ਮੁੰਬਈ (ਬਿਊਰੋ)– ਕੰਗਨਾ ਰਣੌਤ ਦੀ ਵਿਵਾਦਿਤ ਜੇਲ੍ਹ ’ਚ ਸਾਰੇ ਕੈਦੀਆਂ ਨੇ ਆਪਣੇ ਵੱਖ-ਵੱਖ ਅੰਦਾਜ਼ ਨਾਲ ਧਮਾਲ ਮਚਾ ਕੇ ਰੱਖ ਦਿੱਤਾ ਹੈ। ਸ਼ੋਅ ਨੂੰ ਦਰਸ਼ਕਾਂ ਦਾ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਬੀਤੇ ਦਿਨੀਂ ਕੰਗਨਾ ਦੀ ਜੇਲ੍ਹ ਤੋਂ ਪਹਿਲੇ ਕੈਦੀ ਨੂੰ ਰਿਹਾਈ ਮਿਲ ਗਈ ਹੈ। ਸ਼ੋਅ ਦੇ ਪਹਿਲੇ ਹਫ਼ਤੇ ’ਚ ਸਵਾਮੀ ਚਕਰਪਾਣੀ ਮਹਾਰਾਜ ਐਲੀਮੀਨੇਟ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
ਕੰਗਨਾ ਦੀ ਜੇਲ੍ਹ ਤੋਂ ਬਾਹਰ ਹੋਣ ਲਈ 5 ਮੁਕਾਬਲੇਬਾਜ਼ ਐਲੀਮੀਨੇਸ਼ਨ ਦੇ ਘੇਰੇ ’ਚ ਸਨ। ਮੁਨਵਰ ਫਾਰੂਕੀ ਦਰਸ਼ਕਾਂ ਦੇ ਸਭ ਤੋਂ ਵੱਧ ਵੋਟਸ ਮਿਲਣ ਕਾਰਨ ਬਚ ਗਏ ਸਨ। ਉਥੇ ਘਰਵਾਲਿਆਂ ਨੇ ਸ਼ਿਵਮ ਸ਼ਰਮਾ ਨੂੰ ਆਪਣੇ ਵੋਟਸ ਦੇ ਕੇ ਬਚਾ ਲਿਆ ਸੀ।
ਸ਼ਿਵਮ ਤੇ ਮੁਨਵਰ ਤੋਂ ਬਾਅਦ 3 ਮੁਕਾਬਲੇਬਾਜ਼ ਸਿਧਾਰਥ ਸ਼ਰਮਾ, ਅੰਜਲੀ ਅਰੋੜਾ ਤੇ ਸਵਾਮੀ ਚਕਰਪਾਣੀ ਮਹਾਰਾਜ ਰਹਿ ਗਏ ਸਨ। ਇਨ੍ਹਾਂ 3 ਮੁਕਾਬਲੇਬਾਜ਼ਾਂ ’ਚੋਂ ਸਵਾਮੀ ਚਕਰਪਾਣੀ ਮਹਾਰਾਜ ਐਲੀਮੀਨੇਟ ਹੋਏ ਹਨ।
ਖ਼ਾਸ ਗੱਲ ਇਹ ਹੈ ਕਿ ਸਵਾਮੀ ਚਕਰਪਾਣੀ ਮਹਾਰਾਜ ਨੇ ਖ਼ੁਦ ਕਿਹਾ ਕਿ ਉਹ ਜਾਣਾ ਚਾਹੁੰਦੇ ਹਨ, ਇਸ ਲਈ ਸਿਧਾਰਥ ਸ਼ਰਮਾ ਨੂੰ ਬਚ ਲਿਆ ਜਾਵੇ, ਜੋ ਉਨ੍ਹਾਂ ਨਾਲ ਬੌਟਮ 2 ’ਚ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
NEXT STORY