ਬਾਲੀਵੁੱਡ ਡੈਸਕ: ਬਾਲੀਵੁੱਡ ਸਿਤਾਰਿਆਂ ਦੀ ਪਲ-ਪਲ ਦੀ ਖ਼ਬਰ ਰੱਖਣ ਦੇ ਬਾਵਜੂਦ ਸ਼ਾਇਦ ਇਕ ਚੀਜ਼ ਤੁਹਾਡੇ ਧਿਆਨ ’ਚ ਕਦੀ ਨਹੀਂ ਆਈ ਹੋਵੇਗੀ। ਅੱਜ ਅਸੀਂ ਬਾਲੀਵੁੱਡ ਦੇ ਸਿਤਾਰਿਆਂ ਦੀਆਂ ਖ਼ਾਸ ਗੱਲਾਂ ਸਾਹਮਣੇ ਲੈ ਕੇ ਆਏ ਹਾਂ।ਜਿਸ ’ਚ ਅਸੀਂ ਬਾਲੀਵੁੱਡ ਸਿਤਾਰਿਆਂ ਦੀ ਮਨਪੰਸਦ ਖਾਣ-ਪੀਣ ਦੀ ਗੱਲ ਕਰਦੇ ਹਾਂ।
ਅਮਿਤਾਭ ਬੱਚਨ
ਅਮਿਤਾਭ ਬੱਚਨ ਇੰਡਸਟਰੀ ਦੇ ਸ਼ਾਹਿਨਸ਼ਾਹ ਹਨ। ਅਮਿਤਾਭ ਬੱਚਨ ਨੂੰ ਸਾਦਗੀ ’ਚ ਬਹੁਤ ਵਿਸ਼ਵਾਸ ਹੈ। ਇਸ ਦੇ ਨਾਲ ਦੱਸ ਦੇਈਏ ਕਿ ਭਿੰਡੀ ਖਾਣਾ ਪਸੰਦ ਕਰਦੇ ਹਨ।
ਸ਼ਾਹਰੁਖ਼ ਖ਼ਾਨ
ਕਈ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਬਾਲੀਵੁੱਡ ਬਾਦਸ਼ਾਹ ਨੂੰ ਹੁਣ ਖਾਣ-ਪੀਣ ਦਾ ਕੋਈ ਸ਼ੌਕ ਨਹੀਂ ਰਿਹਾ। ਇਸ ਗੱਲ ਨੂੰ ਉਹ ਕਈ ਵਾਰ ਇੰਟਰਵਿਊ ’ਚ ਵੀ ਦੱਸ ਚੁੱਕੇ ਹਨ । ਹਾਲਾਂਕਿ, ਜਦੋਂ ਵੀ ਉਸਨੂੰ ਕੁਝ ਚੰਗਾ ਖਾਣ ਦਾ ਮਨ ਹੁੰਦਾ ਹੈ, ਤਾਂ ਉਸਦੀ ਪਹਿਲੀ ਪਸੰਦ ਤੰਦੂਰੀ ਚਿਕਨ ਹੁੰਦੀ ਹੈ।
ਰਿਤਿਕ ਰੋਸ਼ਨ
ਰਿਤਿਕ ਰੋਸ਼ਨ ਦੀ ਪਸੰਦ ਜਾਣਨ ਤੋਂ ਬਾਅਦ ਕਈ ਲੋਕ ਖ਼ੁਸ਼ ਹੋ ਜਾਣ ਗੇ ਕਿਉਂਕਿ ਰਿਤਿਕ ਰੋਸ਼ਨ ਨੂੰ ਸਮੋਸਾ ਖਾਣਾ ਬੇਹੱਦ ਪਸੰਦ ਹੈ।
ਦੀਪਿਕਾ ਪਾਦੁਕੋਣ
ਦੀਪਿਕਾ ਪਾਦੁਕੋਣ ਸਾਊਥ ਇੰਡੀਅਨ ਪਰਿਵਾਰ ਤੋਂ ਹੈ। ਇਸ ਲਈ ਉਹ ਰਸਮ ਚੌਲਾਂ ਦੀ ਸ਼ੌਕੀਨ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਰੋਜ਼ਾਨਾ ਰਸਮ ਚੌਲ ਖੁਆਵੇ ਤਾਂ ਉਹ ਬਿਨਾਂ ਕਿਸੇ ਨਖ਼ਰੇ ਤੋਂ ਖਾ ਸਕਦੀ ਹੈ।
ਕੈਟਰੀਨਾ ਕੈਫ਼
ਕੈਟਰੀਨਾ ਨੂੰ ਕਈ ਤਰ੍ਹਾਂ ਦੇ ਖ਼ਾਣੇ ਪਸੰਦ ਹਨ। ਪੈਨਕੇਕ ਦਾ ਨਾਂ ਇਸ ਖਾਣੇ ਦੀ ਸੂਚੀ ’ਚ ਸਭ ਤੋਂ ਪਹਿਲਾਂ ਆਉਂਦਾ ਹੈ। ਕੈਟਰੀਨਾ ਅਕਸਰ ਇੰਸਟਾਗ੍ਰਾਮ ’ਤੇ ਪੈਨਕੇਕ ਸਟੋਰੀਜ਼ ਸਾਂਝੀ ਕਰਦੀ ਰਹਿੰਦੀ ਹੈ।
ਸਲਮਾਨ ਖ਼ਾਨ
ਬਾਲੀਵੁੱਡ ਦੇ ਦਬੰਗ ਖ਼ਾਨ ਕਹੇ ਜਾਣ ਵਾਲੇ ਸਲਮਾਨ ਨੂੰ ਬਿਰਯਾਨੀ ਬਹੁਤ ਪਸੰਦ ਹੈ। ਅਦਾਕਾਰ ਨੂੰ ਬਿਰਯਾਨੀ ਇੰਨੀ ਪਸੰਦ ਹੈ ਕਿ ਉਹ ਕਦੇ ਵੀ ਕਿਸੇ ਖ਼ਾਸ ਮੌਕੇ ’ਤੇ ਇਸ ਨੂੰ ਮਿਸ ਕਰਨ ਦੀ ਹਿੰਮਤ ਨਹੀਂ ਕਰ ਸਕਦੇ।
ਰਣਬੀਰ ਕਪੂਰ
ਰਣਬੀਰ ਕਪੂਰ ਪੰਜਾਬੀ ਪਰਿਵਾਰ ਤੋਂ ਹਨ। ਇਹੀ ਕਾਰਨ ਹੈ ਕਿ ਉਹ ਖਾਣੇ ਦੇ ਮਾਮਲੇ ’ਚ ਕਾਫ਼ੀ ਚੁਆਇਸ ਹੈ। ਰਣਬੀਰ ਕਪੂਰ ਨੂੰ ਜੰਗਲੀ ਮਟਨ ਕਰੀ ਖਾਣਾ ਪਸੰਦ ਹੈ। ਖ਼ਾਸ ਕਰਕੇ ਉਸਦੀ ਦਾਦੀ ਦੇ ਹੱਥਾਂ ਦੁਆਰਾ ਬਣਾਈ ਗਈ।
ਪ੍ਰਿਅੰਕਾ ਚੋਪੜਾ
ਦੇਸੀ ਗਰਲ ਹਮੇਸ਼ਾ ਹੀ ਦੇਸੀ ਖ਼ਾਣੇ ਦੀ ਦੀਵਾਨੀ ਰਹਿੰਦੀ ਹੈ। ਪ੍ਰਿਅੰਕਾ ਚੋਪੜਾ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਣਾ ਬਹੁਤ ਪਸੰਦ ਹੈ।
8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’
NEXT STORY