ਜਲੰਧਰ (ਬਿਊਰੋ)– ਗਾਇਕ ਕੁਮਾਰ ਸਾਨੂ ਨੇ ਬੇਟੇ ਜਾਨ ਕੁਮਾਰ ਵਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਕੁਮਾਰ ਸਾਨੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਜਾਨ ਦੀ ਪਰਵਰਿਸ਼ ਬਾਰੇ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਟਿੱਪਣੀ ਕੀਤੀ। ਸਿਰਫ ਉਨ੍ਹਾਂ ਗੱਲਾਂ ਦਾ ਜਵਾਬ ਦਿੱਤਾ ਹੈ, ਜੋ ਜਾਨ ਕੁਮਾਰ ਸਾਨੂ ਨੇ ‘ਬਿੱਗ ਬੌਸ’ ਦੇ ਘਰ ਅੰਦਰ ਆਖੀਆਂ।
ਕੁਮਾਰ ਸਾਨੂ ਕਹਿੰਦੇ ਹਨ, ‘ਮਹਾਰਾਸ਼ਟਰ ਦੇ ਲੋਕਾਂ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ‘ਬਿੱਗ ਬੌਸ’ ਦੇ ਘਰ ਅੰਦਰ ਉਨ੍ਹਾਂ ਨੂੰ ਇਹ ਚੀਜ਼ ਸਿਖਾਉਣੀ ਜ਼ਰੂਰੀ ਵੀ ਸੀ। ਮੈਂ ਇਸ ’ਤੇ ਆਪਣੀ ਗੱਲ ਰੱਖੀ ਨਾ ਕਿ ਉਸ ਦੀ ਪਰਵਰਿਸ਼ ’ਤੇ ਕੋਈ ਟਿੱਪਣੀ ਕੀਤੀ। ਮੈਂ ਇਹੀ ਕਹਾਂਗਾ ਕਿ ਉਸ ਦੀ ਪਰਵਰਿਸ਼ ਬਹੁਤ ਚੰਗੀ ਹੋਈ ਹੈ।’
ਇਹ ਖ਼ਬਰ ਵੀ ਪੜ੍ਹੋ : ਨੇਹਾ-ਰੋਹਨ ਦੇ ਵਿਆਹ ਨੂੰ ਹੋਇਆ ਇਕ ਮਹੀਨਾ ਪੂਰਾ, ਚਾਹੁਣ ਵਾਲਿਆਂ ਨੂੰ ਦਿੱਤਾ ਖਾਸ ਤੋਹਫ਼ਾ
ਮੈਂ ਆਪਣੀ ਪਤਨੀ ਨੂੰ ਉਹ ਸਭ ਕੁਝ ਦਿੱਤਾ, ਜੋ ਉਸ ਨੇ ਅਦਾਲਤ ਰਾਹੀਂ ਮੇਰੇ ਕੋਲੋਂ ਮੰਗਿਆ
ਜਾਨ ਕੁਮਾਰ ਸਾਨੂ ਨੇ ਕਿਹਾ ਸੀ ਕਿ ਉਹ ਕਦੇ ਆਪਣੇ ਤਿੰਨੇ ਬੱਚਿਆਂ ਪ੍ਰਤੀ ਸੁਪੋਰਟਿਵ ਨਹੀਂ ਰਹੇ। ਇਸ ’ਤੇ ਕੁਮਾਰ ਸਾਨੂ ਨੇ ਬਾਲੀਵੁੱਡ ਲਾਈਫ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਹੈ। ਸ਼ਾਇਦ ਉਹ ਬਹੁਤ ਛੋਟਾ ਰਿਹਾ ਹੋਵੇਗਾ ਜਾਂ ਉਸ ਨੂੰ ਪਤਾ ਨਹੀਂ ਹੋਵੇਗਾ, ਮੈਂ ਆਪਣੀ ਪਤਨੀ ਨੂੰ ਸਾਲ 2001 ’ਚ ਤਲਾਕ ਦਿੱਤਾ ਸੀ। ਮੈਂ ਉਸ ਨੂੰ ਉਹ ਸਭ ਕੁਝ ਦਿੱਤਾ, ਜੋ ਉਸ ਦੀ ਮਾਂ ਚਾਹੁੰਦੀ ਸੀ। ਜੋ ਵੀ ਉਸ ਨੇ ਅਦਾਲਤ ਰਾਹੀਂ ਮੇਰੇ ਕੋਲੋਂ ਮੰਗਿਆ ਸੀ, ਇਥੋਂ ਤਕ ਕਿ ਆਸ਼ਿਕੀ ਬੰਗਲਾ ਤਕ ਮੈਂ ਉਸ ਨੂੰ ਦੇ ਦਿੱਤਾ ਸੀ।’
ਇਹ ਖ਼ਬਰ ਵੀ ਪੜ੍ਹੋ : ਕਿਸੇ ਸਮੇਂ ਵਿਆਹਾਂ 'ਚ ਵੇਟਰ ਦਾ ਕੰਮ ਕਰਦੀ ਸੀ ਰਾਖੀ ਸਾਵੰਤ, ਮਿਲਦੇ ਸੀ ਸਿਰਫ਼ 50 ਰੁਪਏ (ਤਸਵੀਰਾਂ)
ਜਾਨ ਨੂੰ ਇੰਡਸਟਰੀ ਦੇ ਵੱਡੇ ਲੋਕਾਂ ਨਾਲ ਮਿਲਵਾਉਣ ’ਚ ਕੀਤੀ ਮਦਦ
ਕੁਮਾਰ ਸਾਨੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਨ ਕੁਮਾਰ ਸਾਨੂ ਦੀ ਮਹੇਸ਼ ਭੱਟ, ਰਮੇਸ਼ ਤੌਰਾਨੀ ਤੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਲੋਕਾਂ ਨਾਲ ਮਿਲਵਾਉਣ ’ਚ ਮਦਦ ਕੀਤੀ ਹੈ। ਕੁਮਾਰ ਸਾਨੂ ਨੇ ਜਾਨ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਇਆ ਸੀ ਤਾਂ ਨਾ ਜਾਨ ਕੁਮਾਰ ਸਾਨੂ ਨੇ ਤੇ ਨਾ ਹੀ ਉਸ ਦੀ ਮਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਸਿਹਤ ਬਾਰੇ ਪੁੱਛਿਆ ਸੀ।
ਦੱਸਣਯੋਗ ਹੈ ਕਿ ਜਾਨ ਕੁਮਾਰ ਸਾਨੂ ਨੇ ਪਿਤਾ ਕੁਮਾਰ ਸਾਨੂ ’ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਕਦੇ ਵੀ ਤਿੰਨੇ ਭਰਾਵਾਂ ’ਚੋਂ ਕਿਸੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਉਨ੍ਹਾਂ ਨੇ ਕਦੇ ਸੁਪੋਰਟ ਕੀਤੀ। ਪਿਤਾ ਕੁਮਾਰ ਸਾਨੂ ਕਦੇ ਉਸ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੇ।
ਨੇਹਾ-ਰੋਹਨ ਦੇ ਵਿਆਹ ਨੂੰ ਹੋਇਆ ਇਕ ਮਹੀਨਾ ਪੂਰਾ, ਚਾਹੁਣ ਵਾਲਿਆਂ ਨੂੰ ਦਿੱਤਾ ਖਾਸ ਤੋਹਫ਼ਾ
NEXT STORY