ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦਾ ਹਾਲ ਬਹੁਤ ਮਾੜਾ ਹੋਇਆ ਹੈ। 300 ਕਰੋੜ ਦੇ ਮੋਟੇ ਬਜਟ ’ਚ ਬਣੀ ਇਹ ਡਰਾਮਾ ਪੀਰੀਅਡ ਫ਼ਿਲਮ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਈ ਨਹੀਂ ਕਰ ਸਕੀ।
ਇਸ ਕਾਰਨ ਫ਼ਿਲਮ ਫਲਾਪ ਹੋ ਗਈ। ਅਜਿਹੇ ’ਚ ਇਸ ਫ਼ਿਲਮ ਰਾਹੀਂ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਮਿਸ ਵਰਲਡ ਤੇ ਅਦਾਕਾਰਾ ਮਾਨੁਸ਼ੀ ਛਿੱਲਰ ਨੇ ਆਪਣੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੀ ਅਸਫਲਤਾ ’ਤੇ ਚੁੱਪੀ ਤੋੜੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ 'ਬੰਬੀਹਾ ਬੋਲੇ' ਬਣਿਆ ਕਤਲ ਦਾ ਅਹਿਮ ਕਾਰਨ
ਹਾਲ ਹੀ ’ਚ ਮਾਨੁਸ਼ੀ ਛਿੱਲਰ ਨੇ ਇਕ ਇੰਟਰਵਿਊ ਦਿੱਤਾ ਹੈ, ਜਿਸ ’ਚ ਮਾਨੁਸ਼ੀ ਕੋਲੋਂ ਫ਼ਿਲਮ ਦੇ ਫਲਾਪ ਹੋਣ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਮਾਨੁਸ਼ੀ ਨੇ ਇਸ ’ਤੇ ਕਿਹਾ, ‘‘ਦੇਖੋ ਫ਼ਿਲਮ ਦਾ ਚੱਲਣਾ ਨਾ ਚੱਲਣਾ ਸਾਡੇ ਹੱਥ ’ਚ ਨਹੀਂ ਹੁੰਦਾ ਹੈ, ਇਹ ਇਕ ਟੀਮ ਵਰਕ ਹੈ। ਦਰਸ਼ਕਾਂ ਨੂੰ ਕਿਹੜੀ ਫ਼ਿਲਮ ਪਸੰਦ ਆਵੇਗੀ ਜਾਂ ਨਹੀਂ, ਉਸ ਦਾ ਫ਼ੈਸਲਾ ਸਿਰਫ ਉਹੀ ਕਰ ਸਕਦੇ ਹਨ। ਅਜਿਹੇ ’ਚ ਮੇਰੇ ਲਈ ਇਹ ਸਭ ਨਵਾਂ ਹੈ। ਹਾਲਾਂਕਿ ਇਸ ਤੋਂ ਮੈਨੂੰ ਅੱਗੇ ਬਹੁਤ ਮਦਦ ਮਿਲਣ ਵਾਲੀ ਹੈ, ਜਿਸ ਨਾਲ ਮੈਂ ਬਹੁਤ ਕੁਝ ਸਿੱਖਾਂਗੀ।’’
ਉਥੇ ਅਜਿਹੀ ਚਰਚਾ ਵੀ ਹੋ ਰਹੀ ਹੈ ਕਿ ਸਾਊਥ ਅਦਾਕਾਰ ਕਮਲ ਹਾਸਨ ਦੀ ‘ਵਿਕਰਮ’ ਤੇ ‘ਮੇਜਰ’ ਫ਼ਿਲਮ ਕਾਰਨ ‘ਸਮਰਾਟ ਪ੍ਰਿਥਵੀਰਾਜ’ ਦਾ ਇਹ ਹਾਲ ਹੋਇਆ ਹੈ। ਇਸ ਮਾਮਲੇ ’ਤੇ ਆਪਣੀ ਗੱਲ ਰੱਖਦਿਆਂ ਮਾਨੁਸ਼ੀ ਛਿੱਲਰ ਨੇ ਿਕਹਾ, ‘‘ਸੱਚ ਦੱਸਾਂ ਤਾਂ ਮੈਂ ਅਜੇ ਤਕ ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਨਹੀਂ ਦੇਖਿਆ ਪਰ ਕਿਸੇ ਇਕ ਫ਼ਿਲਮ ਦੇ ਫਲਾਪ ਹੋਣ ਦਾ ਦੋਸ਼ ਅਸੀਂ ਕਿਸੇ ਹੋਰ ਫ਼ਿਲਮ ਨੂੰ ਨਹੀਂ ਦੇ ਸਕਦੇ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲਗਜ਼ਰੀ ਕਾਰ ‘Aston Martin DB9’ ’ਚ ਮਹਿਲਾ ਪ੍ਰਸ਼ੰਸਕ ਨੂੰ ਘੁੰਮਾਉਣ ਨਿਕਲੇ ਵਿਦੁਤ ਜਾਮਵਾਲ, ਦੇਖੋ ਵੀਡੀਓ
NEXT STORY