ਮਾਨਸਾ (ਬਿਊਰੋ)– ਅੱਜ ਦਾਣਾ ਮੰਡੀ, ਸਿਰਸਾ ਰੋਡ, ਮਾਨਸਾ ਵਿਖੇ ਕਾਂਗਰਸ ਦੀ ਵਿਸ਼ਾਲ ਰੈਲੀ ਰੱਖੀ ਗਈ ਹੈ। ਮਾਨਸਾ ਤੋਂ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਹਨ। ਇਸ ਰੈਲੀ ’ਚ ਅੱਜ ਕਾਂਗਰਸ ਦੀ ਸਮੁੱਚੀ ਪੰਜਾਬ ਲੀਡਰਸ਼ਿਪ ਦੇ ਨਾਲ-ਨਾਲ ਰਾਹੁਲ ਗਾਂਧੀ ਵੀ ਉਚੇਚੇ ਤੌਰ ’ਤੇ ਇਸ ਰੈਲੀ ’ਚ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ : ਚੱਲਦੀ ਇੰਟਰਵਿਊ ’ਚ ਰੋਣ ਲੱਗੇ ਜੱਸੀ ਜਸਰਾਜ, ਕੈਮਰੇ ਅੱਗੇ ਆਖ ਦਿੱਤੀ ਇਹ ਗੱਲ (ਵੀਡੀਓ)
ਰੈਲੀ ਦੌਰਾਨ ਸਿੱਧੂ ਮੂਸੇ ਵਾਲਾ ਨੇ ਗਰਜਦਿਆਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਕਿਹਾ ਕਿ ਬਦਲਾਅ ਜ਼ਰੂਰੀ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਰਾਜਨੀਤੀ ’ਚ ਬਦਲਾਅ ਹੋਵੇ ਪਰ ਜੇਕਰ ਤੁਸੀਂ ਚੰਗੀ ਪਾਰਟੀ ਨੂੰ ਬਦਲ ਕੇ ਮਾੜੀ ਪਾਰਟੀ ਲਿਆਉਣੀ ਹੈ ਤਾਂ ਇਹ ਬਦਲਾਅ ਮਾੜਾ ਹੋਵੇਗਾ।
ਸਿੱਧੂ ਨੇ ਕਿਹਾ ਕਿ ਜੇ ਚੰਗਾ ਬੰਦਾ ਲੀਡਰ ਬਣ ਜਾਵੇਗਾ ਤਾਂ ਉਹ ਪੂਰੇ ਇਲਾਕੇ ਦੀ ਨੁਹਾਰ ਬਦਲ ਸਕਦਾ ਹੈ। ਸਿੱਧੂ ਨੇ ਇਸ ਦੌਰਾਨ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦਿੱਲੀ ਵਿਖੇ ਇਕ ਸਿੱਖ ਕੁੜੀ ’ਤੇ ਹੋਏ ਜ਼ੁਲਮ ਨੂੰ ਯਾਦ ਕੀਤਾ ਤੇ ਇਹ ਕਿਹਾ ਕਿ ਪੰਜਾਬ ਨੂੰ ਦਿੱਲੀ ਮਾਡਲ ਦੀ ਲੋੜ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਨੇ ਉਸ ਨੂੰ ਬਹੁਤ ਕੁਝ ਬਣਾ ਦਿੱਤਾ ਹੈ। ਸ਼ੋਹਰਤ ਹਾਸਲ ਕਰਨ ਦੇ ਬਾਵਜੂਦ ਉਸ ਨੇ ਆਪਣਾ ਪਿੰਡ ਨਹੀਂ ਛੱਡਿਆ। ਹੋਰ ਕੀ ਕਿਹਾ ਸਿੱਧੂ ਮੂਸੇ ਵਾਲਾ ਨੇ, ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਜ਼ਰੂਰ ਦੇਖੋ–
ਨੋਟ– ਸਿੱਧੂ ਮੂਸੇ ਵਾਲਾ ਦੇ ਭਾਸ਼ਣ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।
ਚੱਲਦੀ ਇੰਟਰਵਿਊ ’ਚ ਰੋਣ ਲੱਗੇ ਜੱਸੀ ਜਸਰਾਜ, ਕੈਮਰੇ ਅੱਗੇ ਆਖ ਦਿੱਤੀ ਇਹ ਗੱਲ (ਵੀਡੀਓ)
NEXT STORY