ਨਵੀਂ ਦਿੱਲੀ- ਧਰਮਾ ਪ੍ਰੋਡਕਸ਼ਨ ਵਲੋਂ ਬਣਾਈ ਗਈ 'ਕਪੂਰ ਐਂਡ ਸਨਜ਼' ਦੀ ਕਮਾਈ ਰਿਲੀਜ਼ ਹੋਣ ਦੇ ਦੂਜੇ ਦਿਨ 14.60 ਕਰੋੜ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸ਼ਕੁਨ ਬੱਤਰਾ ਵਲੋਂ ਨਿਰਦੇਸ਼ਿਤ ਫ਼ਿਲਮ 40 ਕਰੋੜ ਦੇ ਬਜਟ 'ਚ ਤਿਆਰ ਕੀਤੀ ਗਈ ਹੈ।
ਟ੍ਰੈਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਫ਼ਿਲਮ ਦੀ ਕਮਾਈ ਦੀ ਜਾਣਕਾਰੀ ਦਿੱਤੀ। ਤਰਣ ਆਦਰਸ਼ ਨੇ ਟਵੀਟ ਕੀਤਾ ਹੈ,''ਕਪੂਰ ਐਂਡ ਸਨਜ਼ ਲਈ ਤੀਜਾ ਦਿਨ ਖਾਸ ਰਹੇਗਾ। ਫ਼ਿਲਮ ਨੇ ਓਪਨਿੰਗ ਵੀਕੇਂਡ 'ਚ ਸ਼ੁੱਕਰਵਾਰ ਨੂੰ 6.85 ਕਰੋੜ ਰੁਪਏ, ਸ਼ਨੀਵਾਰ ਨੂੰ 7.75 ਕਰੋੜ ਰੁਪਏ ਕਮਾਏ ਹਨ। ਇਸ ਲਿਹਾਜ ਨਾਲ ਪੂਰੀ ਕਮਾਈ 14.60 ਕਰੋੜ ਰੁਪਏ ਹੋ ਚੁੱਕੀ ਹੈ।''
ਕਪੂਰ ਐਂਡ ਸਨਜ਼ ਡਾਇਰੈਕਸ਼ਨ ਸ਼ਕੁਨ ਬੱਤਰਾ ਨੇ ਕੀਤਾ ਹੈ। ਸ਼ਕੁਨ ਨੇ ਡਾਇਰੈਕਟਰ ਦੇ ਰੂਪ 'ਚ 'ਏਕ ਮੈਂ ਓਰ ਏਕ ਤੂੰ' ਫ਼ਿਲਮ ਬਣਾਈ ਸੀ। ਇਹ ਫ਼ਿਲਮ ਪਰਿਵਾਰਕ ਪਿਆਰ 'ਤੇ ਆਧਾਰਿਤ ਹੈ। ਫ਼ਿਲਮ 'ਚ ਆਲੀਆ ਭੱਟ ਅਤੇ ਸਿਦਾਰਥ ਦੀ ਜੋੜੀ ਨਾਲ ਫਵਾਦ ਖਾਨ, ਰਜਤ ਕਪੂਰ , ਰਿਸ਼ੀ ਕਪੂਰ ਅਤੇ ਰਤਨਾ ਪਾਠਕ ਨੇ ਵੀ ਕੰਮ ਕੀਤਾ ਹੈ।
ਲੋਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ 'ਅੰਬਰਸਰੀਆ' WATCH PICS
NEXT STORY