ਲਾਸ ਏਂਜਲਸ : ਮਾਡਲ ਕੈਂਡਲ ਜੈਨਰ ਨੇ ਕੈਲਵਿਨ ਕਲੇਇਨ ਦੀ 2016 ਦੀ ਵਿਸ਼ਵ ਪੱਧਰੀ ਗਰਮ ਰੁੱਤ ਵਿਗਿਆਪਨ ਮੁਹਿੰਮ ਲਈ ਆਪਣੇ ਸਰੀਰ ਦੀ ਆਕਰਸ਼ਕ ਬਨਾਵਟ ਪੇਸ਼ ਕਰਦਿਆਂ ਫੋਟੋਸ਼ੂਟ ਕਰਵਾਇਆ। ਕੈਂਡਲ ਇਕ ਸਾਲ ਲਈ ਇਸ ਬ੍ਰਾਂਡ ਦੀ ਅੰਬੈਸਡਰ ਬਣ ਗਈ ਹੈ। ਇਸ 'ਚ ਉਹ ਆਪਣੇ ਬੋਲਡ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਨਾਲ ਉਨ੍ਹਾਂ ਨੇ ਮੇਲ ਅੰਬੈਸਡਰਸ ਨੂੰ ਵੀ ਮਾਤ ਦੇ ਦਿੱਤੀ ਹੈ।
ਦੱਸ ਦੇਈਏ ਕਿ 20 ਸਾਲਾ ਜੈਨਰ ਨੇ ਇਸ ਫੋਟੋਸ਼ੂਟ 'ਚ ਕਾਫੀ ਆਕਰਸ਼ਕ ਪੋਜ਼ ਦਿੱਤੇ ਹਨ। ਕੈਂਡਲ ਅਕਸਰ ਆਪਣੇ ਫੋਟੋਸ਼ੂਟਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਪੌਪ ਗਾਇਕ ਜਸਟਿਨ ਬੀਬਰ ਨਾਲ ਮਿਲ ਕੇ ਇਸ ਬ੍ਰਾਂਡ ਲਈ ਫੋਟੋਸ਼ੂਟ ਕਰਵਾਇਆ ਸੀ।
'ਕਪੂਰ ਐਂਡ ਸੰਨਜ਼' ਦਾ ਪਹਿਲਾ ਗੀਤ 'ਕਰ ਗਈ ਚੁੱਲ' ਹੋਇਆ ਰਿਲੀਜ਼
NEXT STORY