ਨਿਰਦੇਸ਼ਕ: ਆਰ. ਬਾਲਕੀ
ਕਲਾਕਾਰ: ਅਰਜੁਨ ਕਪੂਰ, ਕਰੀਨਾ ਕਪੂਰ ਖਾਨ, ਰਜਿਤ ਕਪੂਰ, ਸਵਰੂਪ ਸੰਪਤ
ਮੁੰਬਈ— ਅਨੋਖੇ ਵਿਸ਼ਿਆਂ ਨੂੰ ਫਿਲਮਾਂ ਦਾ ਰੂਪ ਦੇਣ ਵਾਲੇ ਲੇਖਕ ਅਤੇ ਨਿਰਦੇਸ਼ਕ ਆਰ. ਬਾਲਕੀ ਦੀ ਚੌਥੀ ਫਿਲਮ 'ਕੀ ਐਂਡ ਕਾ' ਇਕ ਰੋਮਾਂਟਿਕ ਕਾਮੇਡੀ ਹੈ। ਇਸ ਫਿਲਮ 'ਚ ਕੁਝ ਖਾਸ ਨਹੀਂ ਹੈ ਪਰ ਇਹ ਇੰਨੀ ਵੀ ਸਧਾਰਨ ਨਹੀਂ ਹੈ। ਬਾਲਕੀ ਦੀਆਂ ਫਿਲਮਾਂ 'ਚੀਨੀ ਕਮ' ਅਤੇ 'ਪਾ' ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ ਪਰ ਉਸ ਦੀ ਪਿਛਲੀ ਫਿਲਮ 'ਸ਼ਮਿਤਾਭ' ਇਕ ਵੱਡਾ ਝਟਕਾ ਸੀ। 'ਕੀ ਐਂਡ ਕਾ' 'ਚ ਵੀ ਅਜਿਹਾ ਹੀ ਝੋਲ ਦਿਖਾਈ ਦਿੰਦਾ ਹੈ, ਜੋ ਇਸ ਨੂੰ 'ਸ਼ਮਿਤਾਭ' ਦੀ ਰਾਹ 'ਤੇ ਲੈ ਜਾਂਦਾ ਹੈ।
ਫਿਲਮ 'ਚ ਇਕ ਵੱਡੇ ਰੀਅਲ ਐਸਟੇਟ ਕਾਰੋਬਾਰੀ ਦਾ ਮੁੰਡਾ ਕਬੀਰ (ਅਰਜੁਨ ਕਪੂਰ) ਨੌਕਰੀ ਕਰਨ ਦੀ ਥਾਂ ਘਰ ਸੰਭਾਲਣ ਵਾਲਾ ਪਤੀ ਬਣਨਾ ਚਾਹੁੰਦਾ ਹੈ ਜਦੋਂ ਕਿ ਉਸ ਦੀ ਪਤਨੀ ਕੀਆ (ਕਰੀਨਾ ਕਪੂਰ ਖਾਨ) ਕਾਰਪੋਰੇਟ ਜਗਤ ਦਾ ਵੱਡਾ ਨਾਂ ਬਣਨਾ ਚਾਹੁੰਦੀ ਹੈ। ਫਿਲਮ ਦੀ ਕਹਾਣੀ ਥੋੜੀ ਹੱਟ ਕੇ ਹੈ ਪਰ ਇਸ ਨੂੰ ਪਰਦੇ 'ਤੇ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਹੈ।
ਸ਼ੁਰੂਆਤ 'ਚ ਫਿਲਮ ਦੇ ਦੋਵੇਂ ਕਿਰਦਾਰ ਆਪਸ 'ਚ ਬਿਨਾਂ ਕਿਸੀ ਝਗੜੇ ਦੇ ਰਹਿੰਦੇ ਹਨ ਪਰ ਦੋਹਾਂ ਦੇ ਰਿਸ਼ਤਿਆਂ 'ਚ ਦਰਾਰ ਉਦੋਂ ਆਉਂਦੀ ਹੈ ਜਦੋਂ ਅਰਜੁਨ ਕਪੂਰ ਲੈਗਿੰਗ ਸਮਾਨਤਾ 'ਤੇ ਆਪਣੇ ਵਿਚਾਰ ਪੇਸ਼ ਕਰਨ ਵਾਲੀ ਮਸ਼ਹੂਰ ਹਸਤੀ ਬਣ ਜਾਂਦੇ ਹਨ। ਭਾਰਤ ਵਰਗੇ ਦੇਸ਼, ਜਿੱਥੇ ਔਰਤਾਂ ਨੂੰ ਸਿਰਫ ਘਰੇਲੂ ਕੰਮ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ, ਉੱਥੇ ਅਜਿਹੀ ਸੋਚ ਨੂੰ ਫਿਲਮ ਰਾਹੀਂ ਪੇਸ਼ ਕਰਨ ਲਈ ਬਾਲਕੀ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਪਰ ਉਹ ਇਸ ਕਹਾਣੀ ਨੂੰ ਇਕ ਵਧੀਆ ਅੰਤ ਦੇਣ 'ਚ ਸਫਲ ਨਹੀਂ ਹੋ ਸਕੇ। ਅਰਜੁਨ ਅਤੇ ਕਰੀਨਾ ਦੋਹਾਂ ਨੇ ਫਿਲਮ 'ਚ ਵਧੀਆ ਕੰਮ ਕੀਤਾ ਹੈ। ਅਮਿਤਾਭ ਬੱਚਨ ਅਤੇ ਜਯਾ ਬੱਚਨ ਨੇ ਵੀ ਆਪਣੇ ਕਿਰਦਾਰਾਂ ਰਾਹੀਂ ਫਿਲਮ ਨੂੰ ਗਤੀ ਦਿੱਤੀ ਹੈ।
ਕਿਸ ਦੀ ਝੋਲੀ 'ਚ ਆਏਗਾ '24' ਦਾ ਹਿੰਦੀ ਰੀਮੇਕ, ਰਿਤਿਕ ਜਾਂ ਸਲਮਾਨ?
NEXT STORY