ਜਲੰਧਰ (ਵੈੱਬ ਡੈਸਕ)- ਸਾਈਬਰ ਠੱਗਾਂ ਨੇ ਜਲੰਧਰ ਸ਼ਹਿਰ ਦੇ 76 ਸਾਲਾ ਵਿਅਕਤੀ ਨੂੰ 20 ਦਿਨਾਂ ਲਈ ਡਿਜੀਟਲ ਤੌਰ 'ਤੇ ਗ੍ਰਿਫ਼ਤਾਰ ਕਰਕੇ 1.11 ਕਰੋੜ ਰੁਪਏ ਦੀ ਠੱਗੀ ਮਾਰ ਲਈ। ਧੋਖਾਧੜੀ ਕਰਨ ਵਾਲਿਆਂ ਨੇ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਇਕ ਪੁਲਸ ਸ਼ਿਕਾਇਤ ਵਿੱਚ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਕ ਮਹਿਲਾ ਕਾਲਰ ਤੋਂ ਇਕ ਵ੍ਹਟਸਐਪ ਕਾਲ ਆਈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ 'ਤੇ ਮਨੀ ਲਾਂਡਰਿੰਗ ਲਈ ਮਾਮਲਾ ਦਰਜ ਕੀਤਾ ਗਿਆ ਹੈ।
ਤੁਹਾਡੀ ਜਾਇਦਾਦ ਸ਼ੱਕੀ ਹੈ ਅਤੇ ਇਸ ਦੀ ਜਾਂਚ ਕਰਨ ਦੀ ਲੋੜ ਹੈ। ਤੁਹਾਡੇ ਕੋਲ ਜੋ ਵੀ ਉਸ ਦੀ ਜਾਣਕਾਰੀ ਦਿਓ। ਜਾਇਦਾਦ ਦੇ ਦਸਤਾਵੇਜ਼ ਅਤੇ ਪੈਸੇ ਟਰਾਂਸਫਰ ਕਰੋ। ਜਾਂਚ ਤੋਂ ਬਾਅਦ ਸਭ ਕੁਝ ਵਾਪਸ ਕਰ ਦਿੱਤਾ ਜਾਵੇਗਾ। ਮਾਣਹਾਨੀ ਅਤੇ ਗ੍ਰਿਫ਼ਤਾਰੀ ਦੇ ਡਰੋਂ ਬਜ਼ੁਰਗ ਆਦਮੀ ਨੇ ਪੈਸੇ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ। ਅਖ਼ੀਰ ਵਿਚ ਉਸ ਨੇ ਕਿਸੇ ਜਾਣਕਾਰ ਨਾਲ ਗੱਲ ਕੀਤੀ ਤਾਂ ਠੱਗੀ ਦਾ ਪਤਾ ਲੱਗਾ ਪਰ ਉਸ ਨੂੰ ਪੈਸੇ ਵਾਪਸ ਨਹੀਂ ਮਿਲੇ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਖ਼ੁਲਾਸਾ! ਦਰਿੰਦਾ ਬੋਲਿਆ ਨੀਅਤ ਬਦਲੀ ਤਾਂ...
ਬਜ਼ੁਰਗ ਪੀੜਤ ਨੇ ਕਿਹਾ ਕਿ ਠੱਗੀ ਕਰਨ ਵਾਲਿਆਂ ਨੇ ਪਹਿਲਾਂ ਉਸ ਨੂੰ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਦੀਆਂ ਤਸਵੀਰਾਂ ਭੇਜੀਆਂ ਗਈਆਂ ਅਤੇ ਸੀ. ਬੀ. ਆਈ. ਉਨ੍ਹਾਂ ਨੂੰ ਲੈ ਕੇ ਜਾ ਰਹੀ ਸੀ। ਠੱਗਾਂ ਨੇ ਕਿਹਾ ਕਿ ਤੁਹਾਡੇ ਖ਼ਾਤੇ ਤੋਂ ਇਨ੍ਹਾਂ ਮੁਲਜ਼ਮਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਸਨ। ਮੁੰਬਈ ਦੇ ਕੋਲਾਬਾ ਪੁਲਸ ਸਟੇਸ਼ਨ ਵਿੱਚ ਇਕ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਇਸ ਦੇ ਬਾਅਦ ਮਹਿਲਾ ਨੇ ਸੀ. ਬੀ. ਆਈ. ਕਰਮਚਾਰੀ ਬਣ ਕੇ ਗੱਲ ਕੀਤੀ ਅਤੇ ਬਾਅਦ ਵਿਚ ਮੁੰਬਈ ਕੋਰਟ ਤੋਂ ਫਰਜ਼ੀ ਜੱਜ ਦੀ ਗੱਲ ਵੀ ਕਰਵਾਈ। ਉਸ ਨੇ ਕਿਹਾ ਕਿ ਤੁਹਾਡੇ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜੇਕਰ ਤੁਸੀਂ ਪੁਲਸ ਨਾਲ ਸਹਿਯੋਗ ਨਹੀਂ ਕਰਦੇ ਤਾਂ ਤੁਹਾਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
