ਨਵੀਂ ਦਿੱਲੀ : ਟੀ.ਵੀ. ਅਦਾਕਾਰਾ ਮਾਹੀ ਵਿਜ ਦਾ ਕਹਿਣਾ ਹੈ ਕਿ ਟੀ.ਵੀ. ਸ਼ੋਅ 'ਖਤਰੋਂ ਕੇ ਖਿਲਾੜੀ-ਕਭੀ ਪੀੜਾ ਕਭੀ ਕੀੜਾ' ਦੇ ਹਰ ਟਾਸਕ ਨਾਲ ਉਹ ਮਜ਼ਬੂਤ ਹੁੰਦੀ ਜਾ ਰਹੀ ਹੈ। ਮਾਹੀ ਦਾ ਕਹਿਣਾ ਹੈ ਕਿ ਇਸ ਸ਼ੋਅ ਨੇ ਮਰੀਆਂ ਹੋਈਆਂ ਮੱਛੀਆਂ ਤੋਂ ਉਨ੍ਹਾਂ ਦੇ ਡਰ ਨੂੰ ਦੂਰ ਕਰ ਦਿੱਤਾ ਹੈ। ਮਾਹੀ ਨੇ ਇਕ ਬਿਆਨ 'ਚ ਕਿਹਾ, ''ਮੈਨੂੰ ਹਮੇਸ਼ਾ ਕੀੜਿਆਂ ਤੋਂ ਡਰ ਲੱਗਦਾ ਰਿਹਾ ਹੈ ਅਤੇ ਇਸ ਸ਼ੋਅ 'ਚ ਕੀੜਿਆਂ ਨਾਲ ਭਰੇ ਡਿੱਬੇ 'ਚ ਮੂੰਹ ਪਾ ਕੇ ਮੇਰਾ ਇਹ ਡਰ ਵੀ ਦੂਰ ਹੋ ਗਿਆ ਹੈ। ਹਰ ਟਾਸਕ ਨਾਲ ਅਸੀਂ ਆਪਣੇ ਡਰ ਨੂੰ ਦੂਰ ਕਰਕੇ ਮਜ਼ਬੂਤ ਬਣਦੇ ਜਾ ਰਹੇ ਹਾਂ।''
ਜਾਣਕਾਰੀ ਅਨੁਸਾਰ ਟੀ.ਵੀ. ਚੈਨਲ 'ਤੇ ਆਉਣ ਵਾਲੇ ਇਸ ਸ਼ੋਅ ਦੀ ਮੇਜ਼ਬਾਨੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਕਰ ਰਹੇ ਹਨ। ਇਸ ਹਫਤੇ ਦੇ ਭਾਗ 'ਚ ਮਾਹੀ ਮਰੀਆਂ ਹੋਈ ਮੱਛੀਆਂ ਦੀ ਟੰਕੀ 'ਚ ਆਪਣਾ ਮੂੰਹ ਡੁਬਾਉਂਦੀ ਨਜ਼ਰ ਆਵੇਗੀ। ਮਾਹੀ ਨੇ ਕਿਹਾ, ''ਮੈਂ ਇਸ ਨੂੰ ਪੂਰਾ ਕਰਨ 'ਚ ਆਪਣੀ ਪੂਰੀ ਜਾਨ ਲਗਾਈ ਹੈ। ਇਹ ਸ਼ੋਅ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਚੁਣੌਤੀ ਦਿੰਦਾ ਹੈ ਅਤੇ ਤੁਹਾਡੇ ਹਰ ਪਹਿਲੂ ਦੀ ਪ੍ਰੀਖਿਆ ਲੈਂਦਾ ਹੈ। ਇਸ ਟਾਸਕ ਨੂੰ ਪੂਰਾ ਕਰਨ ਦੀ ਦਲੇਰੀ ਦਿਖਾਉਣ ਲਈ ਮੈਨੂੰ ਪੂਰੀ ਟੀਮ ਵਲੋਂ ਵਾਹਵਾਹੀ ਮਿਲੀ, ਜਿਸ ਕਾਰਨ ਮੈਂ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਈ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ।''
ਸਭ ਤੋਂ ਬੋਲਡ ਫ਼ਿਲਮ 'ਜਿਸਮ 3' ਦਾ ਨਿਰਦੇਸ਼ਨ ਕਰੇਗੀ ਪੂਜਾ ਭੱਟ
NEXT STORY