ਬਾਲੀਵੁੱਡ ਡੈਸਕ: ਕਨਿਕਾ ਕਪੂਰ ਇਨ੍ਹੀਂ ਦਿਨੀਂ ਗੌਤਮ ਨਾਲ ਦੂਜੇ ਵਿਆਹ ਤੋਂ ਬਾਅਦ ਖੁਸ਼ੀਆਂ ਭਰਿਆ ਸਫ਼ਰ ਬਤੀਤ ਕਰ ਰਹੀ ਹੈ। 43 ਸਾਲ ਦੀ ਕਨਿਕਾ ਦੂਜੀ ਵਾਰ ਵਿਆਹ ਹੋਣ ’ਤੇ ਅਤੇ ਨਵਾਂ ਜੀਵਨ ਸ਼ੁਰੂ ਕਰਕੇ ਬਹੁਤ ਖੁਸ਼ ਹੈ। ਗਾਇਕ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਲੰਡਨ ’ਚ ਗੌਤਮ ਨਾਲ ਸੱਤ ਫੇਰੇ ਲਏ।
ਇਸ ਦੇ ਨਾਲ ਹੀ ਹੁਣ ਇਸ ਜੋੜੇ ਨੇ ਹਿੰਦੂ ਵੈਡਿੰਗ ਤੋਂ ਬਾਅਦ ਕੋਰਟ ਮੈਰਿਜ ਕੀਤੀ ਹੈ ਜਿਸ ਦਾ ਖ਼ੁਲਾਸਾ ਕਨਿਕਾ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਕੀਤਾ ਹੈ।
ਇਹ ਵੀ ਪੜ੍ਹੋ: ਆਖ਼ਰੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੰਮਿਆ ਮੱਥਾ ਅਤੇ ਮੁੱਛਾਂ ਨੂੰ ਸਵਾਰਿਆ (ਵੀਡੀਓ)
ਕੋਰਟ ਮੈਰਿਜ ਦੀਆਂ ਦੀਆਂ ਤਸਵੀਰਾਂ ’ਚ ਕਨਿਕਾ ਅਤੇ ਗੌਤਮ ਹੱਥ ’ਚ ਗੁਲਦਸਤਾ ਫ਼ੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਹ ਜੋੜਾ ਸਫ਼ੇਦ ਪਹਿਰਾਵੇ ’ਚ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਕਨਿਕਾ ਨੇ ਕੈਪਸ਼ਨ ’ਚ ਲਿਖਿਆ ‘ਹੈਪੀਨੈੱਸ’
ਤਸਵੀਰਾਂ ਸਾਂਝੀਆਂ ਕਰਦੇ ਹੋਏ ਕਨਿਕਾ ਨੇ ਆਪਣੇ ਪਹਿਲੇ ਪਤੀ ਬਾਰੇ ਵੀ ਖ਼ੁਲਾਸਾ ਕੀਤਾ ਹੈ। ਜਿਸ ’ਚ ਉਸ ਨੇ ਲਿਖਿਆ ‘ਮੈਂ ਹਮੇਸ਼ਾ ਵਿਆਹ ’ਚ ਯਕੀਨ ਰੱਖਿਆ ਹੈ ਮੇਰਾ ਮੰਨਣਾ ਹੈ ਕਿ ਕਦੇ-ਕਦੇ ਇਸ ਤਰ੍ਹਾਂ ਦੇ ਪਾਟਨਰ ਨਾਲ ਵਿਆਹ ਹੋ ਜਾਂਦਾ ਹੈ ਜੋ ਤੁਹਾਨੂੰ ਸਮਝਦਾ ਨਹੀਂ ਹੈ। ਇਹ ਕਿਸੇ ਦੀ ਗਲਤੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਗ੍ਰੇਸਫੁਲ ਹੋਣਾ ਅਤੇ ਅੱਗੇ ਵਧਣਾ ਬਹੁਤ ਜ਼ਰੂਰੀ ਹੈ।
