ਨਵੀਂ ਦਿੱਲੀ (ਬਿਊਰੋ) : ਪੱਛਮੀ ਬੰਗਾਲ ਤੋਂ ਟੀ. ਐੱਮ. ਸੀ. ਦੀ ਐੱਮ. ਪੀ. ਤੇ ਅਦਾਕਾਰ ਨੁਸਰਤ ਜਹਾਂ ਸੋਸ਼ਲ ਮੀਡੀਆ 'ਚ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਨੁਸਰਤ ਜਹਾਂ ਜਿੰਨੀ ਖ਼ੂਬਸੂਰਤ ਤੇ ਸਟਾਈਲਿੰਸ਼ ਹੈ, ਉਨ੍ਹਾਂ ਹੀ ਉਹ ਬੇਬਾਕ ਵੀ ਹੈ। ਇਸ ਲਈ ਕਈ ਵਾਰ ਉਹ ਵਿਵਾਦਾਂ 'ਚ ਫਸ ਚੁੱਕੀ ਹੈ।
ਫਿਲਹਾਲ ਤ੍ਰਿਮੂਲ ਕਾਂਗਰਸ ਦੀ ਸੰਸਦ ਮੈਂਬਰ ਆਪਣੀਆਂ ਨਵੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ।
ਹਾਲ ਹੀ 'ਚ ਨੁਸਰਤ ਜਹਾਂ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨੁਸਰਤ ਕਾਫ਼ੀ ਵੱਖ ਤੇ ਗਲੈਮਰਸ ਨਜ਼ਰ ਆ ਰਹੀ ਹੈ। ਨੁਸਰਤ ਜਹਾਂ ਨੇ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
ਨੁਸਰਤ ਜਹਾਂ ਬੰਗਾਲੀ ਫ਼ਿਲਮ ਇੰਡਸਟਰੀ ਦੀ ਇਕ ਮਸ਼ਹੂਰ ਸ਼ਖਸੀਅਤ ਹੈ ਅਤੇ ਰਾਜ ਚੱਕਰਵਰਤੀ ਦੀ ਫ਼ਿਲਮ 'ਸ਼ਾਤਰੂ' (2011) ਨਾਲ ਆਪਣੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਉਹ 'ਖੋਖਾ 420', 'ਖਿਲਾੜੀ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ। ਨੁਸਰਤ ਜਹਾਂ ਨੇ ਆਪਣੇ ਕਾਰੋਬਾਰੀ ਪ੍ਰੇਮੀ ਨਿਖਿਲ ਜੈਨ ਨਾਲ 19 ਜੂਨ, 2019 ਨੂੰ ਤੁਰਕੀ 'ਚ ਵਿਆਹ ਕਰਵਾਇਆ ਸੀ।
ਫ਼ਿਲਮ ਇੰਡਸਟਰੀ ਨੂੰ ਇਕ ਹੋਰ ਝਟਕਾ, ਫ਼ਿਲਮ 'ਫੁਕਰੇ' ਦੇ ਅਦਾਕਾਰ ਦਾ ਹੋਇਆ ਦਿਹਾਂਤ
NEXT STORY