ਜਲੰਧਰ (ਬਿਊਰੋ) : ਪੰਜਾਬੀ ਗਾਇਕ ਨਛੱਤਰ ਗਿੱਲ ਦੀ ਧਰਮ ਪਤਨੀ ਦਲਵਿੰਦਰ ਕੌਰ ਦਾ ਦਿਹਾਂਤ ਬੀਤੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਇਲਾਕੇ ਅਤੇ ਪਰਿਵਾਰ ਦਾ ਮਾਹੌਲ ਗਮਜ਼ਦਾ ਹੈ। ਬੀਤੇ ਦਿਨੀਂ ਦਲਵਿੰਦਰ ਕੌਰ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸੀ। ਇਸ ਦੌਰਾਨ ਪੰਜਾਬੀ ਸੰਗੀਤ ਜਗਤ ਦੇ ਸਿਰਫ਼ 2 ਹੀ ਕਲਾਕਾਰਾਂ ਸਤਵਿੰਦਰ ਬੁੱਗਾ ਤੇ ਸੁਰਿੰਦਰ ਸ਼ਿੰਦਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਾਇਕ ਨਛੱਤਰ ਗਿੱਲ ਦਾ ਹੌਸਲਾ ਵਧਾਇਆ। ਦੱਸ ਦਈਏ ਕਿ ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਹੋਰ ਕੋਈ ਵੀ ਪੰਜਾਬੀ ਕਲਾਕਾਰ ਨਛੱਤਰ ਗਿੱਲ ਨਾਲ ਇਸ ਦੁੱਖ ਦੀ ਘੜੀ 'ਚ ਨਜ਼ਰ ਨਹੀਂ ਆਇਆ। ਇਸ ਤੋਂ ਇਲਾਵਾ ਜਿਸ ਦਿਨ ਉਨ੍ਹਾਂ ਦੀ ਧਰਮ ਪਤਨੀ ਦਾ ਸਸਕਾਰ ਸੀ, ਉਸ ਦਿਨ ਵੀ ਉਨ੍ਹਾਂ ਨਾਲ ਕੋਈ ਬਹੁਤੇ ਕਲਾਕਾਰ ਨਜ਼ਰ ਨਹੀਂ ਆਏ। ਸਿਰਫ਼ 4-5 ਸਿੰਗਰਾਂ ਨੇ ਦਲਵਿੰਦਰ ਕੌਰ ਨੂੰ ਅੰਤਿਮ ਵਿਦਾਈ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ
ਦੱਸ ਦਈਏ ਕਿ ਨਛੱਤਰ ਗਿੱਲ ਵੱਲੋਂ ਸਾਂਝੀ ਕੀਤੀ ਗਈ ਪੋਸਟ 'ਚ ਪੂਰੀ ਜਾਣਕਾਰੀ ਦਿੱਤੀ ਗਈ ਸੀ, ਜਿਸ 'ਚ ਇਹ ਲਿਖਿਆ ਗਿਆ ਸੀ ਕਿ ''ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਪਿਆਰੀ ਦਲਵਿੰਦਰ ਕੌਰ ਗਿੱਲ (ਸੁਪਤਨੀ ਨਛੱਤਰ ਗਿੱਲ) ਮਿਤੀ 16 ਨਵੰਬਰ 2022 ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੀ ਹੈ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 22 ਨਵੰਬਰ 2022 (ਦਿਨ ਮੰਗਲਵਾਰ) ਨੂੰ ਦੁਪਹਿਰ 12.00 ਤੋਂ 2.00 ਵਜੇ ਤੱਕ ਗੁਰਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਹੋਵੇਗੀ। ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਗੁਰੂ ਭਾਣੇ 'ਚ...ਸਮੂਹ ਗਿੱਲ ਪਰਿਵਾਰ ਅਤੇ ਰਿਸ਼ਤੇਦਾਰ।''
ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)
ਦੱਸਣਯੋਗ ਹੈ ਕਿ 16 ਨਵੰਬਰ ਨੂੰ ਦਲਵਿੰਦਰ ਕੌਰ ਦਾ ਦਿਹਾਂਤ ਹੋਇਆ ਸੀ। ਉਸ ਤੋਂ ਦੋ ਦਿਨ ਪਹਿਲਾਂ ਹੀ ਯਾਨੀਕਿ 14 ਨਵੰਬਰ ਨੂੰ ਉਨ੍ਹਾਂ ਦੀ ਧੀ ਸਰਪ੍ਰੀਤ ਕੌਰ ਦਾ ਵਿਆਹ ਹੋਇਆ ਸੀ ਅਤੇ 17 ਨਵੰਬਰ ਨੂੰ ਉਨ੍ਹਾਂ ਦੇ ਪੁੱਤਰ ਦਾ ਵਿਆਹ ਸੀ ਪਰ ਬਦਕਿਸਮਤੀ ਤਾਂ ਵੇਖੋ ਦਲਵਿੰਦਰ ਕੌਰ ਨੂੰ ਆਪਣੇ ਪੁੱਤਰ ਨੂੰ ਸਿਹਰਾ ਸਜਦਿਆਂ ਵੇਖਣਾ ਹੀ ਨਸੀਬ ਨਹੀਂ ਹੋਇਆ। ਜਿਸ ਵਿਹੜੇ ਖ਼ੁਸ਼ੀਆਂ ਦਾ ਪਹਿਰਾ ਸੀ, ਓਥੇ ਇੱਕਦਮ ਅੱਥਰੂਆਂ ਨੇ ਘੇਰਾ ਪਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।
ਕੰਮਕਾਜੀ ਦਿਨਾਂ ’ਚ ਵੀ ਮੋਟੀ ਕਮਾਈ ਕਰ ਰਹੀ ‘ਦ੍ਰਿਸ਼ਯਮ 2’, ਜਾਣੋ ਕਲੈਕਸ਼ਨ
NEXT STORY