ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਜਦੋਂ ਤੋਂ ਹੀ ਲੋਕ ਸਭਾ ਚੋਣਾਂ 2024 ਲਈ ਉਮੀਦਵਾਰ ਬਣਾਇਆ ਗਿਆ ਹੈ, ਉਦੋਂ ਤੋਂ ਹੀ ਉਹ ਸੁਰਖੀਆਂ 'ਚ ਬਣੀ ਹੋਈ ਹੈ। ਭਾਜਪਾ ਨੇ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਸਿਆਸਤ 'ਚ ਵੀ ਐਂਟਰੀ ਕਰ ਲਈ ਹੈ ਪਰ ਇਸ ਦੌਰਾਨ ਉਨ੍ਹਾਂ ਦਾ ਇੱਕ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ। ਕੰਗਨਾ ਰਣੌਤ ਦੇ ਵਾਇਰਲ ਹੋਏ ਪੁਰਾਣੇ ਟਵੀਟ 'ਚ ਉਸ ਨੇ ਕਿਹਾ ਸੀ ਕਿ ਉਹ ਚੁਣੌਤੀਆਂ ਨਾਲ ਭਰੇ ਸੂਬੇ ਤੋਂ ਚੋਣ ਲੜਨਾ ਚਾਹੇਗੀ। ਜਿੱਥੇ ਲੋਕ ਗਰੀਬੀ ਅਤੇ ਅਪਰਾਧ ਹਨ, ਉੱਥੋਂ ਚੋਣ ਲੜਨ ਦਾ ਮਜ਼ਾ ਆਵੇਗਾ।
ਇਹ ਖ਼ਬਰ ਵੀ ਪੜ੍ਹੋ : ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ
ਦੱਸ ਦੇਈਏ ਕਿ ਕੰਗਨਾ ਨੇ ਆਪਣੇ ਟਵੀਟ 'ਚ ਲਿਖਿਆ ਸੀ, ''ਮੈਂ 2019 ਦੀਆਂ ਲੋਕ ਸਭਾ ਚੋਣਾਂ ਲਈ ਗਵਾਲੀਅਰ ਦਾ ਵਿਕਲਪ ਦਿੱਤਾ ਸੀ। ਹਿਮਾਚਲ ਪ੍ਰਦੇਸ਼ ਦੀ ਆਬਾਦੀ 60 ਤੋਂ 70 ਲੱਖ ਹੈ, ਜਿੱਥੇ ਨਾ ਤਾਂ ਗਰੀਬੀ ਹੈ ਅਤੇ ਨਾ ਹੀ ਅਪਰਾਧ। ਜੇਕਰ ਮੈਂ ਰਾਜਨੀਤੀ 'ਚ ਆਉਂਦੀ ਹਾਂ ਤਾਂ ਮੈਂ ਅਜਿਹੇ ਖੇਤਰ ਤੋਂ ਖੜ੍ਹਨਾ ਚਾਹਾਂਗੀ ਜਿੱਥੇ ਮੈਂ ਕੰਮ ਕਰ ਸਕਾਂ ਅਤੇ ਰਾਣੀ ਬਣ ਸਕਾਂ। ਤੁਹਾਡੇ ਵਰਗੇ ਛੋਟੇ ਫਰਾਈ ਵੱਡੀਆਂ ਚੀਜ਼ਾਂ ਨੂੰ ਸਮਝਣ ਦੇ ਯੋਗ ਨਹੀਂ ਹੋਣਗੇ।''
ਇਹ ਖ਼ਬਰ ਵੀ ਪੜ੍ਹੋ : 'ਦੁਬਾਰਾ ਕੋਈ ਕੇਕੜਾ ਪੈਦਾ ਨਾ ਹੋਵੇ, ਤੁਸੀਂ ਅਲਰਟ ਰਹਿਣੈ'! ਬਾਪੂ ਬਲਕੌਰ ਸਿੰਘ ਦੀ ਪਿੰਡ ਵਾਸੀਆਂ ਨੂੰ ਵੱਡੀ ਅਪੀਲ
ਦੱਸਣਯੋਗ ਹੈ ਕਿ ਜਦੋਂ ਲੋਕ ਸਭਾ ਚੋਣਾਂ 2024 ਦਾ ਐਲਾਨ ਹੋਇਆ ਤਾਂ ਕੰਗਨਾ ਨੇ ਇੱਕ ਪੋਸਟ ਲਿਖੀ ਸੀ, ਜਿਸ 'ਚ ਉਸ ਨੇ ਕਿਹਾ ਸੀ, ''ਮੇਰੇ ਪਿਆਰੇ ਭਾਰਤ ਅਤੇ ਆਪਣੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਮੇਰਾ ਬਿਨਾਂ ਸ਼ਰਤ ਸਮਰਥਨ ਕਰਦੀ ਰਹੀ ਹੈ। ਅੱਜ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਮੈਨੂੰ ਮੇਰੀ ਜਨਮ ਭੂਮੀ ਹਿਮਾਚਲ ਪ੍ਰਦੇਸ਼ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ
NEXT STORY