ਜਲੰਧਰ- ਰਿਧੀ ਡੋਗਰਾ ਨੂੰ ਆਈਸਕ੍ਰੀਮ ਬਹੁਤ ਪਸੰਦ ਹੈ ਪਰ ਉਹ ਇਸ ਦਾ ਆਨੰਦ ਸਿਹਤਮੰਦ ਤਰੀਕੇ ਨਾਲ ਲੈਣ ਦੀ ਕੋਸ਼ਿਸ਼ ਕਰਦੀ ਹੈ।ਉਸ ਨੇ ਕਿਹਾ, "ਕਿਉਂਕਿ ਆਈਸਕ੍ਰੀਮ 'ਚ ਕਾਫੀ ਜ਼ਿਆਦਾ ਮਿੱਠਾ ਹੁੰਦਾ ਹੈ, ਤੁਸੀਂ ਇਸ ਨੂੰ ਰੋਜ਼-ਰੋਜ਼ ਨਹੀਂ ਖਾ ਸਕਦੇ ਹੋ ਪਰ ਕਦੇ-ਕਦੇ ਇਸ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਅਸਲ 'ਚ ਜ਼ਿਆਦਾ ਚੀਨੀ ਦਾ ਸੇਵਨ ਨਹੀਂ ਕਰਦੀ, ਕਿਉਂਕਿ ਮੈਂ ਸਿਹਤ ਦੇ ਪ੍ਰਤੀ ਸਚੇਤ ਹਾਂ।"“ਮੈਨੂੰ ਖੁਸ਼ੀ ਹੈ ਕਿ ਹੁਣ ਅਸੀਂ ਇਕ ਅਜਿਹੀ ਦੁਨੀਆ 'ਚ ਰਹਿੰਦੇ ਹਾਂ, ਜਿੱਥੇ ਗਲੂਟੇਨ-ਮੁਕਤ, ਰ੍ਹੇ ਪ੍ਰੋਟੀਨ, ਸ਼ੂਗਰ ਫ੍ਰੀ ਅਤੇ ਕਈ ਹੋਰ ਸਿਹਤਮੰਦ ਚੀਜ਼ਾਂ ਮਿਲ ਜਾਂਦੀਆਂ ਹਨ। ਮੈਂ ਸਿਹਤ ਲਈ ਚੰਗੀਆਂ ਆਈਸਕ੍ਰੀਮਾਂ ਨੂੰ ਲੱਭਣ 'ਚ ਮਾਹਿਰ ਹਾਂ।
ਇਹ ਖ਼ਬਰ ਵੀ ਪੜ੍ਹੋ - ਇਹ ਅਦਾਕਾਰ ਵੀ ਹੋ ਚੁੱਕਿਆ ਹੈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੁਦ ਕੀਤਾ ਖੁਲਾਸਾ
ਮੇਰਾ ਫ੍ਰੀਜ਼ਰ ਹਮੇਸ਼ਾ ਆਈਸਕ੍ਰੀਮ ਨਾਲ ਭਰਿਆ ਰਹਿੰਦਾ ਹੈ, ਪਰ ਜ਼ਿਆਦਾਤਰ ਹੈਲਦੀ ਆਈਸਕ੍ਰੀਮ ਹਨ। ਮੈਂ ਚੀਨੀ ਨਹੀਂ ਖਾਂਦੀ ਪਰ ਫਿਰ ਵੀ ਮੈਂ ਆਈਸਕ੍ਰੀਮ ਦਾ ਆਨੰਦ ਲੈਂਦੀ ਹਾਂ । ਬਹੁਤ ਲੋਕ ਸੋਚਦੇ ਹਨ ਕਿ ਚੀਨੀ ਦੇ ਬਿਨਾਂ ਇਸ ਦਾ ਆਨੰਦ ਨਹੀਂ ਲਿਆ ਜਾ ਸਕਦਾ, ਪਰ ਸਾਡੇ ਦੇਸ਼ 'ਚ ਕਈ ਘਰੇਲੂ ਬਰਾਂਡ ਹਨ, ਜੋ ਚੰਗੀ ਸਮੱਗਰੀ ਦਾ ਇਸਤੇਮਾਲ ਕਰਦੇ ਹਨ। ਮੈਂ ਗੈਰ-ਸਿਹਤਮੰਦ ਅਤੇ ਚੀਨੀ ਨਾਲ ਭਰਪੂਰ ਆਈਸਕ੍ਰੀਮ ਦਾ ਰਿਪਲੇਸਮੈਂਟ ਦੱਸ ਸਕਦੀ ਹਾਂ ।"
ਇਹ ਖ਼ਬਰ ਵੀ ਪੜ੍ਹੋ - ਦਰਸ਼ਕਾਂ ਨੂੰ ਨਹੀਂ ਆਇਆ ਪਸੰਦ 'ਬਿੱਗ ਬੌਸ ਓਟੀਟੀ 3', ਜਲਦ ਹੋਣ ਜਾ ਰਿਹਾ ਹੈ ਸ਼ੋਅ ਬੰਦ
ਪਿਛਲੀ ਵਾਰ ਸ਼ਾਹਰੁਖ ਖਾਨ ਦੇ ਅਭਿਨੈ ਵਾਲੀ ਫਿਲਮ 'ਜਵਾਨ' ਵਿਚ ਨਜ਼ਰ ਆਈ ਰਿਧੀ ਦੱਸਦੀ ਹੈ ਕਿ ਉਹ ਘਰ 'ਚ ਖੁਦ ਵੀ ਆਈਸਕ੍ਰੀਮ ਬਣਾਉਂਦੀ ਹੈ। ਮੈਂ ਆਈਸਕ੍ਰੀਮ ਬਣਾਉਣ ਲਈ ਕੇਲਾ, ਵਨੀਲਾ ਐਸੈਂਸ, ਖਜੂਰ, ਗੁੜ ਅਤੇ ਕੋਕੋ ਦੀ ਵਰਤੋਂ ਕਰਦੀ ਹਾਂ।"ਉਸ ਨੇ ਕਿਹਾ, “ਮੇਰੇ ਡਾਕਟਰ ਨੇ ਮੈਨੂੰ ਦੱਸਿਆ ਹੈ ਕਿ ਚੀਨੀ ਸਾਡੇ ਲਈ ਕਿੰਨੀ ਖਰਾਬ ਹੈ। ਮੈਨੂੰ ਮਿੱਠਾ ਖਾਣ ਦਾ ਸ਼ੌਕ ਹੈ, ਮੈਨੂੰ ਚਾਕਲੇਟ, ਆਈਸਕ੍ਰੀਮ ਅਤੇ ਕੇਕ ਬਹੁਤ ਪਸੰਦ ਹਨ। ਤੁਸੀਂ ਮੇਰੀ ਜ਼ਿੰਦਗੀ 'ਚੋਂ ਚੀਨੀ ਕੱਢ ਸਕਦੇ ਹੋ, ਪਰ ਆਈਸਕ੍ਰੀਮ ਨਹੀਂ।"
ਦਰਸ਼ਕਾਂ ਨੂੰ ਨਹੀਂ ਆਇਆ ਪਸੰਦ 'ਬਿੱਗ ਬੌਸ ਓਟੀਟੀ 3', ਜਲਦ ਹੋਣ ਜਾ ਰਿਹਾ ਹੈ ਸ਼ੋਅ ਬੰਦ
NEXT STORY