ਮੁੰਬਈ- ਏਅਰਪੋਰਟ ’ਤੇ ਅਦਾਕਾਰਾ ਨਿਤਾਂਸ਼ੀ ਗੋਇਲ ਫਿਲਮ ਫੇਅਰ ਟ੍ਰਾਫੀ ਨਾਲ ਨਜ਼ਰ ਆਈ। ਨਿਤਾਂਸ਼ੀ ਨੇ ਫਿਲਮ ‘ਲਾਪਤਾ ਲੇਡੀਜ਼’ ਵਿਚ ਬੈਸਟ ਡੈਬਿਊ ਫੀਮੇਲ ਕੈਟੇਗਰੀ ਦਾ ਐਵਾਰਡ ਜਿੱਤਿਆ ਹੈ। ਨਿਤਾਂਸ਼ੀ ਨੇ ਫਿਲਮ ਵਿਚ ‘ਫੂਲ’ ਦਾ ਕਿਰਦਾਰ ਨਿਭਾਇਆ ਸੀ।
70ਵੇਂ ਫਿਲਮਫੇਅਰ ਐਵਾਰਡ ਵਿਚ ਲਾਪਤਾ ਲੇਡੀਜ਼ ਨੂੰ 13 ਐਵਾਰਡਸ ਮਿਲੇ, ਜਿਸ ਵਿਚ ਨਿਤਾਂਸ਼ੀ ਨੂੰ ਬੈਸਟ ਡੈਬਿਊ ਫੀਮੇਲ ਦਾ ਐਵਾਰਡ ਵੀ ਸ਼ਾਮਿਲ ਹੈ। ਇਸ ਵਾਰ ਫਿਲਮ ਫੇਅਰ ਐਵਾਰਡ ਦਾ ਆਯੋਜਨ ਅਹਿਮਦਾਬਾਦ ਵਿਚ ਕੀਤਾ ਗਿਆ ਸੀ, ਜਿੱਥੇ ਸਿਤਾਰਿਆਂ ਨੇ ਚਾਰ-ਚੰਨ ਲਗਾ ਦਿੱਤੇ। ਅਦਾਕਾਰ ਸ਼ਾਹਰੁਖ ਖਾਨ ਅਤੇ ਫਿਲਮ ਮੇਕਰ ਕਰਣ ਜੌਹਰ ਸ਼ੋਅ ਦੇ ਹੋਸਟ ਸਨ।
ਫਿਲਮਫੇਅਰ ਐਵਾਰਡਸ 'ਚ "ਲਾਪਤਾ ਲੇਡੀਜ਼" ਦਾ ਜਲਵਾ, ਜਿੱਤੇ 13 ਪੁਰਸਕਾਰ
NEXT STORY