ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਸ ਸਮੇਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਸੋਨਮ ਕਪੂਰ ਪਤੀ ਆਨੰਦ ਆਹੂਜਾ ਨਾਲ ਆਪਣੇ ਪਹਿਲੇ ਬੱਚੇ ਦੇ ਸਵਾਗਤ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜ਼ਿੰਦਗੀ ਦੇ ਇਸ ਖੂਬਸੂਰਤ ਸਮੇਂ ਦੇ ਹਰ ਪਲ ਨੂੰ ਸੋਨਮ ਕੈਮਰੇ 'ਚ ਕੈਦ ਕਰ ਰਹੀ ਹੈ।
ਇੰਟਰਨੈੱਟ 'ਤੇ ਆਏ ਦਿਨ ਅਜਿਹੀਆਂ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ 'ਚ ਸੋਨਮ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆਉਂਦੀ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਪਤੀ ਅਤੇ ਭੈਣ ਦੇ ਨਾਲ ਛੁੱਟੀਆਂ 'ਤੇ ਗਈ ਸੀ ਜਿਥੋਂ ਉਨ੍ਹਾਂ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ।
ਗਰਭ ਅਵਸਥਾ ਦੇ ਆਖਰੀ ਪੜ੍ਹਾਅ ਦਾ ਆਨੰਦ ਲੈ ਰਹੀ ਸੋਨਮ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਦੇ ਪੈਰਾਂ 'ਚ ਸੋਜ ਆਈ ਹੋਈ ਹੈ। ਹੋਣ ਵਾਲੀ ਮਾਂ ਨੇ ਆਪਣੇ ਸੋਜ ਆਏ ਪੈਰਾਂ ਦੀ ਝਲਕ ਦਿਖਾਉਂਦੇ ਹੋਏ ਕਿਹਾ ਕਿ ਪ੍ਰੈਗਨੈਂਸੀ ਖੂਬਸੂਰਤ ਨਹੀਂ ਹੈ।
ਸਾਂਝੀ ਕੀਤੀ ਤਸਵੀਰ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਦੇ ਪੈਰਾਂ 'ਚ ਸੋਜ ਆਈ ਹੈ ਅਤੇ ਉਹ ਆਪਣੇ ਪੈਰਾਂ ਨੂੰ ਬੈੱਡ 'ਤੇ ਰੱਖੇ ਸਿਰਹਾਣੇ 'ਤੇ ਟਿਕਾ ਕੇ ਲੇਟੀ ਹੋਈ ਹੈ। ਉਨ੍ਹਾਂ ਨੇ ਵੀਡੀਓ ਨੂੰ ਕੈਪਸ਼ਨ ਦਿੱਤੀ-'ਪ੍ਰੈਗਨੈਂਸੀ ਕਦੇ-ਕਦੇ ਸੁੰਦਰ ਨਹੀਂ ਹੁੰਦੀ ਹੈ।
ਸੋਨਮ 8 ਮਈ 2018 ਨੂੰ ਬਿਜਨੈੱਸਮੈਨ ਆਨੰਦ ਆਹੂਜਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੀ। ਉਨ੍ਹਾਂ ਨੇ ਇਸ ਸਾਲ ਮਾਰਚ 'ਚ ਇੰਸਟਾਗ੍ਰਾਮ 'ਤੇ ਇਸ ਮੈਟਰਨਿਟੀ ਫੋਟੋਸ਼ੂਟ ਦੇ ਨਾਲ ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਇਸ ਨੂੰ ਕੈਪਸ਼ਨ ਦਿੱਤੀ-'ਚਾਰ ਹੱਥ'। ਤੁਹਾਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਚੁੱਕਣ ਲਈ ਅਸੀਂ ਉਡੀਕ ਨਹੀਂ ਕਰ ਸਕਦੇ ਹਾਂ। ਦੋ ਦਿਲ। ਉਹ ਹਰ ਕਦਮ 'ਤੇ ਤੁਹਾਡੇ ਨਾਲ ਰਹਿਣਗੇ। ਇਕ ਪਰਿਵਾਰ। ਜੋ ਤੁਹਾਨੂੰ ਪਿਆਰ ਅਤੇ ਸਮਰਥਨ ਕਰੇਗਾ। ਅਸੀਂ ਤੁਹਾਡਾ ਸਵਾਗਤ ਕਰਨ ਲਈ ਹੋਰ ਉਡੀਕ ਨਹੀਂ ਕਰ ਸਕਦੇ'। ਸੋਨਮ ਅਤੇ ਆਨੰਦ ਅਗਸਤ 'ਚ ਆਪਣੇ ਬੱਚੇ ਦਾ ਸਵਾਗਤ ਕਰਨਗੇ।
ਤਸਵੀਰਾਂ ਸਾਂਝੀਆਂ ਕਰਕੇ ਸ਼ਨਾਇਆ ਨੇ ਨਾਨੀ ਨੂੰ ਯਾਦ ਕੀਤਾ, ਕੌਫੀ ਪੀਂਦੀ ਨਜ਼ਰ ਆਈ ਸੰਜੇ ਕਪੂਰ ਦੀ ਧੀ
NEXT STORY