ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਲਾਈਗਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ 25 ਅਗਸਤ ਯਾਨੀ ਵੀਰਵਾਰ ਨੂੰ ਕੁਝ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਗਿਆ ਸੀ ਤੇ ਆਲ ਓਵਰ ਇੰਡੀਆ ਜ਼ਿਆਦਾਤਰ ਸਿਨੇਮਾਘਰਾਂ ’ਚ ਇਸ ਫ਼ਿਲਮ ਨੂੰ 26 ਅਗਸਤ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ।
ਫ਼ਿਲਮ ਦੇ ਦੋਵਾਂ ਦਿਨਾਂ ਦੀ ਕਮਾਈ ਸਾਹਮਣੇ ਆ ਗਈ ਹੈ। ਪਹਿਲੇ ਦਿਨ ਯਾਨੀ ਵੀਰਵਾਰ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਸਿਰਫ 1.25 ਕਰੋੜ ਰੁਪਏ ਦੀ ਕਮਾਈ ਕੀਤੀ ਕਿਉਂਕਿ ਇਸ ਨੂੰ ਜ਼ਿਆਦਾ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕਦੋਂ ਤੋਂ ਮਿਲ ਰਹੀਆਂ ਬੰਬੀਹਾ ਗਰੁੱਪ ਵਲੋਂ ਧਮਕੀਆਂ ਤੇ ਕਿਉਂ ਵਿਦੇਸ਼ ਗਏ ਮਨਕੀਰਤ ਔਲਖ? ਜਾਣੋ ਅਸਲ ਕਾਰਨ
ਉਥੇ ਦੂਜੇ ਦਿਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 4.50 ਕਰੋੜ ਰੁਪਏ ਕਮਾਏ। ਇਹ ਅੰਕੜਾ ਬੇਹੱਦ ਘੱਟ ਹੈ, ਜਿਸ ਦੇ ਚਲਦਿਆਂ ਫ਼ਿਲਮ ਦੀ ਦੋ ਦਿਨਾਂ ਦੀ ਕਮਾਈ 5.75 ਕਰੋੜ ਰੁਪਏ ਹੀ ਰਹੀ।
ਤੇਲਗੂ ਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਦਾ ਜੋ ਮੇਲ ਸਾਨੂੰ ਦੇਖਣ ਨੂੰ ਮਿਲਣਾ ਚਾਹੀਦਾ ਸੀ, ਉਹ ਸਿਨੇਮਾਘਰਾਂ ’ਚ ਦੇਖਣ ਨੂੰ ਨਹੀਂ ਮਿਲਿਆ। ਨਾ ਤਾਂ ਲੋਕਾਂ ਵਲੋਂ ਇਸ ਫ਼ਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਨਾ ਹੀ ਫ਼ਿਲਮ ਸਮੀਖਿਅਕਾਂ ਵਲੋਂ।
ਦੱਸ ਦੇਈਏ ਕਿ ‘ਲਾਈਗਰ’ ਫ਼ਿਲਮ ਦਾ ਵੀ ਟਵਿਟਰ ’ਤੇ ਬਾਈਕਾਟ ਕੀਤਾ ਜਾ ਰਿਹਾ ਸੀ। ਇਸ ਦੀ ਇਕ ਵਜ੍ਹਾ ਕਰਨ ਜੌਹਰ ਹਨ, ਜਿਨ੍ਹਾਂ ’ਤੇ ਬਾਲੀਵੁੱਡ ’ਚ ਪਰਿਵਾਰਵਾਦ ਨੂੰ ਹੁੰਗਾਰਾ ਦੇਣ ਦਾ ਦੋਸ਼ ਲੱਗਦਾ ਰਹਿੰਦਾ ਹੈ। ਦੂਜਾ ਕਾਰਨ ਖ਼ੁਦ ਅਨਨਿਆ ਪਾਂਡੇ ਹੈ, ਜਿਸ ਨੂੰ ਅਦਾਕਾਰੀ ਨਾ ਆਉਣ ਦੇ ਬਾਵਜੂਦ ਵਾਰ-ਵਾਰ ਫ਼ਿਲਮਾਂ ਮਿਲ ਰਹੀਆਂ ਹਨ ਤੇ ਤੀਜਾ ਕਾਰਨ ਹੈ ਵਿਜੇ ਦੇਵਰਕੋਂਡਾ ਦਾ ਬਿਆਨ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜਿਸ ਨੇ ਫ਼ਿਲਮ ਦੇਖਣੀ ਹੈ ਦੇਖ ਲਵੇ, ਜਿਸ ਨੇ ਨਹੀਂ ਦੇਖਣੀ ਉਹ ਨਾ ਦੇਖੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਦੋਂ ਤੋਂ ਮਿਲ ਰਹੀਆਂ ਬੰਬੀਹਾ ਗਰੁੱਪ ਵਲੋਂ ਧਮਕੀਆਂ ਤੇ ਕਿਉਂ ਵਿਦੇਸ਼ ਗਏ ਮਨਕੀਰਤ ਔਲਖ? ਜਾਣੋ ਅਸਲ ਕਾਰਨ
NEXT STORY