ਮੁੰਬਈ (ਬਿਊਰੋ)– ਟੀ. ਵੀ. ਦਾ ਸਭ ਤੋਂ ਵੱਡਾ ਰਿਐਲਿਟੀ ਕੁਇੱਜ਼ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦਾ ਇਹ ਸੀਜ਼ਨ ਜਲਦ ਹੀ ਖ਼ਤਮ ਹੋਣ ਜਾ ਰਿਹਾ ਹੈ। ਸ਼ੋਅ ਦੇ ਹੋਸਟ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਬਲਾਗ ’ਚ ਦੱਸਿਆ ਹੈ ਕਿ ਇਸ ਸ਼ੋਅ ਲਈ ਉਨ੍ਹਾਂ ਦਾ ਸ਼ੂਟ ਜਲਦ ਹੀ ਖ਼ਤਮ ਹੋਣ ਵਾਲਾ ਹੈ।
ਉਨ੍ਹਾਂ ਨੂੰ ਇਸ ਸ਼ੋਅ ਦੇ ਮੁੜ ਤੋਂ ਛੁੱਟਣ ਦਾ ਅਹਿਸਾਸ ਹੋ ਰਿਹਾ ਹੈ। ਬਿੱਗ ਬੀ ਨੇ ਆਪਣੇ ਬਲਾਗ ’ਚ ਲਿਖਿਆ ਕਿ ਕਿਸ ਤਰ੍ਹਾਂ ਵੱਖ-ਵੱਖ ਸੈਲੇਬ੍ਰਿਟੀਜ਼ ਨੇ ਇਸ ਸ਼ੋਅ ’ਚ ਬਹੁਤ ਪ੍ਰੇਰਿਤ ਕੀਤਾ ਹੈ। ਅਮਿਤਾਭ ਬੱਚਨ ਸਾਲ 2000 ਤੋਂ ਹੀ ਇਸ ਰਿਐਲਿਟੀ ਸ਼ੋਅ ਨੂੰ ਹੋਸਟ ਕਰ ਰਹੇ ਹਨ। ਹਾਲਾਂਕਿ ਤੀਜੇ ਸੀਜ਼ਨ ਨੂੰ ਸ਼ਾਹਰੁਖ ਖ਼ਾਨ ਨੇ ਹੋਸਟ ਕੀਤਾ ਸੀ ਪਰ ਇਸ ਤੋਂ ਇਲਾਵਾ ਸਾਰੇ ਸੀਜ਼ਨਜ਼ ਅਮਿਤਾਭ ਬੱਚਨ ਨੇ ਹੀ ਹੋਸਟ ਕੀਤੇ ਹਨ।
ਬਲਾਗ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੇ ਲਿਖਿਆ ਕਿ ‘ਕੇ. ਬੀ. ਸੀ.’ ਦੇ ਦਿਨ ਖ਼ਤਮ ਹੋਣ ਵਾਲੇ ਹਨ ਪਰ ਉਮੀਦ ਹੈ ਕਿ ਅਸੀਂ ਸਾਰੇ ਜਲਦ ਮੁੜ ਤੋਂ ਇਕੱਠੇ ਹੋਵਾਂਗੇ। ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਉਨ੍ਹਾਂ ਸਾਰੇ ਸੈਲੇਬ੍ਰਿਟੀਜ਼ ਦਾ ਧੰਨਵਾਦ ਕੀਤਾ, ਜੋ ਇਸ ਸ਼ੋਅ ਨਾਲ ਜੁੜੇ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ, ਮੋਹਾਲੀ 'ਚ ਖੋਲ੍ਹਿਆ 'ਮੀਰਾਕ' ਰੈਸਟੋਰੈਂਟ (ਤਸਵੀਰਾਂ)
ਅਮਿਤਾਭ ਬੱਚਨ ਨੇ ਲਿਖਿਆ ਕਿ ਅਜਿਹੇ ਸਾਰੇ ਲੋਕਾਂ ਨਾਲ ਗੱਲ ਕਰਨਾ ਉਨ੍ਹਾਂ ਦੀ ਖ਼ੁਸ਼ਕਿਸਮਤੀ ਰਹੀ ਹੈ। ਉਨ੍ਹਾਂ ਨੇ ਅਜਿਹੇ ਲੋਕਾਂ ਨਾਲ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਅਮਿਤਾਭ ਨੇ ਇਸ ਸ਼ੋਅ ਨੂੰ ਹੋਸਟ ਕਰਨਾ ਆਪਣਾ ਕੰਮ ਦੱਸਿਆ ਹੈ ਤੇ ਉਨ੍ਹਾਂ ਲਿਖਿਆ ਕਿ ਉਹ ਹਮੇਸ਼ਾ ਹੀ ਇਸ ’ਚ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਨ।
ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਉਮਰ 80 ਸਾਲ ਹੋ ਚੁੱਕੀ ਹੈ। ਅਜਿਹੇ ’ਚ ਚਰਚਾ ਇਹ ਵੀ ਹੈ ਕਿ ਸ਼ਾਇਦ ਬਿੱਗ ਬੀ ਸ਼ੋਅ ਦਾ ਅਗਲਾ ਸੀਜ਼ਨ ਹੋਸਟ ਨਾ ਕਰਨ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਅਮਿਤਾਭ ਨਹੀਂ ਤਾਂ ਫਿਰ ਕੌਣ?
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਬੀ ਪਰਾਕ ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ, ਮੋਹਾਲੀ 'ਚ ਖੋਲ੍ਹਿਆ 'ਮੀਰਾਕ' ਰੈਸਟੋਰੈਂਟ (ਤਸਵੀਰਾਂ)
NEXT STORY