ਹਿੰਦੀ ਸਿਨੇਮਾ ’ਚ ਜਾਨਵਰਾਂ ’ਤੇ ਆਧਾਰਿਤ ਬਹੁਤ ਘੱਟ ਫ਼ਿਲਮਾਂ ਦੇਖਣ ਨੂੰ ਮਿਲਦੀਆਂ ਹਨ ਪਰ ਹੁਣ ਕਹਾਣੀਆਂ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਪਸ਼ੂ-ਪ੍ਰੇਮੀਆਂ ਲਈ ਜ਼ਬਰਦਸਤ ਐਕਸ਼ਨ ਅਤੇ ਥ੍ਰਿਲਰ ਨਾਲ ਭਰਪੂਰ ਫ਼ਿਲਮ ‘ਲੱਕੜਬੱਘਾ’ ਆ ਰਹੀ ਹੈ। ਫਿਲਮ ਦੀ ਕਹਾਣੀ ਪਸ਼ੂ ਪ੍ਰੇਮੀ ’ਤੇ ਆਧਾਰਿਤ ਗੈਰ-ਕਾਨੂੰਨੀ ਪਸ਼ੂ ਵਪਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ’ਚ ਅੰਸ਼ੁਮਨ ਝਾਅ, ਮਿਲਿੰਦ ਸੋਮਨ ਅਤੇ ਰਿਧੀ ਡੋਗਰਾ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼:
ਰਿਧੀ ਡੋਗਰਾ :
ਇਹ ਤੁਹਾਡੀ ਪਹਿਲੀ ਫ਼ਿਲਮ ਹੈ ਤਾਂ ਇਸ ਨੂੰ ਲੈ ਕੇ ਕਿੰਨੇ ਉਤਸਾਹਿਤ ਹੋ?
ਮੇਰਾ ਕੰਮ ਕਰਨ ਦਾ ਤਰੀਕਾ ਉਹੀ ਹੈ, ਚਾਹੇ ਟੀ. ਵੀ. ਹੋਵੇ ਜਾਂ ਫ਼ਿਲਮ। ਮੈਂ ਟੀ. ਵੀ. ’ਤੇ ਅਜਿਹੇ ਲੋਕਾਂ ਨਾਲ ਵੀ ਕੰਮ ਕੀਤਾ ਹੈ, ਜੋ ਆਪਣੀ ਕਹਾਣੀ ਪ੍ਰਤੀ ਵਚਨਬੱਧ ਸਨ। ਕਹਾਣੀ ਜਿੰਨੀ ਹੈ, ਓਨੀ ਹੀ ਦੱਸਣੀ ਹੈ। ਇਸ ਲਈ ਇਹ ਆਦਤ ਬਣ ਗਈ ਹੈ। ਇਸ ਲਈ ਮਿਹਨਤ ਦੇ ਨਾਲ ਮੈਂ ਜੋ ਵੀ ਕੰਮ ਕਰਦੀ ਹਾਂ, ਉਸ ਵਿਚ 100% ਦੇਣ ਦੀ ਕੋਸ਼ਿਸ਼ ਕਰਦੀ ਹਾਂ। ਜਦੋਂ ਮੈਂ ਖੁਦ ਨੂੰ ਕੋਲਕਾਤਾ ’ਚ ਵੱਡੇ ਪਰਦੇ ’ਤੇ ਦੇਖਿਆ, ਮੈਨੂੰ ਇਕ ਵੱਖਰਾ ਅਤੇ ਬਹੁਤ ਖਾਸ ਅਹਿਸਾਸ ਹੋਇਆ। ਮਹਿਸੂਸ ਹੋਇਆ ਕਿ ਮੈਂ ਵੀ ਫਿਲਮਾਂ ਕਰ ਸਕਦੀ ਹਾਂ। ਟੀ. ਵੀ. ਛੱਡਣ ਵੇਲੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਫ਼ਿਲਮਾਂ ਕਰਾਂਗੀ, ਉਦੋਂ ਤਾਂ ਓ. ਟੀ. ਟੀ. ਵੀ ਨਹੀਂ ਸੀ।
ਸ਼ੂਟਿੰਗ ਦੌਰਾਨ ਅਜਿਹਾ ਪਲ ਜਾਂ ਸੀਨ, ਜਿਸ ਨੇ ਤੁਹਾਨੂੰ ਅਸਲ ਜ਼ਿੰਦਗੀ ਵਿਚ ਵੀ ਪ੍ਰਭਾਵਿਤ ਕੀਤਾ?
ਸ਼ੂਟਿੰਗ ਦੌਰਾਨ ਤਾਂ ਨਹੀਂ ਪਰ ਜਦੋਂ ਮੈਂ ਫ਼ਿਲਮ ਦੇਖੀ ਅਤੇ ਇਸ ਬਾਰੇ ਪੜ੍ਹਿਆ ਤਾਂ ਮੈਂ ਬਿਰਿਆਨੀ ਖਾਣਾ ਬੰਦ ਕਰ ਦਿੱਤੀ। ਅਜਿਹਾ ਇਸ ਫ਼ਿਲਮ ਕਰ ਕੇ ਹੀ ਹੋਇਆ, ਕਿਉਂਕਿ ਮੈਂ ਜੋ ਵੀ ਫ਼ਿਲਮ ਵਿਚ ਦੇਖਿਆ ਹੈ, ਉਸ ਤੋਂ ਬਾਅਦ ਹੁਣ ਮੇਰਾ ਮਨ ਨਹੀਂ ਕੀਤਾ ਬਾਹਰੋਂ ਕੁਝ ਨਾਨ ਵੈਜ ਖਾਣ ਦਾ। ਇਸ ਤੋਂ ਇਲਾਵਾ ਅਸੀਂ ਜੋ ਵਰਕਸ਼ਾਪ ਕੀਤੀ, ਬਤੌਰ ਐਕਟਰ ਅਤੇ ਆਰਟਿਸਟ, ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਕੀ ਕੀਤਾ ਹੈ, ਕਿੰਨਾ ਕੰਮ ਕੀਤਾ ਹੈ।
ਕੁਝ ਸਾਲਾਂ ਦੌਰਾਨ ਫ਼ਿਲਮਾਂ ਦੀ ਕਹਾਣੀ ’ਚ ਕੀ ਬਦਲਾਅ ਦੇਖਣ ਨੂੰ ਮਿਲੇ ਹਨ?
ਦਰਸ਼ਕਾਂ ਦੇ ਨਜ਼ਰੀਏ ਤੋਂ ਹਰ ਕੋਈ ਜਾਣਦਾ ਹੈ ਕਿ ਅੱਜਕਲ ਲੋਕ ਅਸਲ ਕਹਾਣੀ ਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ‘ਲੱਕੜਬੱਘਾ’ ਇਕ ਅਜਿਹੀ ਫ਼ਿਲਮ ਹੈ, ਜਿਸ ਨੂੰ ਦਰਸ਼ਕ ਦੇਖਣਾ ਪਸੰਦ ਕਰਨਗੇ। ਅਸੀਂ ਤਿੰਨ ਲੋਕ ਜੋ ਦੂਜਿਆਂ ਨਾਲ ਮਿਲਦੇ-ਜੁਲਦੇ ਨਹੀਂ, ਘਰਾਂ ਤੋਂ ਬਾਹਰ ਨਹੀਂ ਆਉਂਦੇ, ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ। ਜੇਕਰ ਅਸੀਂ ਕਿਸੇ ਫ਼ਿਲਮ ’ਚ ਕੰਮ ਕਰਨ ਦਾ ਫੈਸਲਾ ਕੀਤਾ ਹੈ ਤਾਂ ਤੁਸੀਂ ਜਾਣਦੇ ਹੋ ਕਿ ਇਹ ਯਕੀਨੀ ਤੌਰ ’ਤੇ ਇਕ ਅਸਲੀ ਫ਼ਿਲਮ ਹੋਵੇਗੀ।
ਅੰਸ਼ੁਮਨ ਝਾਅ :
ਫ਼ਿਲਮ ਦਾ ਨਾਮ ‘ਲੱਕੜਬੱਘਾ’ ਕਿਉਂ ਰੱਖਿਆ ਗਿਆ ਹੈ?
