ਮੁੰਬਈ (ਬਿਊਰੋ) - ਕੋਵਿਡ ਮਹਾਮਾਰੀ ਦੌਰਾਨ ਕਾਮੇਡੀਆਨ ਕਪਿਲ ਸ਼ਰਮਾ ਮਦਦ ਲਈ ਅੱਗੇ ਆਏ ਹਨ। ਦੇਸ਼ 'ਚ ਆਕਸੀਜਨ ਦੀ ਘਾਟ ਕਾਰਨ ਹੁਣ ਕਪਿਲ ਨੇ 'ਆਰਟ ਆਫ਼ ਲਿਵਿੰਗ' ਨਾਲ ਕੇ ਇਸ ਸਮੱਸਿਆ ਨਾਲ ਲੜਨ ਦਾ ਫ਼ੈਸਲਾ ਲਿਆ ਹੈ। ਇਸ ਫਾਉਂਡੇਸ਼ਨ ਦੇ ਜਰੀਏ 'ਮੋਬਾਈਲ ਆਕਸੀਜਨ ਸੇਵਾ' ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਦੇ ਜ਼ਰੀਏ ਪਿੰਡ 'ਚ ਵੀ ਆਕਸੀਜਨ ਵੀ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਹਸਪਤਾਲ 'ਚ ਬੈੱਡ, ਆਕਸੀਜਨ ਸਿਲੰਡਰ, ਐਂਬੂਲੈਂਸ, ਇਮਿਊਨਿਟੀ ਕਿੱਟਾਂ ਜਾਂ ਡਾਕਟਰਾਂ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਹਾਡੀ ਮੁਸ਼ਕਿਲ ਸੌਖੀ ਹੋ ਜਾਵੇਗੀ। ਕਪਿਲ ਸ਼ਰਮਾ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਕੋਵਿਡ ਰਾਹਤ ਸੇਵਾ, ਮਿਸ਼ਨ ਜ਼ਿੰਦਾਗੀ।'

ਪਹਿਲਾਂ ਨਹੀਂ ਆਏ ਮਦਦ ਲਈ ਅੱਗੇ
ਉਂਝ ਕਪਿਲ ਸ਼ਰਮਾ ਭਾਵੇਂ ਹੀ ਹੁਣ ਮਦਦ ਲਈ ਅੱਗੇ ਆਏ ਹਨ ਪਰ ਉਨ੍ਹਾਂ ਵਲੋਂ ਦੇਰੀ ਨਾਲ ਚੁੱਕੇ ਗਏ ਇਸ ਕਦਮ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ, ਇਸ ਤੋਂ ਪਹਿਲਾਂ ਜਦੋਂ ਕੋਰੋਨਾ ਕਾਰਨ ਹੜਕੰਪ ਮਚਿਆ ਹੋਇਆ ਸੀ ਅਤੇ ਬਹੁਤ ਸਾਰੇ ਕਲਾਕਾਰ ਉਸ ਦੌਰਾਨ ਮਦਦ ਲਈ ਅੱਗੇ ਆਏ ਸਨ, ਤਾਂ ਕਪਿਲ ਦਾ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਇਥੋਂ ਤਕ ਕਿ ਸੋਸ਼ਲ ਮੀਡੀਆ 'ਤੇ ਵੀ ਕਪਿਲ ਨੇ ਇਸ ਬਾਰੇ ਕੁਝ ਵੀ ਪੋਸਟ ਨਹੀਂ ਕੀਤਾ। ਤਾਂ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਸ ਦੇਰੀ ਦਾ ਕਾਰਨ ਕੀ ਹੈ?

