ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਪੀਕਾ ਪਾਦੂਕੌਣ ਤੇ ਰਣਵੀਰ ਸਿੰਘ ਦੀ ਫ਼ਿਲਮ '83' ਰਿਲੀਜ਼ਿੰਗ ਤੋਂ ਬਾਅਦ ਵੀ ਲਗਾਤਾਰ ਸੁਰਖ਼ੀਆਂ 'ਚ ਬਣੀ ਹੋਈ ਹੈ। ਫ਼ਿਲਮ ਬਾਰੇ ਕਈ ਦਿਲਸਚਪ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਹਨ। ਇਸ ਫ਼ਿਲਮ 'ਚ ਰਣਵੀਰ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ। ਭਾਰਤ ਨੇ ਪਹਿਲੀ ਵਾਰ 1983 'ਚ ਕਪਿਲ ਦੇਵ ਦੀ ਕਪਤਾਨੀ 'ਚ ਵੈਸਟਇੰਡੀਜ਼ ਨੂੰ ਲਾਰਡਸ 'ਚ ਹਰਾ ਕੇ 'ਵਿਸ਼ਵ ਕੱਪ' ਜਿੱਤਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪਰਮੀਸ਼-ਗੀਤ ਦੀ ਗ੍ਰੈਡ ਰਿਸੈਪਸ਼ਨ, ਸਿੱਧੂ ਤੇ ਸਤਿੰਦਰ ਸਰਤਾਜ ਸਣੇ ਇਨ੍ਹਾਂ ਕਲਾਕਾਰਾਂ ਨੇ ਲਾਈਆਂ ਰੌਣਕਾਂ
ਕਬੀਰ ਖ਼ਾਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਭਾਰਤ ਦੀ ਇਤਿਹਾਸਕ ਜਿੱਤ 'ਤੇ ਆਧਾਰਿਤ ਹੈ। ਇਸ ਫ਼ਿਲਮ 'ਚ ਸੁਨੀਲ ਗਾਵਸਕਰ ਦੇ ਕਿਰਦਾਰ 'ਚ ਤਾਹਿਰ ਰਾਜ ਭਸੀਨ, ਯਸ਼ਪਾਲ ਸ਼ਰਮਾ ਦੇ ਕਿਰਦਾਰ ਜਤਿਨ ਸਰਨਾ, ਮਹਿੰਦਰ ਅਮਰਨਾਥ ਦੇ ਕਿਰਦਾਰ 'ਚ ਸਾਕਿਬ ਸਲੀਮ, ਰਵੀ ਸ਼ਾਸਤਰੀ ਦੀ ਭੂਮਿਕਾ ਨੂੰ ਧੈਰਿਆ ਕਰਵਾ, ਕੇ ਸ਼੍ਰੀਕਾਂਤ ਦੀ ਭੂਮਿਕਾ ਜੀਵਾ, ਮਦਨ ਲਾਲ ਵਜੋਂ ਹਾਰਡੀ ਸੰਧੂ, ਬਲਵਿੰਦਰ ਸਿੰਘ ਵਜੋਂ ਐਮੀ ਵਿਰਕ, ਸਈਅਦ ਕਿਰਮਾਨੀ ਵਜੋਂ ਸਾਹਿਲ ਖੱਟਰ, ਸੰਦੀਪ ਪਾਟਿਲ ਦੇ ਕਿਰਦਾਰ 'ਚ ਚਿਰਾਗ ਪਾਟਿਲ, ਦਿਲੀਪ ਵੇਂਗਸਰਕਰ ਦੇ ਰੂਪ 'ਚ ਆਦਿਨਾਥ ਕੋਠਾਰੇ, ਕੀਰਤੀ ਆਜ਼ਾਦ ਵਜੋਂ ਦਿਨਕਰ ਸ਼ਰਮਾ ਤੇ ਨਿਸ਼ਾਂਤ ਦਹਾਇਆ ਰੋਜਰ ਬਿੰਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਰਹੇ ਹਨ। ਇਸ ਤੋਂ ਇਲਾਵਾ ਉੱਘੇ ਕਲਾਕਾਰ ਪੰਕਜ ਤ੍ਰਿਪਾਠੀ ਟੀਮ ਮੈਨੇਜਰ ਪੀ. ਆਰ. ਮਾਨ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਦਿਰਦੋ ਨੂੰ 5 ਘੰਟਿਆਂ ਬਾਅਦ ਆਇਆ ਹੋਸ਼, ਹੁਣ ਅਜਿਹੀ ਹੈ ਹਾਲਤ
ਫ਼ਿਲਮ '83' ਬਾਰੇ ਦਿਲਸਚਪ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਇਸ ਦੇ ਮੇਕਰਸ ਨੇ ਭਾਰਤੀ ਖਿਡਾਰੀਆਂ ਨੂੰ 15 ਕਰੋੜ ਰੁਪਏ ਦਿੱਤੇ ਹਨ। ਬਾਲੀਵੁੱਡ ਹੰਗਾਮਾ ਡਾਟ ਕਾਮ ਦੀ ਰਿਪੋਰਟ ਮੁਤਾਬਕ, ਕਪਿਲ ਦੇਵ ਨੂੰ ਆਪਣੀ ਕਹਾਣੀ ਦੱਸਣ ਲਈ 5 ਕਰੋੜ ਰੁਪਏ ਮਿਲੇ ਹਨ। ਸੂਤਰਾਂ ਮੁਤਾਬਕ, ਫ਼ਿਲਮ ਬਣਾਉਣ ਤੋਂ ਪਹਿਲਾਂ ਦੇ ਕਾਪੀਰਾਈਟ ਅਤੇ ਖਿਡਾਰੀਆਂ ਦੀਆਂ ਵਿਅਕਤੀਗਤ ਕਹਾਣੀਆਂ ਨੂੰ ਪ੍ਰਾਪਤ ਕਰਨਾ ਮਹੱਤਵਪੂਰਨ ਹੁੰਦਾ ਹੈ, ਖ਼ਾਸ ਤੌਰ 'ਤੇ ਜਦੋਂ ਫ਼ਿਲਮ ਅਸਲ-ਜੀਵਨ ਦੀਆਂ ਘਟਨਾਵਾਂ 'ਤੇ ਆਧਾਰਤ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ, ਨਿਰਮਾਤਾਵਾਂ ਨੇ 1983 ਵਿਸ਼ਵ ਕੱਪ ਜੇਤੂ ਟੀਮ ਨੂੰ ਲਗਭਗ 15 ਕਰੋੜ ਰੁਪਏ ਦਾ ਭੁਗਤਾਨ ਕੀਤਾ। ਇਸ 'ਚ ਸਭ ਤੋਂ ਜ਼ਿਆਦਾ ਰਕਮ ਕਪਿਲ ਦੇਵ ਨੂੰ ਮਿਲੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਗਾਇਕ ਗਿੱਪੀ ਗਰੇਵਾਲ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
NEXT STORY