ਮੁੰਬਈ (ਬਿਊਰੋ)– ਆਖਿਰਕਾਰ ਇੰਤਜ਼ਾਰ ਖ਼ਤਮ ਹੋਇਆ, ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ‘ਲਾਈਗਰ’ ਇਕ ਸਪੋਰਟਸ ਐਕਸ਼ਨ ਫ਼ਿਲਮ ਹੈ। ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਤੇ ‘ਲਾਈਗਰ’ ਨੇ ਸਿਨੇਮਾਘਰਾਂ ’ਚ ਦਸਤਕ ਵੀ ਦੇ ਦਿੱਤੀ ਹੈ।
‘ਲਾਈਗਰ’ ਦੇ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਨੇ ਫ਼ਿਲਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ‘ਲਾਈਗਰ’ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਕਿਸੇ ਨੂੰ ਫ਼ਿਲਮ ਪਸੰਦ ਆ ਰਹੀ ਹੈ ਤਾਂ ਕਈ ਲੋਕ ਫ਼ਿਲਮ ਦੀ ਕਹਾਣੀ ਤੋਂ ਲੈ ਕੇ ਸਕ੍ਰੀਨਪਲੇਅ ਤਕ ਨੂੰ ਖ਼ਰਾਬ ਦੱਸ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ
‘ਲਾਲ ਸਿੰਘ ਚੱਢਾ’ ਦੇ ਬਾਕਸ ਆਫਿਸ ’ਤੇ ਫੇਲ ਹੋਣ ਤੋਂ ਬਾਅਦ ਦਰਸ਼ਕਾਂ ਨੂੰ ‘ਲਾਈਗਰ’ ਤੋਂ ਕਾਫੀ ਉਮੀਦਾਂ ਸਨ ਪਰ ਕਈ ਲੋਕ ‘ਲਾਈਗਰ’ ਨੂੰ ਘਟੀਆ ਦੱਸ ਰਹੇ ਹਨ। ਅਜਿਹੇ ’ਚ ਹੁਣ ਵਿਜੇ ਦੇਵਰਕੋਂਡਾ ਦੀ ਫ਼ਿਲਮ ਦੇ ਬਲਾਕਬਸਟਰ ਹੋਣ ਦੀ ਉਮੀਦ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਇਕ ਯੂਜ਼ਰ ਨੇ ‘ਲਾਈਗਰ’ ਦਾ ਰੀਵਿਊ ਕਰਦਿਆਂ ਲਿਖਿਆ, ‘‘ਡਿਜ਼ਾਸਟਰ ਫ਼ਿਲਮ, ਬਕਵਾਸ ਸੀਨਜ਼, ਵਿਜੇ ਦੇਵਰਕੋਂਡਾ ਦੇ ਐਰੋਗੈਂਸ ਨੇ ਫ਼ਿਲਮ ਨੂੰ ਬਰਬਾਦ ਕਰ ਦਿੱਤਾ ਹੈ। ਵਿਜੇ ਨੂੰ ਪਹਿਲਾਂ ਸਿੱਖਣਾ ਚਾਹੀਦਾ ਹੈ ਤੇ ਫਿਰ ਬਾਲੀਵੁੱਡ ’ਚ ਆਉਣਾ ਚਾਹੀਦਾ ਹੈ।’’
ਦੂਜੇ ਯੂਜ਼ਰ ਨੇ ‘ਲਾਈਗਰ’ ਨੂੰ 2 ਸਟਾਰ ਦਿੰਦਿਆਂ ਫ਼ਿਲਮ ਨੂੰ ਸਾਧਾਰਨ ਤੋਂ ਵੀ ਹੇਠਾਂ ਦੱਸਿਆ ਹੈ। ਯੂਜ਼ਰ ਨੇ ਲਿਖਿਆ, ‘‘ਕਹਾਣੀ ’ਚ ਕੋਈ ਨਵਾਂਪਣ ਨਹੀਂ ਹੈ। ਸਭ ਤੋਂ ਖ਼ਰਾਬ ਸਕ੍ਰੀਨਪਲੇਅ ਹੈ। ਖ਼ਰਾਬ ਗੀਤ ਹਨ। ਪਹਿਲਾਂ ਹਾਫ ਐਵਰੇਜ ਹੈ ਤੇ ਸੈਕਿੰਡ ਹਾਫ ਫਲਾਪ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਦੇ ਕੈਂਡਲ ਮਾਰਚ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਕੀਤੇ ਇਹ ਖ਼ਾਸ ਟਵੀਟਸ, ਪੁੱਤ ਲਈ ਆਖੀਆਂ ਇਹ ਗੱਲਾਂ
NEXT STORY