ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਤੋਂ ਹਾਲੀਵੁੱਡ ਤਕ ਦਾ ਸਫ਼ਰ ਤੈਅ ਕਰ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਜ਼ਬਰਦਸਤ ਰੁੱਝੇ ਸ਼ੈਡਿਊਲ 'ਚ ਵੀ ਫੁਰਸਤ ਦੇ ਪਲ ਕੱਢਣਾ ਨਹੀਂ ਭੁੱਲਦੀ। ਪ੍ਰਿਅੰਕਾ ਚੋਪੜਾ ਜੋਨਸ ਇਸ ਸਮੇਂ ਆਪਣੇ ਨਵੇਂ ਸ਼ੋਅ ਸਿਟੇਡਲ (Citadel) ਦੀ ਸ਼ੂਟਿੰਗ ਕਰ ਰਹੀ ਹੈ।

ਸ਼ੂਟਿੰਗ ਦੌਰਾਨ ਕਲਿੱਕ ਕੀਤੀਆਂ ਤਸਵੀਰਾਂ ਅਦਾਕਾਰਾ ਲਗਾਤਾਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਵੀ ਕਰ ਰਹੀ ਹੈ। ਹੁਣ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਪ੍ਰਿਅੰਕਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਚਿਲ ਕਰਦੇ ਹੋਏ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਉਥੇ ਹੀ ਇਸ ਤਸਵੀਰ ਤੋਂ ਇਲਾਵਾ ਪ੍ਰਿਅੰਕਾ ਨੇ ਆਪਣੀ ਇਕ ਬਿਕਨੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦਾ ਫਿੱਗਰ ਸਾਫ਼ ਨਜ਼ਰ ਆ ਰਿਹਾ ਹੈ।

ਇਸ ਤਸਵੀਰ 'ਚ ਪ੍ਰਿਅੰਕਾ ਦਾ ਪਰਫੈਕਟ ਫਿੱਗਰ ਨਜ਼ਰ ਆ ਰਿਹਾ ਹੈ, ਜਿਸ ਨੂੰ ਫੈਨਜ਼ ਅੱਗ ਦੱਸ ਰਹੇ ਹਨ। ਤਸਵੀਰ 'ਚ ਨਜ਼ਰ ਆ ਰਿਹਾ ਹੈ ਕਿ ਪ੍ਰਿਅੰਕਾ ਸੋਫੇ 'ਤੇ ਲੇਟੀ ਹੋਈ ਹੈ ਅਤੇ ਸਨਬਾਥ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਪ੍ਰਿਅੰਕਾ ਨੇ ਰੈੱਡ ਬਾਟਮ ਟਾਪ ਪਾਇਆ ਹੋਇਆ ਹੈ ਅਤੇ ਸਨ ਗਲਾਸਿਜ਼ ਲਗਾ ਰੱਖੇ ਹਨ। ਤਸਵੀਰ 'ਚ ਦੇਖ ਕੇ ਇਹ ਸਾਫ਼ ਲੱਗ ਰਿਹਾ ਹੈ ਕਿ ਅਦਾਕਾਰਾ ਨੇ ਖ਼ੁਦ ਆਪਣੀ ਇਹ ਤਸਵੀਰ ਕਲਿੱਕ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ, ''ਅਜਿਹਾ ਐਤਵਾਰ...।'' ਪ੍ਰਿਅੰਕਾ ਦੀ ਇਸ ਤਸਵੀਰ 'ਤੇ ਮਨੀਸ਼ ਮਲਹੋਤਰਾ ਸਮੇਤ ਫੈਨਜ਼ ਤਾਂ ਕੁਮੈਂਟ ਕਰ ਹੀ ਰਹੇ ਹਨ ਪਰ ਅਦਾਕਾਰਾ ਦੇ ਪਤੀ ਨੇ ਵੀ ਇਸ ਤਸਵੀਰ 'ਤੇ ਕੁਮੈਂਟ ਕਰਕੇ ਇਸ ਨੂੰ 'ਯਮੀ' ਦੱਸਿਆ ਹੈ।

ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਗੁੱਟ 'ਤੇ ਸਜਾਈ ਰੱਖੜੀ, ਭੈਣ-ਭਰਾ ਦੇ ਪਿਆਰ ਦਾ ਕੀਤਾ ਇਜ਼ਹਾਰ
NEXT STORY