ਉਮਰ ਭਰ ਦੀ ਪੂੰਜੀ ਲੈ ਗਏ, 5 ਲੋਕਾਂ 'ਤੇ ਕਰਵਾਇਆ ਗਿਆ ਕੇਸ ਦਰਜ
ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਉਮਰ ਦੀ ਜਮ੍ਹਾ ਪੂੰਜੀ ਸਾਈਬਰ ਠੱਗਾਂ ਨੇ ਲੈ ਲਈ। ਜਾਲਸਾਜ਼ਾਂ ਨੇ ਉਨ੍ਹਾਂ ਨਾਲ ਇੰਝ ਗੱਲ ਕੀਤੀ ਕਿ ਡਰ ਦੇ ਮਾਰੇ ਸਭ ਤੋਂ ਪਹਿਲਾਂ 8.88 ਲੱਖ, ਫਿਰ 16.22 ਲੱਖ, 32.67 ਲੱਖ, 30.96 ਲੱਖ, 8 ਲੱਖ, 10 ਲੱਖ ਅਤੇ ਫਿਰ 5 ਲੱਖ ਰੁਪਏ ਟਰਾਂਸਫਰ ਕਰਵਾ ਲਏ।
ਮੈਂ 20 ਦਿਨਾਂ ਤੱਕ ਕਿਸੇ ਵੀ ਜਾਣ-ਪਛਾਣ ਵਾਲੇ ਨਾਲ ਗੱਲ ਨਹੀਂ ਕੀਤੀ। ਮੇਰਾ ਪੁੱਤਰ ਅਤੇ ਧੀ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਮੈਂ ਆਪਣੀ ਪਤਨੀ ਨਾਲ ਜਲੰਧਰ ਵਿੱਚ ਰਹਿੰਦਾ ਹਾਂ। ਜਦੋਂ ਮੇਰੇ ਪੁੱਤਰ ਨੂੰ ਧੋਖਾਧੜੀ ਬਾਰੇ ਪਤਾ ਲੱਗਾ ਤਾਂ ਉਸ ਨੇ ਮੈਨੂੰ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਪੁਲਸ ਨੇ ਪੰਜ ਧੋਖੇਬਾਜ਼ਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੇ ਖ਼ਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼
ਇਸ ਬਾਰੇ ਸਾਈਬਰ ਐਕਸਪਰਟ ਮੁਕੇਸ਼ ਚੌਧਰੀ ਨੇ ਕਿਹਾ ਕਿ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਆਈ. ਟੀ. ਐਕਟ ਪਾਵਰਫੁੱਲ ਨਹੀਂ ਹੈ। ਧੋਖੇਬਾਜ਼ ਆਸਾਨੀ ਨਾਲ ਜ਼ਮਾਨਤ ਪ੍ਰਾਪਤ ਕਰ ਲੈਂਦੇ ਹਨ, ਜਿਸ ਕਾਰਨ ਉਹ ਰਿਹਾਅ ਹੋਣ ਤੋਂ ਬਾਅਦ ਦੋਬਾਰਾ ਧੋਖਾਧੜੀ ਦਾ ਸਹਾਰਾ ਲੈਂਦੇ ਹਨ। ਅਜਿਹੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੈ ਅਤੇ ਜ਼ਮਾਨਤ ਤੁਰੰਤ ਮਿਲ ਜਾਂਦੀ ਹੈ। ਜੇਕਰ ਆਈ. ਟੀ. ਐਕਟ ਮਜ਼ਬੂਤ ਹੋ ਜਾਵੇ ਤਾਂ ਵੀ ਮਾਮਲੇ ਘੱਟ ਜਾਣਗੇ।
ਇਹ ਵੀ ਪੜ੍ਹੋ: ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
ਅੰਮ੍ਰਿਤਸਰ 'ਚ ਵੱਡਾ ਖ਼ਤਰਾ, ਚਰਚਾ 'ਚ ਆਏ ਇਹ ਪਿੰਡ, ਲਗਾਤਾਰ ਹੋ ਰਹੀ...
NEXT STORY