ਮੁੰਬਈ (ਬਿਊਰੋ) - ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਆ ਜਾਂਦੀ ਹੈ। ਫ਼ਿਲਮ ਹੋਵੇ ਜਾਂ ਰਾਜਨੀਤੀ, ਉਹ ਆਪਣੀ ਗੱਲ ਸਾਫ਼ ਰੱਖਦੀ ਹੈ ਅਤੇ ਕਦੇ-ਕਦੇ ਉਸ ਦੀ ਬੇਬਾਕੀ ਲੋਕਾਂ ਨੂੰ ਨਿਰਾਸ਼ਾਜਨਕ ਕਰ ਦਿੰਦੀ ਹੈ। ਕੰਗਨਾ ਰਣੌਤ ਦੇ ਨਿਸ਼ਾਨੇ 'ਤੇ ਇਕ ਵਾਰ ਫਿਰ ਬਾਲੀਵੁੱਡ ਦੀ ਇੱਕ ਮਸ਼ਹੂਰ ਹਸਤੀ ਆ ਗਈ ਹੈ। ਇਸ ਵਾਰ ਉਸ ਦਾ ਨਿਸ਼ਾਨਾ ਅਦਾਕਾਰਾ ਦੀਪਿਕਾ ਪਾਦੂਕੋਣ ਹੈ।
ਹਾਲ ਹੀ 'ਚ ਦੀਪਿਕਾ ਦੀ ਫ਼ਿਲਮ 'ਗਹਿਰਾਈਆਂ' ਰਿਲੀਜ਼ ਹੋਈ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਹੀ ਸੁਰਖੀਆਂ 'ਚ ਹੈ ਪਰ ਕੰਗਨਾ ਨੇ ਦੀਪਿਕਾ ਦੀ ਫ਼ਿਲਮ ਨੂੰ ਖ਼ਰਾਬ ਫ਼ਿਲਮ ਕਰਾਰ ਦਿੱਤਾ ਹੈ। ਉਸ ਨੇ ਦੀਪਿਕਾ ਦੀ ਇਸ ਫ਼ਿਲਮ ਦੀ ਤੁਲਨਾ ਅਸ਼ਲੀਲ ਫ਼ਿਲਮਾਂ ਨਾਲ ਕੀਤੀ ਹੈ। ਇਸ ਤੋਂ ਬਾਅਦ ਹਰ ਪਾਸੇ ਕੰਗਨਾ ਦੇ ਵਿਅੰਗਮਈ ਰਿਵਿਊ ਦੀ ਚਰਚਾ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਚੱਲਦੀ ਇੰਟਰਵਿਊ ’ਚ ਰੋਣ ਲੱਗੇ ਜੱਸੀ ਜਸਰਾਜ, ਕੈਮਰੇ ਅੱਗੇ ਆਖ ਦਿੱਤੀ ਇਹ ਗੱਲ (ਵੀਡੀਓ)
ਪੋਰਨਗ੍ਰਾਫੀ ਨਾਲ ਕੀਤੀ 'ਗਹਿਰਾਈਆਂ' ਦੀ ਤੁਲਨਾ
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਸ਼ਾਰਿਆਂ-ਇਸ਼ਾਰਿਆਂ 'ਚ 'ਗਹਿਰਾਈਆਂ' 'ਤੇ ਨਿਸ਼ਾਨਾ ਸਾਧਿਆ। ਉਸ ਨੇ ਮਨੋਜ ਕੁਮਾਰ ਦੀ ਫ਼ਿਲਮ 'ਹਿਮਾਲਿਆ ਕੀ ਗੋਦ ਮੇਂ' ਦਾ ਗੀਤ 'ਚਾਂਦ ਸੀ ਮਹਿਬੂਬਾ' ਸਾਂਝਾ ਕਰਕੇ ਆਪਣੀ ਰਾਏ ਜ਼ਾਹਰ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਮੈਂ ਵੀ ਇਸ ਪੀੜ੍ਹੀ ਨਾਲ ਸਬੰਧਿਤ ਹਾਂ ਪਰ ਮੈਂ ਇਸ ਤਰ੍ਹਾਂ ਦੇ ਰੋਮਾਂਸ ਨੂੰ ਸਮਝਦੀ ਹਾਂ। ਕਿਰਪਾ ਕਰਕੇ ਨਵੀਂ ਪੀੜ੍ਹੀ/ਨੌਜਵਾਨ/ਸ਼ਹਿਰੀ ਫ਼ਿਲਮਾਂ ਦੇ ਨਾਂ 'ਤੇ ਕੂੜਾ ਨਾ ਵੇਚੋ, ਬੁਰੀਆਂ ਫ਼ਿਲਮਾਂ ਬੁਰੀਆਂ ਫ਼ਿਲਮਾਂ ਹਨ। ਕੋਈ ਵੀ ਅੰਗ ਪ੍ਰਦਰਸ਼ਨ ਜਾਂ ਅਸ਼ਲੀਲਤਾ ਵੀ ਇਸ ਨੂੰ ਬਚਾ ਨਹੀਂ ਸਕਦੀ। ਇਹ ਇੱਕ ਬੁਨਿਆਦੀ ਤੱਥ ਹੈ, ਕੋਈ ਵੀ ਗਹਿਰਾਈਆਂ ਵਾਲੀ ਗੱਲ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਦੇ ਮਾਤਾ ਜੀ ਦੀ 18 ਫਰਵਰੀ ਨੂੰ ਅੰਤਿਮ ਅਰਦਾਸ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਕੰਗਨਾ ਦੇ ਨਿਸ਼ਾਨੇ 'ਤੇ ਪਹਿਲਾਂ ਵੀ ਆ ਚੁੱਕੀਆਂ ਨੇ ਕਈ ਹੋਰ ਫ਼ਿਲਮੀ ਸੁੰਦਰੀਆਂ
ਕੰਗਨਾ ਰਣੌਤ ਪਹਿਲਾਂ ਵੀ ਬਾਲੀਵੁੱਡ ਦੀਆਂ ਚੋਟੀ ਦੀਆਂ ਅਦਾਕਾਰਾਂ 'ਤੇ ਇਸੇ ਤਰ੍ਹਾਂ ਦੇ ਹਮਲਾਵਰ ਕਰਦੀ ਆਈ ਹੈ। ਉਹ ਪਹਿਲਾਂ ਹੀ ਬਾਲੀਵੁੱਡ 'ਤੇ ਮਤਰੇਈ ਮਾਂ ਵਾਲੇ ਹੋਣ ਦਾ ਦੋਸ਼ ਲਾਉਂਦੀ ਰਹੀ ਹੈ। ਇਸ ਵਾਰ ਉਸ ਦਾ ਨਿਸ਼ਾਨਾ ਦੀਪਿਕਾ ਪਾਦੂਕੋਣ ਅਤੇ ਉਸ ਦੀ ਫ਼ਿਲਮ ਹੈ। ਕੰਗਨਾ ਰਣੌਤ ਇਸ ਸਮੇਂ ਕਈ ਫ਼ਿਲਮਾਂ ਦੇ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਫਿਲਹਾਲ ਉਹ ਨਵਾਜ਼ੂਦੀਨ ਸਿੱਦੀਕੀ ਨਾਲ ਫ਼ਿਲਮ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੀ ਐਕਸ਼ਨ ਥ੍ਰਿਲਰ ਫ਼ਿਲਮ 'ਧਾਕੜ' 'ਚ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਮਾਨਸਾ ਤੋਂ ਗਰਜਿਆ ਸਿੱਧੂ ਮੂਸੇ ਵਾਲਾ, ਕਿਹਾ– ‘ਸਾਨੂੰ ਨਹੀਂ ਚਾਹੀਦੈ ਦਿੱਲੀ ਮਾਡਲ’ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਹੁਣ 'ਹੁਨਰਬਾਜ਼' ਦੇ ਮੈਗਾ ਆਡੀਸ਼ਨ 'ਚ ਰੋਹਿਤ ਸ਼ੈੱਟੀ ਦੀ ਹੋਵੇਗੀ ਧਮਾਕੇਦਾਰ ਐਂਟਰੀ (ਵੀਡੀਓ)
NEXT STORY