ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲ਼ਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਸੁਰਖ਼ੀਆਂ ਵਿਚ ਹੈ। ਸੋਸ਼ਲ ਮੀਡੀਆ ’ਤੇ ਸਭ ਤੋਂ ਜ਼ਿਆਦਾ ਸਰਗਰਮ ਰਹਿਣ ਵਾਲੀ ਕੰਗਨਾ ਨੇ ਹਾਲ ਹੀ ਵਿਚ ਆਪਣੀ ਆਉਣ ਵਾਲ ਫਿਲ਼ਮ ‘ਧਾਕੜ’ ਦੀਆਂ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿਚ ਕੰਗਨਾ ਹੱਥ ਵਿਚ ਰਾਈਫਲ ਲੈ ਕੇ ਐਕਸ਼ਨ ਦੇ ਮੋਡ ਵਿਚ ਨਜ਼ਰ ਆ ਰਹੀ ਹੈ। ਉਂਝ ਤਾਂ ਕੰਗਨਾ ਦੀਆਂ ਇਹ ਤਸਵੀਰਾਂ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ ਪਰ ਆਪਣੀ ਇਕ ਗਲਤੀ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਕੰਗਨਾ ਦੀ ਦਿਲਜੀਤ ਨੂੰ ਚੁਣੌਤੀ, ਕਿਹਾ- ਇਕ ਵਾਰ ਕਹਿ ਕੀ ਤੂੰ ਖਾਲਿਸਤਾਨੀ ਨਹੀਂ ਹੈ
ਦਰਅਸਲ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੰਗਨਾ ਨੇ ਖ਼ੁਦ ਦੀ ਤੁਲਨਾ ਦੇਵੀ ਭੈਰਵੀ ਨਾਲ ਕੀਤੀ ਹੈ। ਕੰਗਨਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਉਹ ਉਸ ਨੂੰ ਅਗਨੀ ਬੋਲਦੇ ਹਨ...ਇਕ ਬਹਾਦੁਰ ਧਾਕੜ, ਮੈਂ ਕਹਿੰਦੀ ਹਾਂ ਕਿ ਇਹ ਮੇਰਾ ਮੌਤ ਦੀ ਦੇਵੀ ਭੈਵਰੀ ਦੇ ਰੂਪ ਵਿਚ ਚਿਤਰਨ ਹੈ।’ ਬੱਸ ਆਪਣੀ ਇਸੇ ਕੈਪਸ਼ਨ ਕਾਰਨ ਉਹ ਯੂਜ਼ਰਸ ਦੇ ਨਿਸ਼ਾਨੇ ’ਤੇ ਆ ਗਈ ਹੈ।
ਇਹ ਵੀ ਪੜ੍ਹੋ: ਚਮੋਲੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਿਸ਼ਭ ਪੰਤ, ਕੀਤਾ ਮੈਚ ਫ਼ੀਸ ਦੇਣ ਦਾ ਐਲਾਨ
ਇਕ ਯੂਜ਼ਰ ਨੇ ਕੁਮੈਂਟ ਕਰਕੇ ਲਿਖਿਆ, ‘ਕੁੱਝ ਫਿਲ਼ਮਾਂ ਕਰਕੇ ਦਿਨ ਭਰ ਟਵੀਟ ਕਰਕੇ ਗੰਦਗੀ ਫੈਲਾ ਕੇ ਖ਼ੁਦ ਨੂੰ ਬੱਬਰ ਸ਼ੇਰਨੀ ਅਤੇ ਝਾਂਸੀ ਦੀ ਰਾਣੀ ਸਮਝਣ ਵਾਲੀ ਕੰਗਨਾ। ਇਸ ਦੇਸ਼ ਦੀ ਅਸਲੀ ਸ਼ੇਰਨੀ ਇਸ ਦੇਸ਼ ਦੀ ਮਿਹਨਤਕਸ਼ ਔਰਤਾਂ ਹਨ ਜੋ ਕਿਸਾਨੀ ਕਰ ਦੇਸ਼ ਦਾ ਢਿੱਡ ਭਰਦੀਆਂ ਹਨ, ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਕਰਦੀਆਂ ਹਨ। Y security ਲੈ ਕੇ ਹਵਾਬਾਜ਼ੀ ਕਰਨ ਨਾਲ ਕੁੱਝ ਨਹੀਂ ਹੁੰਦਾ।’ ਦੂਜੇ ਯੂਜ਼ਰ ਨੇ ਕੰਗਨਾ ਦੀ ਤਸਵੀਰਾ ’ਤੇ ਲਿਖਿਆ, ‘ਹਰ ਚੀਜ਼ ਵਿਚ ਭਗਵਾਨ ਨੂੰ ਜੋੜਨਾ ਜ਼ਰੂਰੀ ਹੈ, ਤੁਸੀਂ ਸਿਰਫ਼ ਇਕ ਫਾਲਤੂ ਅਦਾਕਾਰਾ ਹੋ ਕੋਈ ਭਗਵਾਨ ਨਹੀਂ, ਖ਼ੁਦ ਨਾਲ ਭਗਵਾਨ ਨੂੰ ਜੋੜ ਕੇ ਭਗਵਾਨ ਦਾ ਅਪਮਾਨ ਨਾ ਕਰੋ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੰਗਨਾ ਨਾਲ ਇਕ ਇਹ ਸਮੱਸਿਆ ਹੈ ਕਿ ਇਸ ਦੀ ਕੋਈ ਹੋਰ ਤਾਂ ਤਾਰੀਫ਼ ਕਰਦਾ ਨਹੀਂ, ਇਸ ਲਈ ਵੇਚਾਰੀ ਕੰਗਨਾ ਖ਼ੁਦ ਦੇ ਮੂੰਹ ਮੀਆ ਮਿੱਠੂ ਬਣਦੀ ਰਹਿੰਦੀ ਹੈ।’
ਇਹ ਵੀ ਪੜ੍ਹੋ: PM ਮੋਦੀ ਨੇ ਰਾਜਸਭਾ ’ਚ ਛੋਟੇ ਕਿਸਾਨਾਂ ਲਈ ਚਲਾਈਆਂ ਯੋਜਨਾਵਾਂ ਨੂੰ ਦੱਸਿਆ ਵੱਡੀ ਪ੍ਰਾਪਤੀ
ਫਿਲ਼ਮ ‘ਧਾਕੜ’ ਦੀ ਗੱਲ ਕਰੀਏ ਤਾਂ ਇਸ ਵਿਚ ਕੰਗਨਾ ਏਜੰਟ ਦੇ ਕਿਰਦਾਰ ਵਿਚ ਹੈ। ਉਥੇ ਹੀ ਇਸ ਫਿਲ਼ਮ ਵਿਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਨਜ਼ਰ ਆਉਣ ਵਾਲੇ ਹਨ। ਫਿਲ਼ਮ ਇਸ ਸਾਲ 1 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲ਼ਮ ਦੇ ਇਲਾਵਾ ਕੰਗਨਾ ‘ਤੇਜਸ’ ਵਿਚ ਵੀ ਕੰਮ ਕਰ ਰਹੀ ਹੈ। ਇਸ ਫਿਲ਼ਮ ਵਿਚ ਉਹ ਭਾਰਤੀ ਹਵਾਈ ਫੌਜ ਦੀ ਇਕ ਫਾਈਟਰ ਪਾਇਲਟ ਦੇ ਕਿਰਦਾਰ ਵਿਚ ਨਜ਼ਰ ਆਏਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ : ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਵਿਕਰੀ 'ਤੇ ਲੱਗਾ ਗ੍ਰਹਿਣ
NEXT STORY