ਮੁੰਬਈ- ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਅਤੇ ਡਾਇਰੈਕਟਰ ਰਾਜ ਕੌਸ਼ਲ ਦਾ 30 ਜੂਨ ਨੂੰ ਦਿਹਾਂਤ ਹੋ ਗਿਆ ਸੀ। ਪਤੀ ਦੇ ਦਿਹਾਂਤ ਤੋਂ ਬਾਅਦ ਮੰਦਿਰਾ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ। ਹੁਣ ਅਦਾਕਾਰਾ ਹੌਲੀ-ਹੌਲੀ ਇਸ ਦਰਦ ਤੋਂ ਬਾਹਰ ਆ ਰਹੀ ਹੈ। ਅਦਾਕਾਰਾ ਪਰਿਵਾਰ ਅਤੇ ਬੱਚਿਆਂ ਨੂੰ ਸੰਭਾਲ ਰਹੀ ਹੈ। ਖ਼ੁਦ ਨੂੰ ਮਜ਼ਬੂਤ ਕਰਕੇ ਅਦਾਕਾਰਾ ਕੰਮ 'ਤੇ ਵਾਪਸ ਆਈ ਹੈ। ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਮੰਦਿਰਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ 'ਚ ਮੰਦਿਰਾ ਕੈਮਰੇ ਦੇ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਕੌਫੀ ਪੀ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਮੰਦਿਰਾ ਨੇ ਲਿਖਿਆ- #backtowork
ਦੂਜੀ ਤਸਵੀਰ 'ਚ ਮੰਦਿਰਾ ਰੇਡ ਗ੍ਰੀਨ ਸਾੜੀ 'ਚ ਦਿਖਾਈ ਦੇ ਰਹੀ ਹੈ। ਮਿਨੀਮਲ ਮੇਕਅਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਪਿਆਰੀ ਲੱਗ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਮੰਦਿਰਾ ਨੇ ਲਿਖਿਆ-ਕੰਮ 'ਤੇ ਵਾਪਸ ਆਉਣ ਲਈ ਆਭਾਰੀ ਹਾਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਅਦਾਕਾਰਾ ਦੇ ਹੌਂਸਲੇ ਦੀ ਤਾਰੀਫ਼ ਕਰ ਰਹੇ ਹਨ।
ਦੱਸਿਆ ਦੇਈਏ ਕਿ ਮੰਦਿਰਾ ਦੇ ਪਤੀ ਰਾਜ ਦੇ ਦਿਹਾਂਤ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਕ ਮਹੀਨਾ ਪੂਰਾ ਹੋਣ 'ਚ ਅਦਾਕਾਰਾ ਨੇ ਘਰ 'ਚ ਪੂਜਾ ਵੀ ਰੱਖੀ ਸੀ। ਅਦਾਕਾਰਾ ਪਤੀ ਦੇ ਜਾਣ ਤੋਂ ਬਾਅਦ ਕਾਫੀ ਇਕੱਲੀ ਹੋ ਗਈ ਹੈ। ਅਦਾਕਾਰਾ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਮਾਤਾ-ਪਿਤਾ ਅਤੇ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ। ਅਦਾਕਾਰਾ ਮਾਤਾ-ਪਿਤਾ ਅਤੇ ਬੱਚਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਰਾਖੀ ਸਾਵੰਤ ਦੇ ਘਰ ਦਾ ਦਰਵਾਜ਼ਾ ਤੋੜ ਕੇ ਦਾਖ਼ਲ ਹੋਇਆ ਸ਼ਖਸ, ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
NEXT STORY