ਕਨਿਕਾ ਨੇ ਅੱਗੇ ਕਿਹਾ, ‘ਮੇਰੇ ਅਤੇ ਮੇਰਾ ਪਹਿਲਾ ਸਾਥੀ ਦਾ ਬਹੁਤ ਵਧੀਆ ਰਿਸ਼ਤਾ ਹੈ। ਉਹ ਵੀ ਮੇਰਾ ਭਲਾ ਚਾਹੁੰਦੇ ਹਨ। ਅਸੀਂ ਹਮੇਸ਼ਾ ਇਕ ਦੂਜੇ ਦੇ ਨਾਲ ਰਹਾਂਗੇ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਬਿਨਾਂ ਕਿਸੇ ਨਫ਼ਰਤ ਦੇ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦੀ ਲੋੜ ਹੈ।’
ਇਸ ਨਾਲ ਗੌਤਮ ਨਾਲ ਵਿਆਹ ਦੀ ਗੱਲ ’ਤੇ ਕਨਿਕਾ ਨੇ ਇਕ ਇੰਟਰਵਿਊ ’ਚ ਕਿਹਾ, ‘ਗੌਤਮ ਅਤੇ ਮੈਂ 15 ਸਾਲਾਂ ਦੇ ਦੋਸਤ ਹਾਂ ।ਉਸ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਹੈ। ਅਸੀਂ ਪੱਕੇ ਦੋਸਤ ਹਾਂ ਜੋ ਹਮੇਸ਼ਾ ਇਕ ਦੂਸਰੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ। ਗੌਤਮ ਨੇ ਹਮੇਸ਼ਾ ਮੈਨੂੰ ਉਵੇਂ ਹੀ ਸਵੀਕਾਰ ਕੀਤਾ ਜਿਵੇਂ ਮੈਂ ਹਾਂ।
ਉਸਨੇ ਇਕ ਸਾਲ ਪਹਿਲਾਂ ਮੈਨੂੰ ਪ੍ਰਪੋਜ਼ ਕੀਤਾ ਸੀ ਅਤੇ ਮੈਂ ਹੈਰਾਨ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਸਾਡਾ ਕਦੇ ਵਿਆਹ ਵੀ ਹੋ ਸਕਦਾ ਹੈ ਕਿਉਂਕਿ ਮੇਰਾ ਤਲਾਕ ਹੋ ਗਿਆ ਹੈ ਅਤੇ ਮੇਰੇ 3 ਬੱਚੇ ਹਨ ਮੈਨੂੰ ਨਹੀਂ ਪਤਾ ਸੀ ਕਿ ਗੌਤਮ ਜਾਂ ਉਸਦਾ ਪਰਿਵਾਰ ਮੈਨੂੰ ਸਵੀਕਾਰ ਕਰੇਗਾ ਜਾਂ ਨਹੀਂ।
ਇਹ ਵੀ ਪੜ੍ਹੋ: ਦਿਲ ਦਹਿਲਾਉਣ ਵਾਲੀਆਂ ਤਸਵੀਰਾਂ: ਸਿੱਧੂ ਮੂਸੇਵਾਲਾ ਦੇ ਮ੍ਰਿਤਕ ਦੇਹ ਨੂੰ ਲਗਾਤਾਰ ਦੇਖਦੇ ਰਹੇ ਮਾਪੇ
ਦੱਸ ਦੇਈਏ ਕਨਿਕਾ ਅਤੇ ਗੌਤਮ ਨੇ 20 ਮਈ ਨੂੰ ਵਿਆਹ ਕੀਤਾ ਸੀ। ਜਿਸ ’ਚ ਕਰੀਬੀ ਦੋਸਤ ਅਤੇ ਪਰਿਵਾਰ ਵਾਲੇ ਸ਼ਾਮਲ ਹੋਏ ਸਨ।
ਆਖ਼ਰੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੰਮਿਆ ਮੱਥਾ ਅਤੇ ਮੁੱਛਾਂ ਨੂੰ ਸਵਾਰਿਆ (ਵੀਡੀਓ)
NEXT STORY