ਮੁੰਬਈ (ਬਿਊਰੋ) : ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਇਕ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਉਦੋਂ ਸਾਹਮਣੇ ਆਈ ਜਦੋਂ ਭਾਰਤੀ ਫ਼ਿਲਮ 'ਜਿਵਗਾਟੋ' ਦੇਖਣ ਤੋਂ ਬਾਅਦ ਦੱਖਣੀ ਕੋਰੀਆ ਦੇ ਪ੍ਰਸ਼ੰਸਕ ਰੋਣ ਲੱਗ ਪਏ। ਇਸ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਬੁਸਾਨ ਫ਼ਿਲਮ ਫੈਸਟੀਵਲ ’ਚ ਪ੍ਰਦਰਸ਼ਿਤ ਹੋਣ ਤੋਂ ਪਹਿਲਾਂ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ, ਪਾਇਆ ਗਿਆ ਸਟੰਟ
ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਤੇ ਮੇਰੀ ਪਤਨੀ ਵੈਨਿਊ ’ਤੇ ਬੈਠੇ ਸੀ ਜਦੋਂ ਅਸੀਂ ਇਕ ਲੜਕੀ ਨੂੰ ਦੇਖਿਆ ਤਾਂ ਉਹ ਫ਼ਿਲਮ ਦੇਖ ਕੇ ਰੋ ਰਹੀ ਸੀ। ਉਹ ਇਹ ਵੀ ਨਹੀਂ ਜਾਣਦੀ ਸੀ ਕਿ ਮੈਂ ਕਾਮੇਡੀ ਲਈ ਜਾਣਿਆ ਜਾਂਦਾ ਹਾਂ। ਅਸੀਂ ਉਸ ਨੂੰ ਮਿਲਣ ਗਏ ਤੇ ਗੱਲਬਾਤ ਕੀਤੀ, ਫਿਰ ਪਤਾ ਲੱਗਾ ਕਿ ਉਹ ਖੁਦ ਪੱਤਰਕਾਰ ਹੈ। ਉਸ ਨੇ ਕਿਹਾ ਕਿ ਮਹਾਮਾਰੀ ਦੌਰਾਨ ਤੇ ਬਾਅਦ ’ਚ ਲੋਕਾਂ ਨੇ ਆਪਣੇ ਦੇਸ਼ ’ਚ ਆਪਣੀਆਂ ਨੌਕਰੀਆਂ ਵੀ ਗੁਆ ਦਿੱਤੀਆਂ, ਲੋਕ ਰਾਤੋ-ਰਾਤ ਬੇਰੁਜ਼ਗਾਰ ਹੋ ਗਏ, ਇਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ‘ਜਿਵਗਾਟੋ’ ਇੱਕ ਭਾਰਤੀ ਫੀਚਰ ਫ਼ਿਲਮ ਹੈ ਪਰ ਜਿਸ ਭਾਵਨਾ ਨੂੰ ਦਰਸਾਇਆ ਗਿਆ ਹੈ ਉਹ ਸਰਵ ਵਿਆਪਕ ਹੈ।
ਇਹ ਖ਼ਬਰ ਵੀ ਪੜ੍ਹੋ - ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ
ਨੰਦਿਤਾ ਦਾਸ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਜਵਿਗਾਟੋ' 'ਚ ਕਪਿਲ ਸ਼ਰਮਾ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫ਼ਿਲਮ 'ਚ ਉਹ ਫੂਡ ਡਿਲੀਵਰੀ ਮੈਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਅਦਾਕਾਰਾ ਸ਼ਹਾਨਾ ਗੋਸਵਾਮੀ ਕਪਿਲ ਦੀ ਪਤਨੀ ਪ੍ਰਤਿਮਾ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉਸ ਦੇ ਪਤੀ ਦੀ ਸਭ ਤੋਂ ਵੱਡੀ ਸਪੋਰਟ ਸਿਸਟਮ ਹੈ। ਇਹ ਫ਼ਿਲਮ 17 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਲਤ ਨੇ ਸੁਕੇਸ਼ ਦੇ ਦੋਸ਼ਾਂ ’ਤੇ ਕਿਹਾ-ਈ. ਡੀ. ਆਪਣਾ ਰੁਖ ਕਰੇ ਸਪਸ਼ਟ
NEXT STORY