ਮੁੰਬਈ- ਭਰਾ ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਜੋ ਕਿ ਯੁਗਾਂ-ਯੁਗਾਂ ਤੋਂ ਚੱਲਦਾ ਆ ਰਿਹਾ ਹੈ। ਇਹ ਦਿਨ ਸਭ ਤੋਂ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਜਿਸ ਦਿਨ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਵੀ ਆਪਣੀ ਭੈਣ ਦੀ ਰੱਖਿਆ ਦਾ ਵਚਨ ਦਿੰਦੇ ਹਨ ਅਤੇ ਇਹ ਇਕ ਧਾਗਾ ਹੀ ਨਹੀਂ ਸਗੋਂ ਉਹ ਪਵਿੱਤਰ ਸੂਤਰ ਹੈ ਜੋ ਸਤਯੁੱਗ ਤੋਂ ਚੱਲਿਆ ਆ ਰਿਹਾ ਹੈ।
ਉਧਰ ਅੱਜ ਦੇਸ਼ 'ਚ ਵੀ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਥੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਰਹੀਆਂ ਹਨ। ਉੱਧਰ ਲੋੜਵੰਦਾਂ ਦਾ ਫਰਿਸ਼ਤਾ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਭੈਣ ਮਾਲਵਿਕਾ ਸੂਦ ਨੇ ਵੀ ਮੁੰਬਈ ਜਾ ਕੇ ਆਪਣੇ ਭਰਾ ਦੇ ਰੱਖੜੀ ਬੰਨ੍ਹੀ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਲਈ ਭਰਾ ਤੋਂ ਵਚਨ ਮੰਗਿਆ।
ਰੇਸ਼ਮ ਸਿੰਘ ਅਨਮੋਲ ਦੀ ਭੈਣ ਨੇ ਬੰਨ੍ਹੀ ਸੜਕ 'ਤੇ ਖੜ੍ਹੇ ਹੋ ਕੇ ਰੱਖੜੀ, ਜਾਣੋ ਪੂਰਾ ਮਾਮਲਾ
NEXT STORY