ਨਵੀਂ ਦਿੱਲੀ (ਬਿਊਰੋ) - ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਤੀਜੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਦੌਰਾਨ ਜੇਲ ’ਚ ਬੰਦ ਸੁਕੇਸ਼ ਨੇ ਅਭਿਨੇਤਰੀ ਨੋਰਾ ਫਤੇਹੀ ਅਤੇ ਜੈਕਲੀਨ ਫਰਨਾਂਡੀਜ਼ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਚਿੱਠੀ ਲਿਖੀ ਹੈ।
ਚਿੱਠੀ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਨੋਰਾ ਫਤੇਹੀ ਨੇ ਆਰਥਿਕ ਅਪਰਾਧ ਬਿਊਰੋ ਦੇ ਸਾਹਮਣੇ ਆਪਣਾ ਬਿਆਨ ਬਦਲ ਲਿਆ ਸੀ। ਨੋਰਾ ਚਾਹੁੰਦੀ ਸੀ ਕਿ ਮੈਂ ਜੈਕਲੀਨ ਨੂੰ ਛੱਡ ਦੇਵਾਂ। ਮੇਰੇ ਮਨ੍ਹਾ ਕਰਨ ’ਤੇ ਵੀ ਨੋਰਾ ਫਤੇਹੀ ਮੈਨੂੰ ਪ੍ਰੇਸ਼ਾਨ ਕਰਦੀ ਰਹੀ। ਜੈਕਲੀਨ ਅਤੇ ਮੈਂ ਗੰਭੀਰ ਰਿਸ਼ਤੇ ’ਚ ਸੀ। ਇਹੀ ਕਾਰਨ ਹੈ ਕਿ ਨੋਰਾ ਜੈਕਲੀਨ ਨਾਲ ਈਰਖਾ ਕਰਦੀ ਸੀ। ਉਹ ਮੈਨੂੰ ਜੈਕਲੀਨ ਬਾਰੇ ਉਕਸਾਉਂਦੀ ਸੀ । ਮੇਰਾ ਬ੍ਰੇਨਵਾਸ਼ ਕਰਦੀ ਸੀ। ਸੁਕੇਸ਼ ਨੇ ਅੱਗੇ ਲਿਖਿਆ ਕਿ ਨਿੱਕੀ ਤੰਬੋਲੀ ਅਤੇ ਚਾਹਤ ਖੰਨਾ ਸਿਰਫ਼ ਪੇਸ਼ੇਵਰ ਸਹਿਯੋਗੀ ਸਨ। ਉਹ ਮੇਰੇ ਪ੍ਰੋਡਕਸ਼ਨ ਵਿਚ ਕੰਮ ਕਰਨ ਵਾਲੇ ਸਨ।
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ
ਦੱਸ ਦਈਏ ਕਿ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਨੋਰਾ ਫਤੇਹੀ ਦੀ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ’ਤੇ ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ 25 ਮਾਰਚ ਨੂੰ ਸੁਣਵਾਈ ਕਰੇਗੀ। ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਨਾਂ ਗਲਤ ਤਰੀਕੇ ਨਾਲ ਘਸੀਟਣ ’ਤੇ ਜੈਕਲੀਨ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਸੈਲਫੀ’ ਦਾ ਟਰੇਲਰ ਰਿਲੀਜ਼ (ਵੀਡੀਓ)
ਨੋਰਾ ਫਤੇਹੀ ਨੇ ਆਪਣੀ ਸ਼ਿਕਾਇਤ ਵਿਚ 15 ਮੀਡੀਆ ਅਦਾਰਿਆਂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਨੋਰਾ ਫਤੇਹੀ ਦੇ ਵਕੀਲ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਅੱਜ ਹੋਣੀ ਸੀ ਪਰ ਜੱਜ ਨਿਆਂਇਕ ਸਿਖਲਾਈ ਲਈ ਛੁੱਟੀ ’ਤੇ ਸਨ, ਇਸ ਲਈ ਸੁਣਵਾਈ ਮੁਲਤਵੀ ਕਰਨੀ ਪਈ। ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਹੈ ਕਿ ਜੈਕਲੀਨ ਫਰਨਾਂਡੀਜ਼ ਨੇ ਕਿਹਾ ਹੈ ਕਿ ਨੋਰਾ ਫਤੇਹੀ ਨੂੰ ਚੰਦਰਸ਼ੇਖਰ ਤੋਂ ਤੋਹਫ਼ੇ ਮਿਲੇ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਫ਼ਿਲਮ ਲਈ 20 ਕਰੋੜ ਲੈਣ ’ਤੇ ਬੋਲੇ ਕਾਰਤਿਕ ਆਰੀਅਨ, ‘ਉਹ ਮੇਰੀ ਮਿਹਨਤ ਦੇ ਪੈਸੇ’
NEXT STORY