ਮੁੰਬਈ- ਛੋਟੇ ਪਰਦੇ ਤੋਂ ਬਾਲੀਵੁੱਡ ਤਕ ਆਉਣ ਵਾਲੇ ਐਕਟਰ ਤੇ ਹੋਸਟ ਮਨੀਸ਼ ਪੌਲ ਅੱਜ 34 ਸਾਲ ਦੇ ਹੋ ਗਏ ਹਨ। ਮਨੋਰੰਜਨ ਦੁਨੀਆ 'ਚ ਮਨੀਸ਼ ਦਾ ਚਿਹਰਾ ਅੱਜ ਕਾਫੀ ਪ੍ਰਸਿੱਧ ਹੈ। ਉਸ ਨੇ ਟੀ. ਵੀ. ਇੰਡਸਟਰੀ 'ਚ ਜਿਥੇ ਵੀ ਕੰਮ ਕੀਤਾ, ਉਸ ਦੇ ਹੱਥ ਸਫਲਤਾ ਲੱਗੀ। ਫਿਲਮਾਂ ਲਈ ਅਜੇ ਉਸ ਨੂੰ ਹੋਰ ਮਿਹਨਤ ਕਰਨੀ ਪਵੇਗੀ। 3 ਅਗਸਤ 1981 ਨੂੰ ਮੁੰਬਈ 'ਚ ਜਨਮੇ ਮਨੀਸ਼ ਦੀ ਦੇਖ-ਰੇਖ ਦਿੱਲੀ 'ਚ ਹੋਈ।
ਉਸ ਨੇ ਦਿੱਲੀ ਦੇ ਏ. ਪੀ. ਜੇ. ਸਕੂਲ, ਸ਼ੇਖ ਸਰਾਏ ਤੋਂ ਪੜ੍ਹਾਈ ਕੀਤੀ। ਸਕੂਲ ਤੋਂ ਬਾਅਦ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਵੋਕੇਸ਼ਨਲ ਸਟੱਡੀਜ਼ ਕਾਲਜ ਤੋਂ ਟੂਰੀਜ਼ਮ 'ਚ ਬੀ. ਏ. ਕੀਤੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਮਨੀਸ਼ ਮੁੰਬਈ ਸ਼ਿਫਟ ਹੋ ਗਏ, ਜਿਥੇ ਉਸ ਦਾ ਕਰੀਅਰ ਸ਼ੁਰੂ ਹੋਇਆ ਤੇ ਉਹ ਅੱਜ ਇੰਨੇ ਪ੍ਰਸਿੱਧ ਹੋ ਗਏ ਹਨ। ਜਨਮਦਿਨ 'ਤੇ ਜੇਕਰ ਮਨੀਸ਼ ਦੇ ਵਿਆਹ ਬਾਰੇ ਗੱਲਬਾਤ ਕੀਤੀ ਜਾਵੇ ਤਾਂ ਗਲਤ ਨਹੀਂ ਹੋਵੇਗਾ।
ਉਸ ਨੇ ਸਾਲ 2007 'ਚ ਬੰਗਾਲੀ ਗਰਲ ਸੰਯੁਕਤਾ ਨਾਲ ਵਿਆਹ ਕਰਵਾਇਆ, ਜੋ ਕਿ ਉਸ ਦੀ ਸਕੂਲ ਫਰੈਂਡ ਸੀ। ਸਕੂਲ 'ਚ ਹੀ ਦੋਵਾਂ ਨੇ 1998 'ਚ ਡੇਟਿੰਗ ਸ਼ੁਰੂ ਕੀਤੀ ਸੀ। ਦੋਵਾਂ ਦੀ ਇਕ ਬੇਟੀ ਸੈਸ਼ਾ ਵੀ ਹੈ। ਮਨੀਸ਼ ਪੌਲ ਦੂਜੇ ਸੈਲੇਬ੍ਰਿਟੀਜ਼ ਵਾਂਗ ਇੰਸਟਾਗ੍ਰਾਮ 'ਤੇ ਮੌਜੂਦ ਹਨ। ਆਏ ਦਿਨ ਉਹ ਬਾਲੀਵੁੱਡ ਦੇ ਜਿਨ੍ਹਾਂ ਸੈਲੇਬ੍ਰਿਟੀਜ਼ ਨੂੰ ਮਿਲਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰ ਦਿੰਦੇ ਹਨ।
ਰਿਸ਼ੀ ਨੇ ਆਪਣੇ ਬੇਟੇ ਰਣਬੀਰ ਬਾਰੇ ਕਹਿ ਦਿੱਤੀ ਅਜਿਹੀ ਗੱਲ ਕਿ...
NEXT STORY