ਦੇਰੀ ਨਾਲ ਸ਼ੁਰੂ ਹੋਵੇਗਾ ਕਪਿਲ ਸ਼ਰਮਾ ਸ਼ੋਅ
ਉਂਝ ਕਪਿਲ ਸ਼ਰਮਾ ਸ਼ੋਅ ਦਾ ਪ੍ਰਸ਼ੰਸਕਾਂ 'ਚ ਕਾਫ਼ੀ ਕ੍ਰੇਜ ਹੈ। ਕੁਝ ਮਹੀਨੇ ਪਹਿਲਾਂ ਤਾਲਾਬੰਦੀ ਕਾਰਨ ਇਹ ਸ਼ੋਅ ਬੰਦ ਹੋ ਗਿਆ ਸੀ। ਹਾਲਾਂਕਿ ਉਸ ਸਮੇਂ ਕਿਹਾ ਗਿਆ ਸੀ ਕਿ ਸ਼ੋਅ ਜਲਦ ਹੀ ਪ੍ਰਸਾਰਿਤ ਹੋਵੇਗਾ ਅਤੇ ਇਸ ਵਾਰ ਸ਼ੋਅ ਇੱਕ ਨਵੇਂ ਫਾਰਮੈਟ ਨਾਲ ਵਾਪਸ ਆਵੇਗਾ ਪਰ ਹੁਣ ਖ਼ਬਰਾਂ ਆਈਆਂ ਹਨ ਕਿ ਸ਼ੋਅ ਕੁਝ ਦੇਰ ਨਾਲ ਸ਼ੁਰੂ ਹੋਵੇਗਾ।
ਦੱਸ ਦਈਏ ਕਿ ਪਹਿਲਾਂ ਸ਼ੋਅ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਸੀ ਪਰ ਹੁਣ ਨਵੀਂ ਅਪਡੇਟ ਇਹ ਹੈ ਕਿ ਸ਼ੋਅ 21 ਜੁਲਾਈ ਤੋਂ ਸ਼ੁਰੂ ਹੋਵੇਗਾ। ਕਪਿਲ ਦੇ ਨਾਲ ਬਾਕੀ ਟੀਮ ਵੀ ਉਹੀ ਰਹੇਗੀ। ਭਾਰਤੀ ਸਿੰਘ, ਕ੍ਰਿਸ਼ਨ ਅਭਿਸ਼ੇਕ, ਕਿਕੂ ਸ਼ਾਰਧਾ, ਸੁਮੋਨਾ ਚੱਕਰਵਰਤੀ ਅਤੇ ਚੰਦਨ ਪ੍ਰਭਾਕਰ ਸ਼ੋਅ ਦਾ ਹਿੱਸਾ ਹੋਣਗੇ। ਹਾਲਾਂਕਿ, ਇਸ ਵਾਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਦਰਸ਼ਕ ਉਥੇ ਹੋਣਗੇ ਜਾਂ ਨਹੀਂ।
ਦਰਅਸਲ, ਤਾਲਾਬੰਦੀ ਦੌਰਾਨ ਜਦੋਂ ਸ਼ੋਅ ਆਉਂਦਾ ਸੀ ਤਾਂ ਕੋਵਿਡ ਕਾਰਨ ਸ਼ੋਅ 'ਚ ਦਰਸ਼ਕ ਨਹੀਂ ਹੁੰਦੇ ਸਨ। ਦਰਸ਼ਕਾਂ ਦੀ ਥਾਂ ਉਨ੍ਹਾਂ ਦੇ ਪੋਸਟਰ ਸ਼ੋਅ 'ਚ ਰੱਖੇ ਗਏ ਸਨ। ਸਿਰਫ਼ ਅਰਚਨਾ ਪੂਰਨ ਸਿੰਘ ਆਪਣੀ ਸੀਟ 'ਤੇ ਬੈਠੀ ਹੁੰਦੀ ਸੀ ਅਤੇ ਆਲੇ-ਦੁਆਲੇ ਦਰਸ਼ਕਾਂ ਦੇ ਪੋਸਟਰ ਰਹਿੰਦੇ ਸਨ।
ਯੁਵਿਕਾ ਚੌਧਰੀ ਨੇ ਲਿਖਤੀ ਤੋਂ ਬਾਅਦ ਹੁਣ ਵੀਡੀਓ ਰਾਹੀਂ ਮੰਗੀ ਮੁਆਫ਼ੀ, ਜਾਣੋ ਕੀ ਹੈ ਮਾਮਲਾ
NEXT STORY