ਮੁੰਬਈ: ਅਦਾਕਾਰ ਕਰਨ ਕੁੰਦਰਾ ਦੀ ਐਰਸ ਪ੍ਰੇਮਿਕਾ ਅਨੁਸ਼ਾ ਦਾਂਡੇਕਰ ਇਸ ਸਮੇਂ ਮਾਂ ਬਨਣ ਦੀ ਖ਼ਬਰਾਂ ਨੂੰ ਲੈ ਕੇ ’ਚ ਚਰਚਾ ’ਚ ਹੈ। ਖ਼ਬਰ ਇਹ ਹੈ ਕਿ ਅਨੁਸ਼ਾ ਦੇ ਘਰ ਨਵੇਂ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਅਨੁਸ਼ਾ ਦਾਂਡੇਕਰ ਇਕ ਪਿਆਰੀ ਧੀ ਦੀ ਮਾਂ ਬਣ ਗਈ ਹੈ। ਅਨੁਸ਼ਾ ਦਾਂਡੇਕਰ ਨੂੰ 40 ਸਾਲ ਦੀ ਉਮਰ ’ਚ ਮਾਂ ਬਣਨ ਦੀ ਖੁਸ਼ੀ ਮਿਲੀ ਹੈ। ਅਨੁਸ਼ਾ ਨੇ ਆਪਣੇ ਪਿਆਰੀ ਧੀ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।
ਅਨੁਸ਼ਾ ਨੇ ਆਪਣੀ ਲਾਡਲੀ ਦਾ ਨਾਂ ‘ਸਹਾਰਾ’ ਰੱਖਿਆ ਹੈ।ਅਨੁਸ਼ਾ ਨੇ ਬੇਟੀ ਦੇ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ ‘ਆਖਿਰਕਾਰ ਮੇਰੇ ਕੋਲ ਮੇਰੀ ਛੋਟੀ ਧੀ ਹੈ ਜਿਸ ਨੂੰ ਮੈਂ ਆਪਣਾ ਕਹਿ ਸਕਦੀ ਹਾਂ। ਮੈਂ ਤੁਹਾਨੂੰ ਆਪਣੀ ਏਂਜਲ ‘ਸਹਾਰਾ’ ਨਾਲ ਮਿਲਾ ਰਹੀ ਹਾਂ ਜੋ ਮੇਰੀ ਜ਼ਿੰਦਗੀ ਦਾ ਪਿਆਰ ਹੈ।ਮੈਂ ਤੇਰਾ ਪੂਰਾ-ਪੂਰਾ ਧਿਆਨ ਰੱਖਾਂਗੀ। ਮੈਂ ਤੈਨੂੰ ਥੋੜਾ ਜਿਹਾ ਵਿਗਾੜ ਦਿਆਂਗੀ ਅਤੇ ਹਮੇਸ਼ਾ ਸਾਰੀਆਂ ਮੁਸੀਬਤਾਂ ਤੋਂ ਤੁਹਾਡੀ ਰੱਖਿਆ ਕਰਾਂਗੀ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰੀ ਧੀ, ਤੇਰਾ ਮਾਂ।’
ਇਸ ਦੇ ਨਾਲ ਹੀ ਜਿਸ ਨੇ ਵੀ ਇਹ ਖ਼ਬਰ ਸੁਣੀ ਉਹ ਦੰਗ ਰਹਿ ਗਏ ਹਨ ਕਿਉਂਕਿ ਅਨੁਸ਼ਾ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਅਜਿਹੇ ’ਚ ਜਦੋਂ ਅਚਾਨਕ ਧੀ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਲੋਕ ਹੈਰਾਨ ਰਹਿ ਗਏ। ਲੋਕ ਅੰਦਾਜ਼ਾ ਲਗਾਉਣ ਲੱਗੇ ਕਿ ਅਨੁਸ਼ਾ ਨੇ ਇਸ ਪਿਆਰੀ ਧੀ ਨੂੰ ਗੋਦ ਲਿਆ ਹੈ।
ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਤਾਂ ਇਹ ਸਭ ਗਲਤ ਹੈ ਕਿਉਂਕਿ ਅਨੁਸ਼ਾ ਨੇ ਨਾ ਹੀ ਧੀ ਨੂੰ ਜਨਮ ਦਿੱਤਾ ਹੈ ਅਤੇ ਨਾ ਹੀ ਉਸ ਨੂੰ ਗੋਦ ਲਿਆ ਹੈ। ਅਨੁਸ਼ਾ ਛੋਟੀ ਪਰੀ ਦੀ God Motherਹੈ। ਇਸ ਦੇ ਨਾਲ ਅਨੁਸ਼ਾ ਨੇ ਇਕ ਇੰਸਟਾਗ੍ਰਾਮ ’ਤੇ ਸਟੋਰੀ ਪਾਈ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ‘ਸਭ ਨੇ ਇਨਾਂ ਪਿਆਰ ਦਿੱਤਾ ਹੈ ।ਇਹ ਮੇਰੀ God DAUGHTER ਹੈ। ਇਸ ਲਈ ਮੈਂ ਇਸ ਨੂੰ ਆਪਣਾ ਕਹਿ ਸਕਦੀ ਹਾਂ।’
ਸਾਂਝੀਆਂ ਕੀਤੀਆਂ ਤਸਵੀਰਾਂ ’ਚ ਅਨੁਸ਼ਾ ਆਪਣੀ ਧੀ ਸਹਾਰਾ ਨਾਲ ਖੇਲ ਰਹੀ ਹੈ। ਉਸ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਉਸ ਦੇ ਚਿਹਰੇ ’ਤੇ ਮਾਂ ਬਨਣ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।
ਅਨੁਸ਼ਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਕਈ ਟੀ.ਵੀ ਦੇ ਸ਼ਾਨਦਾਰ ਸ਼ੋਅ ’ਚ ਹੋਸਟ ਕਰਦੇ ਦੇਖਿਆ ਗਿਆ ਹੈ। ਇਸ ’ਚ ‘ਲਵ ਸਕੂਲ’, ‘ਸੁਪਰਮਾਡਲ ਆਫ਼ ਦਿ ਈਅਰ’ ਵਰਗੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਨੁਸ਼ਾ ਦਾਂਡੇਕਰ ਕਈ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ।
ਸਿੱਧੂ ਦੀ ਯਾਦ ’ਚ ਐਲੀ ਮਾਂਗਟ ਨੇ ਬਣਵਾਇਆ ਟੈਟੂ, ਕਿਹਾ– ‘ਤੇਰੇ ਮਾਂ-ਪਿਓ ਦਾ ਖ਼ਿਆਲ ਰੱਖਾਂਗਾ...’
NEXT STORY