ਨਿਰਦੇਸ਼ਕ ਵਿਕਟਰ ਮੁਖਰਜੀ ਨਾਲ ਸ਼ੋਅ ਕਰ ਰਿਹਾ ਸੀ। ਉਸ ਸਮੇਂ ਦੌਰਾਨ ਅਸੀਂ ਫ਼ਿਲਮਾਂ ਬਾਰੇ ਵੀ ਗੱਲ ਕਰਦੇ ਸੀ। ਇਸੇ ਲਈ ਇਸ ਫ਼ਿਲਮ ਦਾ ਨਾਂ ‘ਲੱਕੜਬੱਘਾ’ ਰੱਖਣ ਦਾ ਫੈਸਲਾ ਕੀਤਾ ਗਿਆ। ਫ਼ਿਲਮ ਵਿਚ ਦੋ ਸੱਚੀਆਂ ਘਟਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੋਲਕਾਤਾ ਸ਼ਹਿਰ ਤੋਂ 2019 ਵਿਚ ਇਕ ਖ਼ਬਰ ਆਈ ਸੀ, ਜਿਸ ਵਿਚ ਬਿਰਿਆਨੀ ’ਚ ਕੁੱਤੇ ਦੇ ਮੀਟ ਦੀ ਵਰਤੋਂ ਕੀਤੀ ਜਾ ਰਹੀ ਸੀ। ਹਾਲਾਂਕਿ ਇਹ ਫ਼ਿਲਮ ਇਸ ਬਾਰੇ ਨਹੀਂ ਹੈ ਪਰ ਇਸ ਘਟਨਾ ਨੂੰ ਕਵਰ ਕਰਦੀ ਹੈ। ਇਸ ਸੀਨ ਦੇ ਜ਼ਰੀਏ ਲੜਕਾ ਆਪਣੇ ਕੁੱਤੇ ਦੀ ਭਾਲ ਸ਼ੁਰੂ ਕਰਦਾ ਹੈ ਅਤੇ ਗੈਰ-ਕਾਨੂੰਨੀ ਜਾਨਵਰਾਂ ਦੇ ਵਪਾਰ ਬਾਰੇ ਉਸ ਨੂੰ ਪਤਾ ਲੱਗਦਾ ਹੈ। ਲੱਕੜਬੱਘਾ ਇਕ ਅਜਿਹਾ ਜਾਨਵਰ ਹੈ, ਜੋ ਭਿਆਨਕ ਸ਼ੇਰ ਨੂੰ ਵੀ ਮਾਰ ਸਕਦਾ ਹੈ। ਇਸ ਨੂੰ ਅੰਗਰੇਜ਼ੀ ਵਿਚ ਹਾਈਨਾ ਕਹਿੰਦੇ ਹਨ।
ਫ਼ਿਲਮ ’ਚ ਕਿਹੜਾ ਪਲ ਬੇਹੱਦ ਉਤਸਾਹਿਤ ਰਿਹਾ ਹੈ?
ਫ਼ਿਲਮ ’ਚ ਐਕਸ਼ਨ ਤੋਂ ਲੈ ਕੇ ਸੰਗੀਤ ਤੱਕ ਸਭ ਕੁਝ ਖਾਸ ਤਰੀਕੇ ਨਾਲ ਕੀਤਾ ਗਿਆ ਹੈ। ਫ਼ਿਲਮ ’ਚ ਕੰਮ ਕਰਨ ਵਾਲੇ ਲੋਕ ਆਪਣੇ ਆਪ ਵਿਚ ਸ਼ਾਨਦਾਰ ਹਨ। ਜਿਵੇਂ ਕਿ ਮੈਂ ਫ਼ਿਲਮ ਦੀ ਗੱਲ ਕਰ ਰਿਹਾ ਹਾਂ। ਇਹ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਕ ਦੂਜੇ ਦੇ ਬਹੁਤ ਸਮਾਨ ਹਾਂ। ਮੈਂ ਸੋਚਦਾ ਹਾਂ ਫ਼ਿਲਮ ਬਣਾਵਾਂਗਾ, ਫਿਰ ਇਸ ਦੁਨੀਆਂ ਤੋਂ ਚਲੇ ਜਾਵਾਂਗਾ ਪਰ ਫ਼ਿਲਮ ਰਹੇਗੀ। ਜੇਕਰ ਕੋਈ ਬੱਚਾ 100 ਸਾਲ ਬਾਅਦ ਵੀ ਫ਼ਿਲਮ ਦੇਖ ਰਿਹਾ ਹੈ ਤਾਂ ਉਹ ਕਹੇਗਾ ਕਿ 2023 ਵਿਚ ਹਾਇਨਾ ’ਤੇ ਫ਼ਿਲਮ ਬਣੀ ਸੀ, ਜਿਸ ’ਚ ਇਸ ਵਿਅਕਤੀ ਨੇ ਕੰਮ ਕੀਤਾ ਸੀ। ਇਹ ਮੇਰੇ ਲਈ ਸਭ ਤੋਂ ਉਤਸਾਹਿਤ ਪਲ ਹੋਵੇਗਾ।
ਮਿਲਿੰਦ ਸੋਮਨ :-
1995 ਤੋਂ ਬਾਅਦ ਫ਼ਿਲਮ ਇੰਡਸਟਰੀ ’ਚ ਕੀ ਬਦਲਾਅ ਆਏ?
ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਕਦੇ ਵੀ ਅਦਾਕਾਰ ਨਹੀਂ ਬਣਨਾ ਚਾਹੁੰਦਾ ਸੀ। ਮੈਂ ਵੱਖ-ਵੱਖ ਚੀਜ਼ਾਂ ਕਰਨਾ ਚਾਹੁੰਦਾ ਸੀ। ਦਰਅਸਲ, ਕਈ ਸਾਲਾਂ ਤੱਕ ਫ਼ਿਲਮਾਂ ਲਈ ਇਨਕਾਰ ਵੀ ਕਰਦਾ ਰਿਹਾ। ਜਿਥੋਂ ਤੱਕ ਤਬਦੀਲੀ ਦੀ ਗੱਲ ਹੈ, ਮੇਰੇ ਅਨੁਸਾਰ ਦੋ ਚੀਜ਼ਾਂ ਹਨ, ਜੋ ਬਦਲ ਗਈਆਂ ਹਨ। ਇਕ ਕਮਿਊਨੀਕੇਸ਼ਨ ਮੀਡੀਆ ’ਚ ਓ. ਟੀ. ਟੀ. ਆ ਗਿਆ, ਦੂਜਾ ਮਹਾਂਮਾਰੀ ’ਚ ਲੋਕਾਂ ਨੇ ਕਈ ਅੰਤਰਰਾਸ਼ਟਰੀ ਫ਼ਿਲਮਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਦੀ ਗੱਲ ਕਰੀਏ ਤਾਂ ਉਹ ਕੋਰੀਅਨ ਭਾਸ਼ਾ ਨਹੀਂ ਜਾਣਦੀ ਪਰ ਉਹ ਕੋਰੀਅਨ ਡਰਾਮੇ ਦੇਖਣਾ ਪਸੰਦ ਕਰਦੀ ਹੈ।
‘ਲੱਕੜਬੱਘਾ’ ’ਚ ਤੁਹਾਨੂੰ ਹੋਰ ਫ਼ਿਲਮਾਂ ਤੋਂ ਕੀ ਖਾਸ ਲੱਗਿਆ?
ਲੱਕੜਬੱਘਾ ’ਚ ਕਹਾਣੀ ਦੇ ਨਾਲ-ਨਾਲ ਐਕਸ਼ਨ ਵੀ ਜ਼ਬਰਦਸਤ ਹੈ। ਉਹ ਵੀ ਬਿਲਕੁਲ ਅਸਲੀ, ਜੋ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸੇ ਲਈ ਇਹ ਫ਼ਿਲਮ ਬਾਕੀ ਫ਼ਿਲਮਾਂ ਨਾਲੋਂ ਵੱਖਰੀ ਲੱਗੀ। ਜਿਵੇਂ ਕਿ ਪਹਿਲਾਂ ਕਿਹਾ ਕਿ ਜਦੋਂ ਮੈਂ ਕਿਸੇ ਵੀ ਪ੍ਰਾਜੈਕਟ ’ਚ ਕੰਮ ਕਰਦਾ ਹਾਂ ਤਾਂ ਮੈਂ ਆਪਣੇ ਕਿਰਦਾਰ ਤੋਂ ਕਹਾਣੀ ਦੇ ਹਰ ਪਹਿਲੂ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹਾਂ। ਫਿਰ ਮੈਂ ਫੈਸਲਾ ਕਰਦਾ ਹਾਂ। ਇਸ ਕੇਸ ’ਚ ਮੈਨੂੰ ‘ਲੱਕੜਬੱਘਾ’ ਦੀ ਕਹਾਣੀ ਤੋਂ ਲੈ ਕੇ ਸਭ ਕੁਝ ਬਹੁਤ ਚੰਗਾ ਲੱਗਾ।
'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਚੌਧਰੀ ਦਾ ਦਿਹਾਂਤ, ਗੈਂਗਸਟਰ ਜ਼ੋਰਾ ਦਾ ਐਨਕਾਊਂਟਰ, ਪੜ੍ਹੋ TOP 10
NEXT STORY