਿਥੇ ਉਨ੍ਹਾਂ ਦੀ ਜ਼ਿੰਦਗੀ ਦਾ ਮਤਲਬ ਬਦਲਣ ਲੱਗਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਿੱਗ ਬੀ ਦੀ ਫ਼ਿਲਮ ‘ਝੁੰਡ’ ਨੇ ਦੋ ਦਿਨਾਂ ’ਚ ਕੀਤੀ ਸ਼ਾਨਦਾਰ ਕਮਾਈ
NEXT STORY